“ਸ਼ਾਹ ਜੀ ਆਪਣੇ ਭਾਜਪਾ ਸਮਰਥਕਾ ਨੂੰ ਜਰੂਰ ਪੁਛਿਓ ਕਿ 5 ਸਾਲ ਉਨ੍ਹਾਂ ਦੇ ਬੱਚਿਆ ਦੀ ਪੜਾਈ ਦਾ ਖਿਆਲ ਕਿਸ ਨੇ ਰੱਖਿਆ” !

637

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਭਾਜਪਾਈ ਆਗੂ ਅਮਿਤ ਸ਼ਾਹ ਨੂੰ ਪੁੱਛਿਆ ਤੁਸੀ ਪੰਜ ਸਾਲ ਕਿੱਥੇ ਸਨ ਅਤੇ ਚੋਣਾਂ ਤੋਂ ਪਹਿਲਾਂ ਤੁਹਾਨੂੰ ਦਿੱਲੀ ਵਾਲਿਆ ਦੀ ਯਾਦ ਆ ਗਈ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਹੁਣ ਗਿਣਤੀ ਦੇ ਦਿਨ ਹੀ ਬਚੇ ਹਨ। ਆਉਣ ਵਾਲੀ 8 ਫਰਵਰੀ ਨੂੰ ਵਿਧਾਨ ਸਭਾ ਦੀ 70 ਸੀਟਾਂ ਦੇ ਲਈ ਵੋਟਾਂ ਪੈਣਗੀਆ ਜਿਸ ਲਈ ਹਰ ਪਾਰਟੀ ਨੇ ਆਪਣਾ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਅਤੇ ਘਰ –ਘਰ ਜਾਂ ਕੇ ਵੋਟਾਂ ਮੰਗੀਆ ਜਾ ਰਹੀਆਂ ਹਨ। ਇਸੇ ਅਧੀਨ ਬੀਤੇ ਦਿਨ ਅਮਿਤ ਸ਼ਾਹ ਨੇ ਭਾਜਪਾ ਲਈ ਚੋਣ ਪ੍ਰਚਾਰ ਕਰਦਿਆ ਆਪਣੇ ਇਕ ਵਰਕਰ ਦੇ ਘਰ ਭੋਜਨ ਛਕਿਆ ਅਤੇ ਉਸ ਦੀ ਫੋਟੋਆ ਟਵੀਟਰ ‘ਤੇ ਸ਼ੇਅਰ ਕੀਤੀਆ ਜਿਸ ‘ਤੇ ਅਰਿਵੰਦ ਕੇਜਰੀਵਾਲ ਨੇ ਤੰਜ ਕਸਦਿਆਂ ਸ਼ਾਹ ਅਤੇ ਭਾਜਪਾ ਸਮਰਥਕਾ ਨੂੰ ਕੁੱਝ ਸਵਾਲ ਪੁੱਛੇ ਅਤੇ ਕਿਹਾ ਕਿ ਦਿੱਲੀ ਵਾਲੇ ਮੇਰੀ ਇਕ ਪਰਿਵਾਰ ਦੀ ਤਰ੍ਹਾਂ ਹਨ ਅਤੇ ਮੈ ਇਨ੍ਹਾਂ ਦਾ ਵੱਡੇ ਲੜਕੇ ਦੀ ਤਰ੍ਹਾਂ ਧਿਆਨ ਰੱਖਿਆ ਹੈ।
ਅਰਵਿੰਦ ਕੇਜਰੀਵਾਲ ਨੇ ਅਮਿਤ ਸ਼ਾਹ ਨੂੰ ਕਿਹਾ ਕਿ ‘’ਤੁਸੀ ਭਾਜਪਾ ਸਮਰਥਕਾ ਨੂੰ ਜਰੂਰ ਪੁਛਿਓ ਕਿ 5 ਸਾਲ ਉਨ੍ਹਾਂ ਦੇ ਬੱਚਿਆਂ ਦੀ ਪੜਾਈ ਦਾ ਧਿਆਨ ਕਿਸ ਨੇ ਰੱਖਿਆ, ਉਨ੍ਹਾਂ ਦੇ ਲਈ 24 ਘੰਟੇ ਬਿਜਲੀ ਕਿਸ ਨੇ ਦਿੱਤੀ, ਜਦੋਂ ਤੁਸੀ ਇੰਨੀ ਮਹਿੰਗਾਈ ਕਰ ਦਿੱਤੀ ਤਾਂ ਉਨ੍ਹਾਂ ਦੇ ਬਿਜਲੀ, ਪਾਣੀ, ਬੱਸ ਯਾਤਰਾ ਫ੍ਰੀ ਕਰਕੇ ਕਿਸ ਨੇ ਉਨ੍ਹਾਂ ਨੂੰ ਗੱਲ ਨੂੰ ਲਗਾਇਆ। ਇਹ ਸੱਭ ਮੇਰੇ ਦਿੱਲੀ ਪਰਿਵਾਰ ਦੇ ਲੋਕ ਹਨ ਕੇਜਰੀਵਾਲ ਨੇ ਕਿਹਾ ਕਿ ਮੈ ਇਨ੍ਹਾਂ ਦਾ ਵੱਡਾ ਲੜਕਾ ਬਣ ਕੇ ਖਿਆਲ ਰੱਖਿਆ ਹੈ”।ਕੇਜਰੀਵਾਲ ਇੱਥੇ ਹੀ ਨਹੀਂ ਰੁਕੇ ਉਨ੍ਹਾਂ ਨੇ ਅਗਲੇ ਟਵੀਟ ਵਿਚ ਕਿਹਾ ਕਿ ”ਸਰ ਤੁਹਾਨੂੰ ਚੋਣਾਂ ਤੋਂ ਪਹਿਲਾਂ ਆਪਣੀ ਗਰਜ ਦੇ ਲਈ ਇਨ੍ਹਾਂ ਦੀ ਯਾਦ ਆ ਗਈ ਅਸੀ ਸੱਭ 2 ਕਰੋੜ ਦਿੱਲੀ ਵਾਲੇ ਇਕ ਪਰਿਵਾਰ ਦੀ ਤਰ੍ਹਾਂ ਹਨ। ਪੰਜ ਸਾਲ ਵਿਚ ਅਸੀ ਮਿਲ ਕੇ ਦਿੱਲੀ ਨੂੰ ਬਦਲਿਆ ਹੈ”।

Real Estate