ਚੀਨ ‘ਚ ਵਾਇਰਸ ਨਾਲ 41 ਮੌਤਾਂ: ਭਾਰਤ ਦੀ ਮੰਗ ‘ਵੁਹਾਨ ‘ਚ ਫਸੇ ਭਾਰਤੀਆਂ ਨੂੰ ਨਿਕਲਣ ਦਿਓ’

2028

ਚੀਨ ਵਿੱਚ ਕੋਰੋਨਾਵਾਇਰਸ ਦੇ ਕਹਿਰ ਕਾਰਨ 41 ਲੋਕਾਂ ਦੀ ਮੌਤ ਹੋ ਗਈ ਹੈ ਅਤੇ 1287 ਲੋਕਾਂ ਦੇ ਵਾਇਰਸ ਨਾਲ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਸ਼ਨਿੱਚਰਵਾਰ (25 ਜਨਵਰੀ) ਨੂੰ ਐਲਾਨ ਕੀਤਾ ਕਿ 1,287 ਪੁਸ਼ਟੀ ਕੀਤੇ ਮਾਮਲਿਆਂ ਵਿੱਚੋਂ ਸ਼ੁੱਕਰਵਾਰ ਰਾਤ ਤੱਕ 237 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਮੂਨੀਆ ਵਰਗੇ ਇਸ ਵਾਇਰਸ ਨਾਲ 41 ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚੋਂ 39 ਮੌਤਾਂ ਇਕੱਲੇ ਚੀਨ ਦੇ ਕੇਂਦਰੀ ਹੁਬੇਈ ਪ੍ਰਾਂਤ ਵਿੱਚ ਹੋਈਆਂ ਹਨ ਅਤੇ ਇਕ ਮੌਤ ਉੱਤਰ-ਪੂਰਬੀ ਸੂਬੇ ਹੀਲੋਂਗਜਿਆਂਗ ਵਿੱਚ ਹੋਈ ਹੈ।
ਭਾਰਤ ਨੇ ਚੀਨ ਨੂੰ ਬੇਨਤੀ ਕੀਤੀ ਕਿ ਵੁਹਾਨ ਵਿੱਚ ਬਾਕੀ ਭਾਰਤੀਆਂ ਨੂੰ ਸ਼ਹਿਰ ਛੱਡਣ ਦੀ ਆਗਿਆ ਦਿੱਤੀ ਜਾਵੇ। ਕੁਝ ਭਾਰਤੀ ਕੋਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਲਈ ਲੌਕਡਾਊਨ ਅਧੀਨ ਵੁਹਾਨ ਵਿੱਚ ਵੀ ਹਨ। ਕੇਂਦਰੀ ਚੀਨੀ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਅਤੇ 11 ਮਿਲੀਅਨ ਲੋਕਾਂ ਦੇ ਸ਼ਹਿਰ ਵਿੱਚ ਤਕਰੀਬਨ 250-300 ਭਾਰਤੀ ਮੌਜੂਦ ਹਨ।ਪਿਛਲੇ 24 ਘੰਟਿਆਂ ਵਿੱਚ ਹੁਬੇਈ ਪ੍ਰਾਂਤ ਦੇ ਸ਼ਹਿਰਾਂ ਉੱਤੇ ਲਗਾਏ ਗਈ ਯਾਤਰਾ ਪਾਬੰਦੀ ਵਿੱਚ ਸ਼ਾਮਲ ਕੀਤੇ ਗਏ ਹਨ ਤਾਂ ਜੋ ਨਵੇਂ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਿਆ ਜਾ ਸਕੇ।

Real Estate