ਦਿੱਲੀ ਦੇ ਕੁਝ ਅਕਾਲੀ ਭਾਜਪਾ ਦੇ ਹੱਕ ‘ਚ ਤੇ ਕੁਝ ਵਿਰੋਧ ‘ਚ !

828

ਦਿੱਲੀ ਵਿੱਚ ਭਾਜਪਾ ਵੱਲੋਂ ਅਕਾਲੀ ਦਲ (ਬਾਦਲ) ਨੂੰ ਇੱਕ ਵੀ ਸੀਟ ਨਾ ਦਿਤੇ ਜਾਣ ਮਗਰੋਂ ਅਕਾਲੀ-ਭਾਜਪਾ ਦੇ ਚੱਲ ਰਹੇ ਰੇੜਕੇ ਦੌਰਾਨ ਸ਼ੁੱਕਰਵਾਰ ਨੂੰ ਅਕਾਲੀ ਦਲ ਦੀ ਬੈਠਕ ਵਿਚ ਪਾਰਟੀ ਅੰਦਰ ਮਤਭੇਦ ਵਿਖੇ ਹਨ। ਖ਼ਬਰਾਂ ਅਨੁਸਾਰ ਬਹੁਤੇ ਮੈਂਬਰ ਭਾਜਪਾ ਦੇ ਸਮਰਥਨ ਦੇ ਹੱਕ ਵਿਚ ਨਜ਼ਰ ਆਏ ਤੇ ਕੁਝ ਮੈਂਬਰ ਅਜਿਹੇ ਸਨ ਜੋ ਦਿੱਲੀ ਚੋਣਾਂ ਵਿੱਚ ਭਾਜਪਾ ਨਾਲ ਨਹੀਂ ਜਾਣਾ ਚਾਹੁੰਦੇ ਸਨ। ਆਖਰਕਾਰ ਇਹ ਮਾਮਲਾ ਅਕਾਲੀ ਮੁਖੀ ਸੁਖਬੀਰ ਸਿੰਘ ਬਾਦਲ ‘ਤੇ ਛੱਡ ਦਿੱਤਾ ਗਿਆ ਹੈ। ਦਿੱਲੀ ‘ਚ ਇ ਮੀਟਿੰਗ ਦੀ ਨੁਮਾਇੰਦਗੀ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ।
ਅਕਾਲੀ ਦਲ ਵੱਲੋਂ ਨਾਗਰਿਕਤਾ ਸੋਧ ਐਕਟ (ਸੀ।ਏ।ਏ) ਦਾ ਵਿਰੋਧ ਕਰ ਚੋਣਾਂ ਨਾ ਲੜਨ ਬਾਰੇ ਕਿਹਾ ਗਿਆ ਹੈ । ਦਿੱਲੀ ਅਤੇ ਪੰਜਾਬ ਦੀਆਂ ਸਾਰੀਆਂ ਚੋਣਾਂ ਅਕਾਲੀ-ਭਾਜਪਾ ਵੱਲੋਂੇ ਮਿਲ ਕੇ ਲੜੀਆਂ ਗਈਆਂ ਹਨ। ਹੁਣ ਤੱਕ ਅਕਾਲੀਆਂ ਨੂੰ ਸਿੱਖ ਕੋਟੇ ਅਧੀਨ ਰਾਜੌਰੀ ਗਾਰਡਨ, ਹਰੀ ਨਗਰ, ਕਾਲਕਾਜੀ ਅਤੇ ਸ਼ਾਹਦਰਾ ਦੀ ਸੀਟ ਦਿੱਲੀ ਵਿਚ ਮਿਲਦੀ ਰਹੀ ਹੈ।

Real Estate