ਦਿੱਲੀ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਭਾਜਪਾ ਦੇ ਚਾਰ ਵਾਰ ਵਿਧਾਇਕ ਰਹਿ ਚੁੱਕੇ ਹਰਸ਼ਰਨ ਸਿੰਘ ਬੱਲੀ ਅੱਜ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ ਹਨ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਵੀ ਮੌਜੂਦ ਸਨ। ਹਰਸ਼ਰਨ ਸਿੰਘ ਬੱਲੀ 1993 ਤੋਂ 2013 ਤੱਕ ਵਿਧਾਇਕ ਰਹੇ ਹਨ ਤੇ ਮਦਨ ਲਾਲ ਖੁਰਾਨਾ ਦੀ ਸਰਕਾਰ ਵਿੱਚ ਮੰਤਰੀ ਵੀ ਰਹੇ ਸਨ। ਭਾਜਪਾ ਨੇ ਇਸ ਵਾਰ ਉਨ੍ਹਾਂ ਦੀ ਜਗ੍ਹਾ ਹਰੀ ਨਗਰ ਵਿਧਾਨ ਸਭਾ ਸੀਟ ਤੋਂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਟਿਕਟ ਦੇ ਦਿੱਤੀ ਹੈ। ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਤੋਂ ਬਾਅਦ ਬੱਲੀ ਨੇ ਕਿਹਾ ਕਿ ਮੇਰੀ ਰੱਬ ਅੱਗੇ ਪ੍ਰਾਰਥਨਾ ਹੈ ਕਿ ਕੇਜਰੀਵਾਲ ਨੂੰ ਚੋਣਾਂ ’ਚ ਸਫ਼ਲਤਾ ਮਿਲੇ। ਉਨ੍ਹਾਂ ਕਿਹਾ ਕਿ ਮੈਂ ਉਨ੍ਹਾਂ ਦੇ ਵਿਕਾਸ, ਈਮਾਨਦਾਰੀ ਤੇ ਕੰਮ ਦੇ ਆਧਾਰ ’ਤੇ ਵੋਟਾਂ ਮੰਗਣ ਦੀ ਸਿਆਸਤ ਦਾ ਹਿੱਸਾ ਬਣਨ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਕਈ ਲੋਕ ਮੇਰੀ ਵਿਧਾਨ ਸਭਾ ਤੋਂ ਆਏ ਹਨ ਤੇ ਸਾਰੇ ਪਾਰਟੀ ਜੁਆਇਨ ਕਰਨਗੇ।
ਦਿੱਲੀ ਚੋਣਾਂ ਦੌਰਾਨ ਦਿੱਲੀ ਦੇ ਬਦਲਦੇ ਸਿਆਸੀ ਸਮੀਂਕਰਨ ਬਾਰੇ ਸੁਣੋਂ ਸੁਖਨੈਬ ਸਿੱਧੂ ਤੇ ਹਰਬੰਸ ਸਿੰਘ ਦੀ ਵਿਚਾਰ ਚਰਚਾ :-