ਤੁਰਕੀ ’ਚ ਭੂਚਾਲ ਕਾਰਨ 18 ਮੌਤਾਂ

1467

ਤੁਰਕੀ ਦੇ ਪੂਰਬੀ ਹਿੱਸੇ ’ਚ 6.8 ਤੀਬਰਤਾ ਵਾਲੇ ਭੂਚਾਲ ਕਾਰਨ 18 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 600 ਜ਼ਖ਼ਮੀ ਹੋਏ ਹਨ। ਬੋਗਾਜ਼ੀਕੀ ਯੂਨੀਵਰਸਿਟੀ ਤੇ ਭੂਚਾਲ ਖੋਜ ਸੰਸਥਾਨ ਦੀ ਵੈੱਬਸਾਈਟ ’ਤੇ ਜਾਰੀ ਜਾਦਕਾਰੀ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਰਾਤੀਂ 8:55 ਵਜੇ ਸਿਵਰਿਸ ਜ਼ਿਲ੍ਹੇ ’ਚ ਆਇਆ ਤੇ ਰਿਕਟਰ ਪੈਮਾਨੇ ’ਤੇ ਉਸ ਦੀ ਤੀਬਰਤਾ 6.5 ਨਾਪੀ ਗਈ।ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸਇਲੂ ਨੇ ਆਪਣੇ ਬਿਆਨ ’ਚ ਕਿਹਾ ਕਿ ਸ਼ੁਰੂਆਤੀ ਰਿਪੋਰਟ ਮੁਤਾਬਕ ਭੂਚਾਲ ਕਾਰਨ ਚਾਰ–ਪੰਜ ਇਮਾਰਤਾਂ ਢਹਿ–ਢੇਰੀ ਹੋ ਗਈਆਂ ਹਨ ਤੇ ਲਗਭਗ 10 ਇਮਾਰਤਾਂ ਨੂੰ ਨੁਕਸਾਨ ਪੁੱਜਾ ਹੈ।ਮੀਡੀਆ ਰਿਪੋਰਟਾਂ ਮੁਤਾਬਕ ਇਮਾਰਤਾਂ ਹੇਠਾਂ ਦਬੇ ਲੋਕਾਂ ਦਾ ਪਤਾ ਲਾਉਣ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਭੂਚਾਲ ਇੰਨਾ ਜ਼ੋਰਦਾਰ ਸੀ ਕਿ ਆਲੇ–ਦੁਆਲੇ ਦੇ ਚਾਰ ਸੂਬਿਆਂ ’ਚ ਵੀ ਝਟਕੇ ਮਹਿਸੂਸ ਕੀਤੇ ਗਏ।

Real Estate