ਚੀਨ ‘ਚ ਵਾਇਰਸ ਨਾਲ 41 ਮੌਤਾਂ : ਭਾਰਤ ਪਰਤੇ ਸ਼ੱਕੀ ਲੋਕ ਹਸਪਤਾਲ ‘ਚ ਨਿਗਰਾਨੀ ਹੇਠ

2315

ਚੀਨ ‘ਚ ਫੈਲੇ ਕੋਰੋਨਾ ਵਾਈਰਸ ਕਰਕੇ ਹੁਣ ਤੱਕ 41 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 1300 ਤੋਂ ਜ਼ਿਆਦਾ ਲੋਕ ਇਸ ਵਾਈਰਸ ਨਾਲ ਪੀੜਤ ਹਨ। ਚੀਨ ਤੋਂ ਹਾਲ ਹੀ ਦੇ ਦਿਨਾਂ ‘ਚ ਭਾਰਤ ਪਰਤੇ ਸੈਂਕੜੇ ਲੋਕਾਂ ‘ਚ 11 ਨੂੰ ਖ਼ਤਰਨਾਕ ਕੋਰੋਨਾ ਵਾਈਰਸ ਦੇ ਸੰਕੇਤਾਂ ਕਰਕੇ ਹਸਪਤਾਲ ‘ਚ ਨਿਗਰਾਨੀ ‘ਚ ਰੱਖੀਆ ਗਿਆ ਹੈ। ਇਨ੍ਹਾਂ ‘ਚ ਸੱਤ ਲੋਕ ਕੇਰਲ, ਦੋ ਮੁੰਬਈ ਅਤੇ ਇੱਕ-ਇੱਕ ਹੈਦਰਾਬਾਦ ਅਤੇ ਬੈਂਗਲੁਰੂ ‘ਚ ਹੈ।ਕੇਂਦਰੀ ਸਿਹਤ ਮੰਤਰਾਲਾ ਨੇ ਦੱਸਿਆ ਕਿ ਇਨ੍ਹਾਂ 11 ਲੋਕਾਂ ‘ਚ ਮੁੰਬਈ ਹਸਪਤਾਲ ‘ਚ ਨਿਗਰਾਨੀ ‘ਚ ਰੱਖੇ ਗਏ ਦੋ ਲੋਕ ਅਤੇ ਹੈਦਰਾਬਾਦ-ਬੈਂਗਲੁਰੂ ‘ਚ ਰੱਖੇ ਇੱਕ-ਇੱਕ ਵਿਅਕਤੀ ਦੇ ਮਾਮਲੇ ਨੈਗਟਿਵ ਰਹੇ। ਕੇਰਲ ‘ਚ ਅਧਿਕਾਰੀਆਂ ਨੇ ਦੱਸਿਆ ਕਿ 73 ਲੋਕਾਂ ਦੀ ਸਿਹਤ ‘ਤੇ ਨਜ਼ਰ ਰੱਖੀ ਜਾ ਰਹੀ ਹੈ ਕਿ ਕੀਤੇ ਉਹ ਕੋਰੋਨਾ ਵਾਈਰਸ ਕਰਕੇ ਪੀੜਤ ਤਾਂ ਨਹੀਂ। ਅਸਲ ‘ਚ ਚੀਨ ‘ਚ ਕੋਰੋਨਾ ਵਾਈਰਸ ਕਰਕੇ ਵੱਡੀ ਗਿਣਤੀ ‘ਚ ਲੋਕ ਪੀੜਤ ਹੋਏ ਹਨ। ਦਿੱਲੀ ਅਤੇ ਮੁੰਬਈ ਤੋਂ ਇਲਾਵਾ ਕਲਕਤਾ, ਚੇਨਈ, ਬੈਂਗਲੁਰੂ, ਹੈਦਰਾਬਾਦ ਅਤੇ ਕੋਚੀ ਸਣੇ ਇੰਟਰਨੈਸ਼ਨਲ ਹਵਾਈ ਅੱਡਿਆਂ ‘ਤੇ ਚੀਨ ਅਤੇ ਹਾਂਗਕਾਂਗ ਤੋਂ ਪਰਤੇ 20,000 ਤੋਂ ਜ਼ਿਆਦਾ ਯਾਤਰੀਆਂ ਦੀ ਥਰਮਲ ਜਾਂਚ ਕੀਤੀ ਗਈ। ਦਿੱਲੀ ਏਮਸ ਅਤੇ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਵੱਖ-ਵੱਖ ਵਾਰਡ ਬਣਾਏ ਗਏ ਹਨ।

Real Estate