5000 ਰੁਪਏ ਮਹੀਨਾ ਕਮਾਉਣ ਵਾਲਿਆਂ ਨੇ ਖਰੀਦੀ 200 ਕਰੋੜ ਦੀ ਜ਼ਮੀਨ !

1066

ਰਾਜਧਾਨੀ ਦੇ ਮਾਮਲੇ ‘ਤੇ ਆਂਧਰਾ ਪ੍ਰਦੇਸ਼ ‘ਚ ਸਿਆਸਤ ਗਰਮ ਹੈ। ਤਿੰਨ ਰਾਜਧਾਨੀਆਂ ਦੇ ਮਾਮਲੇ ‘ਤੇ ਛਿੜੀ ਜੰਗ ਵਿਚਕਾਰ ਆਂਧਰਾ ਪ੍ਰਦੇਸ਼ ‘ਚ ਜ਼ਮੀਨ ਘੁਟਾਲੇ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ 797 ਸਫੈਦ ਰਾਸ਼ਨ ਕਾਰਡ ਵਾਲਿਆਂ ਨੇ ਲਗਭਗ 200 ਕਰੋੜ ਰੁਪਏ ਦੀ ਕੀਮਤ ਦੀ 700 ਏਕੜ ਜ਼ਮੀਨ ਖਰੀਦੀ ਹੈ। ਇਸ ਦਾ ਖੁਲਾਸਾ ਖੁਦ ਅਪਰਾਧ ਜਾਂਚ ਵਿਭਾਗ ਨੇ ਕੀਤਾ ਹੈ।ਆਂਧਰਾ ਪ੍ਰਦੇਸ਼ ‘ਚ ਜ਼ਮੀਨ ਘੁਟਾਲੇ ਦੇ ਇਸ ਮਾਮਲੇ ‘ਚ ਸੂਬੇ ਦੀ ਸੀਆਈਡੀ ਨੇ ਲਗਭਗ 797 ਲੋਕਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਜਾਂਚ ‘ਚ ਇਹ ਗੱਲ ਸਾਹਮਣੇ ਆਈ ਹੈ ਕਿ ਅਮਰਾਵਤੀ ਖੇਤਰ ‘ਚ ਲਗਭਗ 200 ਕਰੋੜ ਰੁਪਏ ਦੀ ਲਾਗਤ ਵਾਲੇ 700 ਏਕੜ ਜ਼ਮੀਨ ਵਾਲੇ ਪਲਾਟ ਦੇ ਮਾਲਿਕਾਂ ਦੀ ਮਹੀਨਾਵਾਰ ਆਮਦਨ 5000 ਰੁਪਏ ਤੋਂ ਵੀ ਘੱਟ ਹੈ। ਇਸ ਤੋਂ ਇਲਾਵਾ ਇਨ੍ਹਾਂ ‘ਚ ਜ਼ਿਆਦਾਤਰ ਕੋਲ ਪੈਨ ਕਾਰਡ ਵੀ ਨਹੀਂ ਹੈ। ਅਮਰਾਵਤੀ ‘ਚ ਸਾਲ 2014-15 ਦੌਰਾਨ ਇਹ ਜ਼ਮੀਨਾਂ ਖਰੀਦੀਆਂ ਗਈਆਂ ਸਨ। ਆਂਧਰਾ ਪ੍ਰਦੇਸ਼ ਦੀ ਸੀਆਈਡੀ ਨੇ ਸਾਲ 2014 ਅਤੇ 2015 ਵਿਚਕਾਰ ਅਮਰਾਵਤੀ ਰਾਜਧਾਨੀ ਖੇਤਰ ਦੇ 5 ਜ਼ੋਨਾਂ ‘ਚ ਗੈਰ-ਕਾਨੂੰਨੀ ਰੂਪ ਨਾਲ ਜ਼ਮੀਨ ਖਰੀਦ-ਵੇਚ ‘ਚ ਸਾਮਿਲ ਹੋਣ ਕਾਰਨ ਟੀਡੀਪੀ ਦੇ ਸਾਬਕਾ ਮੰਤਰੀ ਪ੍ਰਿਥਵੀ ਪੁਲ ਰਾਓ, ਪੀ। ਨਾਰਾਇਣ ਅਤੇ 797 ਤੋਂ ਵੱਧ ਹੋਰ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ।

Real Estate