ਕੇਜਰੀਵਾਲ ਖਿਲਾਫ਼ ਸਭ ਤੋਂ ਜਿਆਦਾ ਉਮੀਦਵਾਰ ਮੈਦਾਨ ‘ਚ

1154

ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਔਸਤ 22 ਉਮੀਦਵਾਰ ਹਰੇਕ ਸੀਟ ਤੇ ਮੈਦਾਨ ‘ਚ ਹਨ। ਪਰ ਨਵੀਂ ਦਿੱਲੀ ਸੀਟ ਜਿੱਥੋਂ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਮੈਦਾਨ ‘ਚ ਹਨ ਤੇ ਉਥੇ ਸਭ ਤੋਂ ਜ਼ਿਆਦਾ ਉਮੀਦਵਾਰਾਂ ਨੇ ਕਾਗਜ਼ ਭਰੇ ਹਨ। ਨਵੀਂ ਦਿੱਲੀ ਸੀਟ ‘ਤੇ 88 ਉਮੀਦਵਾਰਾਂ ਨੇ ਕਾਗਜ਼ ਦਾਖਲ ਕੀਤੇ ਹਨ। ਜ਼ਿਆਦਾ ਉਮੀਦਵਾਰ ਹੋਣ ਕਰਕੇ ਨਾਮਜ਼ਦਗੀ ਦਾਖ਼ਲ ਕਰਦੇ ਸਮੇਂ ਵੀ ਕੇਜਰੀਵਾਲ ਨੂੰ 6 ਘੰਟੇ ਤੋਂ ਵੱਧ ਸਮਾਂ ਇੰਤਜ਼ਾਰ ਕਰਨਾ ਪਿਆ ਸੀ। 88 ‘ਚੋਂ 14 ਉਮੀਦਵਾਰ ਬੀਬੀਆਂ ਹਨ ਤੇ ਹੋਰ 52 ਆਜ਼ਾਦ ਉਮੀਦਵਾਰ ਹਨ। ਨਾਮਜ਼ਦਗੀ ਦੀ ਪ੍ਰਕ੍ਰਿਆ ਦੌਰਾਨ ਤਿੰਨ ਉਮੀਦਵਾਰਾਂ ਦੇ ਪੇਪਰ ਰੱਦ ਵੀ ਹੋਏ ਹਨ।

Real Estate