ਇਮਰਾਨ ਖਾਨ ਦੇ ਮੋਦੀ ਨਾਲ ਸਪੰਰਕ ਕਰਨ ਤੇ ਅੱਗੋ ਕੀ ਪ੍ਰਤੀਕਰਮ ਮਿਲਿਆ ਸੀ ?

793

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਸ਼ਾਂਤੀ ਪ੍ਰਸਤਾਵ ਲੈ ਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕੀਤਾ ਸੀ ਪਰ ਉਨ੍ਹਾਂ ਨੂੰ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਆਰਥਿਕ ਮੰਚ–2020 ਸੰਮੇਲਨ ਦੌਰਾਨ ‘ਫ਼ਾਰੇਨ ਪਾਲਿਸੀ’ ਨਾਂਅ ਦੇ ਰਸਾਲੇ ਨੂੰ ਦਿੱਤੇ ਇੰਟਰਵਿਊ ’ਚ ਇਮਰਾਨ ਖ਼ਾਨ ਨੇ ਕਿਹਾ ਕਿ ਉਨ੍ਹਾਂ ਮੋਦੀ ਨੂੰ ਇਹ ਵੀ ਆਖਿਆ ਸੀ ਕਿ ਜੇ ਪੁਲਵਾਮਾ ਅੱਤਵਾਦੀ ਹਮਲੇ ’ਚ ਪਾਕਿਸਤਾਨੀ ਸ਼ਮੂਲੀਅਤ ਦਾ ਕੋਈ ਵੀ ਸਬੂਤ ਦਿੱਤਾ ਗਿਆ, ਤਾਂ ਪਾਕਿਸਤਾਨ ਸਖ਼ਤ ਕਾਰਵਾਈ ਕਰੇਗਾ ਪਰ ਕੋਈ ਸਬੂਤ ਦੇਣ ਦੀ ਥਾਂ ਭਾਰਤ ਨੇ ਪਾਕਿਸਤਾਨ ’ਤੇ ਹੀ ਧਮਾਕਾ ਕਰ ਦਿੱਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਹੈ ਕਿ ਫ਼ੌਜੀ ਤਰੀਕੇ ਨਾਲ ਸੰਘਰਸ਼ ਦਾ ਹੱਲ ਨਹੀਂ ਹੋ ਸਕਦਾ। ਇਮਰਾਨ ਖ਼ਾਨ ਨੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਤੁਰੰਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਪਰਕ ਕੀਤਾ ਸੀ ਪਰ ਪ੍ਰਤੀਕਰਮ ਵੇਖ ਕੇ ਉਹ ਹੈਰਾਨ ਰਹਿ ਗਏ। ਇਮਰਾਨ ਖ਼ਾਨ ਨੇ ਕਿਹਾ ਕਿ ਭਾਰਤੀ ਉੱਪ–ਮਹਾਂਦੀਪ ’ਚ ਦੁਨੀਆ ਦੇ ਸਭ ਤੋਂ ਵੱਧ ਗ਼ਰੀਬ ਲੋਕ ਵਸਦੇ ਹਨ ਤੇ ਗ਼ਰੀਬੀ ਨਾਲ ਮੁਕਾਬਲੇ ਲਈ ਸਭ ਤੋਂ ਬਿਹਤਰ ਤਰੀਕਾ ਇਹੋ ਹੈ ਕਿ ਦੋਵੇਂ ਦੇਸ਼ਾਂ ਵਿਚਾਲੇ ਹਥਿਆਰਾਂ ’ਤੇ ਧਨ ਖ਼ਰਚ ਕਰਨ ਦੀ ਥਾਂ ਦੁਵੱਲੇ ਕਾਰੋਬਾਰੀ ਸਬੰਧ ਹੋਣ। ਖ਼ਾਨ ਨੇ ਕਿਹਾ ਕਿ ਇਹੋ ਗੱਲ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਆਖੀ ਸੀ ਪਰ ਰੁਕਾਵਟਾਂ ਦਾ ਹੀ ਸਾਹਮਣਾ ਕਰਨਾ ਪਿਆ।

Real Estate