‘ਆਪ’ ਛੱਡ ਭਾਜਪਾਈ ਬਣੇ ਕਪਿਲ ਮਿਸ਼ਰਾ ਦੇ ਵਿਗੜੇ ਬੋਲ

1199

ਆਪ ਛੱਡ ਕੇ ਬੀਜੇਪੀ ‘ਚ ਗਏ ਤੇ ਦਿੱਲੀ ਦੇ ਮਾਡਲ ਟਾਉਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੂੰ ਦਿੱਲੀ ਚੋਣ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਮਿਸ਼ਰਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਦਿੱਲੀ ‘ਚ 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ ‘ਚ ਮੁਕਾਬਲਾ ਹੋਵੇਗਾ। ਦੱਸਣਯੋਗ ਹੈ ਕਿ ਦਿੱਲੀ ਦੇ ਸ਼ਾਹੀਨ ਬਾਗ ਅਤੇ ਹੋਰ ਇਲਾਕਿਆਂ ‘ਚ ਸੀਏਏ ਅਤੇ ਐਨਆਰਸੀ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਰੇ ਕਪਿਲ ਨੇ ਇਹ ਬਿਆਨ ਦਿੱਤਾ ਸੀ। ਮਿਸ਼ਰਾ ਨੇ ਕਿਹਾ ਸੀ ਕਿ , “ਪਾਕਿਸਤਾਨ ਦੀ ਐਂਟਰੀ ਸ਼ਾਹੀਨ ਬਾਗ ‘ਚ ਹੋ ਚੁੱਕੀ ਹੈ ਅਤੇ ਦਿੱਲੀ ‘ਚ ਛੋਟੇ-ਛੋਟੇ ਪਾਕਿਸਤਾਨ ਬਣਾਏ ਜਾ ਰਹੇ ਹਨ”। ਇੱਕ ਹੋਰ ਟਵੀਟ ‘ਚ ਉਨ੍ਹਾਂ ਨੇ ਦਾਅਵਾ ਕੀਤਾ, “ਅੱਠ ਫਰਵਰੀ ਦੇ ਚੋਣ ‘ਚ ਬੀਜੇਪੀ ਦਿੱਲੀ ‘ਚ ਜਿੱਤ ਰਹੀ ਹੈ, ਡੰਕੇ ਦੀ ਸੱਟ ‘ਤੇ ਅਤੇ 11 ਫਰਵਰੀ 2020 ਸਵੇਰ ਤਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਹੋ ਜਾਵੇਗਾ”।

https://twitter.com/KapilMishra_IND/status/1220213605359992833

Real Estate