ਸਰਬ ਪਾਰਟੀ ਮੀਟਿੰਗ: ਕੀ ਕਹਿਣਾ ਹੈ ਕੈਪਟਨ ਦਾ ? ਬੈਂਸ ਭਰਾ ਰਹੇ ਬਾਹਰ

979

ਅੱਜ ਚੰਡੀਗੜ੍ਹ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ–ਪਾਰਟੀ ਮੀਟਿੰਗ ਸੱਦੀ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਜੇ ਅੱਜ ਅਸੀਂ ਪਾਣੀਆਂ ਦੀ ਕਿੱਲਤ ਦੇ ਮਾਮਲੇ ’ਤੇ ਨਾ ਸੰਭਲੇ, ਤਾਂ ਭਵਿੱਖ ’ਚ ਅਗਲੀਆਂ ਪੀੜ੍ਹੀਆਂ ਸਾਡੇ ਤੋਂ ਸੁਆਲ ਪੁੱਛਣਗੀਆਂ ਕਿ ਆਖ਼ਰ ਅਸੀਂ ਸਮੇਂ ਸਿਰ ਕੋਈ ਕਾਰਵਾਈ ਕਿਉਂ ਨਹੀਂ ਕੀਤੀ।ਕੈਪਟਨ ਅਮਰਿੰਦਰ ਸਿੰਘ ਨੇ ਆਸ ਪ੍ਰਗਟਾਈ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਦੇ ਨੁਮਾਇੰਦੇ ਇੱਕ ਥਾਂ ਇਕੱਠੇ ਹੋ ਕੇ ਪੰਜਾਬ ਦੇ ਹਿਤਾਂ ਲਈ ਕੋਈ ਨਵੀਂ ਯੋਜਨਾ ਉਲੀਕਣ। ਸਾਡੇ ਕੋਲ ਕੋਈ ਵਾਧੂ ਪਾਣੀ ਨਹੀਂ ਹੈ।
ਅਕਾਲੀ ਦਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੇਤਾਵਨੀ ਦਿੱਤੀ ਕਿ ਉਹ ਅਜਿਹਾ ਕੁਝ ਵੀ ਨਾ ਕਰਨ, ਜਿਸ ਨਾਲ ਦਰਿਆਈ ਪਾਣੀਆਂ ਦੀ ਵੰਡ ਦੇ ਰਿਪੇਰੀਅਨ ਸਿਧਾਂਤ ਦੀ ਕੋਈ ਉਲੰਘਣਾ ਹੁੰਦੀ ਹੋਵੇ ਤੇ ਪੰਜਾਬ ’ਚ ਵਗਦੇ ਦਰਿਆਈ ਪਾਣੀਆਂ ਦੇ ਹਿੱਸੇ ਉੱਤੇ ਸੂਬੇ ਦਾ ਦਾਅਵਾ ਘਟਦਾ ਹੋਵੇ।
ਬੈਂਸ ਭਰਾਵਾਂ (ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ) ਨੇ ਅੱਜ ਪੰਜਾਬ ਰਾਜ ਭਵਨ ਸਾਹਮਣੇ ਧਰਨਾ ਦੇ ਦਿੱਤਾ ।ਅੱਜ ਦੀ ਸਰਬ–ਪਾਰਟੀ ਮੀਟਿੰਗ ਦੌਰਾਨ ਪੰਜਾਬ ਵਿੱਚ ਪਾਣੀ ਦੇ ਸੰਕਟ ਦੇ ਮਾਮਲੇ ਉੱਤੇ ਸਾਰੀਆਂ ਪਾਰਟੀਆਂ ਨੇ ਪੂਰੀ ਇੱਕਜੁਟਤਾ ਵਿਖਾਈ ਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਬੂੰਦ ਵੀ ਵਾਧੂ ਨਹੀਂ ਹੈ ਤੇ ਇਹ ਮਾਮਲਾ ਬੇਹੱਦ ਨਿਆਂਪੂਰਨ ਤਰੀਕੇ ਹੱਲ ਕੀਤਾ ਜਾਣਾ ਚਾਹੀਦਾ ਹੈ। ਇਸ ਦੌਰਾਨ ਬੈਂਸ ਭਰਾਵਾਂ ਦਾ ਦੋਸ਼ ਹੈ ਕਿ ਪਾਣੀਆਂ ਦੇ ਮੁੱਦੇ ’ਤੇ ਪੰਜਾਬ ਨਾਲ ਸਦਾ ਵਿਤਕਰਾ ਹੋਇਆ ਹੈ ਤੇ ਮਤਰੇਆ ਵਿਵਹਾਰ ਕੀਤਾ ਗਿਆ ਹੈ।

Real Estate