ਭਾਰਤੀ ਕੁੜੀਆਂ ਦੀ ਨੈਸ਼ਨਲ ਹਾਕੀ ਟੀਮ ਦਾ ਔਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਭਰਵਾਂ ਸਵਾਗਤ

1615

ਔਕਲੈਂਡ 23 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਭਾਰਤ ਦੀ ਰਾਸ਼ਟਰੀ ਖੇਡ ਹਾਕੀ ਦੇ ਵਿਚ ਭਾਰਤੀ ਕੁੜੀਆਂ ਦੀ ਰਾਸ਼ਟਰੀ ਟੀਮ ਵਿਸ਼ਵ ਪੱਧਰ ਉਤੇ 9ਵੇਂ ਸਥਾਨ ਉਤੇ ਚੱਲ ਰਹੀ ਹੈ ਜਦ ਕਿ ਨਿਊਜ਼ੀਲੈਂਡ 6ਵੇਂ ਨੰਬਰ ਉਤੇ ਹੈ। ਅੱਜ ਭਾਰਤੀ ਹਾਕੀ ਕੁੜੀਆਂ ਦੀ ਟੀਮ ਲਗਪਗ 1।30 ਵਜੇ ਔਕਲੈਂਡ ਅੰਤਰਰਾਸ਼ਟਰੀ ਉਤੇ ਪਹੁੰਚੀਆਂ ਅਤੇ ਸਵਾਗਤੀ ਦੁਆਰ ਉਤੇ ਉਨ੍ਹਾਂ ਦਾ ਪ੍ਰਸੰਸ਼ਕੰ ਅਤੇ ਪੰਜਾਬੀ ਮੀਡੀਆ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।
ਇਸ ਖੇਡ ਦਲ ਦੇ ਵਿਚ ਖਿਡਾਰਣਾਂ ਸਮੇਤ ਕੁੱਲ 27 ਮੈਂਬਰ ਹਨ। ਟੀਮ ਦੀ ਕੈਪਟਨ ਹਰਿਆਣਾ ਦੀ ਫਾਰਵਾਰਡ ਸਟਾਰ ਰਾਣੀ ਰਾਪਮਾਲ ਹੈ ਤੇ ਉਪ ਕੈਪਟਨ ਸਵਿਤਾ ਹੈ।। ਟੀਮ ਦੇ ਵਿਚ ਪੰਜਾਬੀ ਕੁੜੀਆਂ ਗੁਰਜੀਤ ਕੌਰ, ਨਵਨੀਤ ਕੌਰ, ਨਵਜੋਤ ਕੌਰ, ਮੋਨਿਕਾ ਤੋਂ ਇਲਾਵਾ ਰਜਨੀ, ਦੀਪ ਗ੍ਰੇਸ ਇਕਾ, ਰੀਨਾ ਖੋਖਰ, ਸਲੀਨਾ, ਸੁਸ਼ੀਲਾ, ਨਿਸ਼ਾ, ਨਮਿਤਾ, ਉਦੀਤਾ, ਲੀਲੀਮਾ, ਸੋਨਿਕਾ, ਸ਼ਰਮੀਲਾ ਦੇਵੀ, ਲਾਲੇਰਮਸਿਆਮੀ, ਵੰਦਨਾ ਕਟਾਰੀਆ ਆਦਿ ਸ਼ਾਮਿਲ ਹਨ। ਪਹਿਲਾ ਮੈਚ 25 ਜਨਵਰੀ ਨੂੰ ਦੁਪਹਿਰ 1 ਵਜੇ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਦੇ ਨਾਲ, ਦੂਜਾ ਮੈਚ 27 ਜਨਵਰੀ ਨੂੰ ਬਲੈਕ ਸਟਿੱਕਸ ਵੋਮੈਨ ਦੇ ਨਾਲ 1 ਵਜੇ, ਤੀਜਾ ਮੈਚ 29 ਜਨਵਰੀ ਨੂੰ ਨਿਊਜ਼ੀਲੈਂਡ ਡਿਵੈਲਪਮੈਂਟ ਟੀਮ ਦੇ ਨਾਲ 1 ਵਜੇ ਹੋਵੇਗਾ। ਇਹ ਸਾਰੇ ਨੈਸ਼ਨਲ ਹਾਕੀ ਸੈਂਟਰ ਐਲਬਨੀ ਵਿਖੇ ਹੋਣਗੇ। ਚੌਥਾ ਮੈਚ 4 ਫਰਵਰੀ ਨੂੰ ਬ੍ਰਿਟੇਨ ਦੇ ਨਾਲ ਹੋਵੇਗਾ ਅਤੇ ਪੰਜਵਾਂ ਤੇ ਆਖਰੀ ਮੈਚ 5 ਫਰਵਰੀ ਨੂੰ ਨਿਊਜ਼ੀਲੈਂਡ ਦੇ ਨਾਲ ਹੋਵੇਗਾ।

Real Estate