ਔਕਲੈਂਡ 23 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਬਹੁਤ ਸਾਰੇ ਭਾਰਤੀ ਵਿਦਿਆਰਥੀ ਜਿੱਥੇ ਨਿਊਜ਼ੀਲੈਂਡ ਆ ਕੇ ਉਚ ਦਰਜੇ ਦੀ ਪੜ੍ਹਾਈ ਕਰਕੇ ਚੰਗੀਆਂ ਨੌਕਰੀਆਂ ‘ਤੇ ਲੈ ਕੇ ਸੈਟਲ ਹੋ ਰਹੇ ਹਨ ਉਥੇ ਕੁਝ ਲੜਕੇ ਇਸ ਦੇਸ਼ ਨੂੰ ਕੁਝ ਸਮਾਜ ਸੇਵਾ ਦੇ ਰਾਹੀਂ ਵਾਪਿਸ ਵੀ ਦੇਣਾ ਚਾਹੁੰਦੇ ਹਨ। ਨਿਊਜ਼ੀਲੈਂਡ ਦੇ ਵਿਚ ਜੇ।ਪੀ। (ਜਸਟਿਸ ਆਫ ਪੀਸ’ ਬਨਣਾ ਵੀ ਇਕ ਸੇਵਾ ਹੈ ਅਤੇ ਪੰਜਾਬੀ ਭਾਈਚਾਰੇ ਨੂੰ ਮਾਣ ਹੋਏਗਾ ਇਕ ਹੋਰ ਪੰਜਾਬੀ ਮੂਲ ਦਾ 24 ਸਾਲਾ ਨੌਜਵਾਨ ਜਗਮੀਤ ਸਿੰਘ ਵੜੈਚ ਅੱਜ ਜਸਟਿਸ ਆਫ ਦਾ ਪੀਸ ਬਣ ਗਿਆ। ਭਾਰਤੀ ਕਮਿਊਨਿਟੀ ਦੇ ਵਿਚ ਇਹ ਐਨੀ ਘੱਟ ਉਮਰ ਦਾ ਪਹਿਲਾ ਨੌਜਵਾਨ ਹੋਏਗਾ ਜੋ ਜੇ।ਪੀ। ਬਨਣ ਜਾ ਰਿਹਾ ਹੈ।
18 ਸਾਲ ਦੀ ਉਮਰ ਦੇ ਵਿਚ ਇਹ ਨੌਜਵਾਨ ਅਕਤੂਬਰ 2014 ਦੇ ਵਿਚ ਇਥੇ ਪੜ੍ਹਨ ਆਇਆ ਸੀ। ਪਿੰਡ ਕੁਮਾਰ ਮਾਜਰਾ ਸਰੱਹਦੀ ਖੇਤਰ ਹਰਿਆਣਾ-ਪੰਜਾਬ ਦਾ ਇਹ ਨੌਜਵਾਨ ਛੋਟੇ ਜਿਹੇ ਪਿੰਡ ਨਾਲ ਸਬੰਧ ਰੱਖਦਾ ਹੈ ਤੇ ਪਰਿਵਾਰ ਰਾਜਨੀਤਕ ਪਿਛੋਕੜ ਰੱਖਦਾ ਹੈ ਤੇ ਸਰਪੰਚਾਂ ਦਾ ਪਰਿਵਾਰ ਕਹਾਉਂਦਾ ਹੈ। ਪਿਤਾ ਸ। ਹੋਸ਼ਿਆਰ ਸਿੰਘ ਪਿੰਡ ਦੇ ਨੰਬਰਦਾਰ ਹਨ ਤੇ ਵੱਡਾ ਚਚੇਰਾ ਭਰਾ ਨਰਿੰਦਰ ਸਿੰਘ ਵੜੈਚ ਕ੍ਰਾਈਸਟਚਰਚ ਦੇ ਵਿਚ ਪਹਿਲਾਂ ਹੀ ਸਮਾਜਿਕ ਕਾਰਜਾਂ ਵਿਚ ਜੁਟਿਆ ਹੋਇਆ ਹੈ। ਅੱਜ ਇਸ ਨੌਜਵਾਨ ਨੂੰ ਜ਼ਿਲ੍ਹਾ ਅਦਾਲਤ ਦੇ ਵਿਚ ਮਾਣਯੋਗ ਜੱਜ ਸਾਹਿਬਾ ਨੇ ਜਸਟਿਸ ਆਫ ਦਾ ਪੀਸ ਦੀ ਸਹੁੰ ਚੁਕਾਈ। ਇਸ ਨੌਜਵਾਨ ਨੂੰ ਪੰਜਾਬੀ ਭਾਈਚਾਰੇ ਵੱਲੋਂ ਲੱਖ-ਲੱਖ ਵਧਾਈ।
ਕ੍ਰਾਈਸਟਚਰਚ ‘ਚ 24 ਸਾਲਾ ਪੰਜਾਬੀ ਨੌਜਵਾਨ ਜਗਮੀਤ ਸਿੰਘ ਵੜੈਚ ਬਣਿਆ ‘ਜਸਟਿਸ ਆਫ ਦਾ ਪੀਸ’
Real Estate