ਭਗੌੜੇ ਤੇ ਆਪਣਾ ਦੇਸ਼ ਬਣਾਉਣ ਦਾ ਦਾਅਵਾ ਕਰਨ ਵਾਲੇ ਨਿਤਿਆਨੰਦ ਵਿਰੁੱਧ ਇੰਟਰਪੋਲ ਦਾ ‘ਬਲੂ ਨੋਟਿਸ’

933

ਇੰਟਰਪੋਲ ਨੇ ਗੁਜਰਾਤ ਪੁਲਿਸ ਦੇ ਕਹਿਣ ‘ਤੇ ਨਿਤਿਆਨੰਦ ਵਿਰੁੱਧ ‘ਬਲੂ ਨੋਟਿਸ’ ਜਾਰੀ ਕੀਤਾ ਹੈ। ਇਹ ਨੋਟਿਸ ਗੁੰਮਸ਼ੁਦਾ ਜਾਂ ਅਪਰਾਧੀ ਵਿਅਕਤੀ ਦਾ ਪਤਾ ਲਗਾਉਣ ਲਈ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਬਲਾਤਕਾਰ ਮਾਮਲੇ ‘ਚ ਭਗੌੜੇ ਦੋਸ਼ੀ ਨਿੱਤਿਆ ਨੰਦ ਦਾ ਭਾਰਤ ਸਰਕਾਰ ਵੱਲੋਂ ਪਾਸਪੋਰਟ ਰੱਦ ਕਰ ਦਿੱਤਾ ਗ‌ਿਆ ਸੀ। ਇਸ ਤੋਂ ਬਿਨਾਂ ਨਵੇਂ ਪਾਸਪੋਰਟ ਲਈ ਦਿੱਤੀ ਗਈ ਅਰਜੀ ਨੂੰ ਵੀ ਰੱਦ ਕਰ ਦਿੱਤਾ ਗ‌ਿਆ ਸੀ। ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਨਿਤਿਆਨੰਦ ਨੇ ਅਪਣਾ ਅਲੱਗ ਦੇਸ਼ ਬਣਾ ਲਿਆ ਹੈ। ਨਿਤਿਆਨੰਦ ਨੇ ਦੱਖਣ ਅਮਰੀਕਾ ਦੇ ਇਕਵਾਡੋਰ ਤੋਂ ਇਕ ਪ੍ਰਾਈਵੇਟ ਟਾਪੂ ਖਰੀਦਣ ਤੋਂ ਬਾਅਦ ਉਸ ਦਾ ਨਾਂਆ ‘ਕੈਲਾਸਾ’ ਰੱਖਿਆ ਹੈ। ਸਿਰਫ ਇਹੀ ਨਹੀਂ ਇਹ ਟਾਪੂ ਤ੍ਰਿਨੀਦਾਦ ਅਤੇ ਟੋਬੈਗੋ ਦੇ ਨੇੜੇ ਸਥਿਤ ਹੈ ਅਤੇ ਨਿਤਿਆਨੰਦ ਵੱਲੋਂ ਇਕ ਪ੍ਰਭੂਸੱਤਾ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਗਿਆ ਹੈ।ਕਿਹਾ ਗਿਆ ਸੀ ਕਿ ਨਿਤਿਆਨੰਦ ਦੇ ਇਸ ਨਵੇਂ ਦੇਸ਼ ਕੈਲਾਸਾ ਦਾ ਇਕ ਅਪਣਾ ਅਲੱਗ ਝੰਡਾ, ਪਾਸਪੋਰਟ ਅਤੇ ਚਿੰਨ੍ਹ ਵੀ ਹੋਵੇਗਾ। ਵੈੱਬਸਾਈਟ ‘ਤੇ ਨਿਤਿਆਨੰਦ ਨੇ ਅਪਣੇ ਦੇਸ਼ ਦੇ ਅਲੱਗ ਵਿਧਾਨ, ਅਲੱਗ ਸੰਵਿਧਾਨ ਅਤੇ ਸਰਕਾਰੀ ਢਾਂਚੇ ਦੀ ਜਾਣਕਾਰੀ ਦਿੱਤੀ ਹੈ। ਸਾਈਟ ਨੇ ਕੈਲਾਸਾ, ‘ਮਹਾਨ ਹਿੰਦੂ ਰਾਸ਼ਟਰ’ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਦਾਨ ਦੀ ਮੰਗ ਕੀਤੀ ਸੀ।ਇੰਟਰਪੋਲ ਨੇ ਗੁਜਰਾਤ ਪੁਲਿਸ ਦੇ ਕਹਿਣ ‘ਤੇ ਨਿਤਿਆਨੰਦ ਵਿਰੁੱਧ ‘ਬਲੂ ਨੋਟਿਸ’ ਜਾਰੀ ਕੀਤਾ ਹੈ। ਇਹ ਨੋਟਿਸ ਗੁੰਮਸ਼ੁਦਾ ਜਾਂ ਅਪਰਾਧੀ ਵਿਅਕਤੀ ਦਾ ਪਤਾ ਲਗਾਉਣ ਲਈ ਜਾਰੀ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਬਲਾਤਕਾਰ ਮਾਮਲੇ ‘ਚ ਭਗੌੜੇ ਦੋਸ਼ੀ ਨਿੱਤਿਆ ਨੰਦ ਦਾ ਭਾਰਤ ਸਰਕਾਰ ਵੱਲੋਂ ਪਾਸਪੋਰਟ ਰੱਦ ਕਰ ਦਿੱਤਾ ਗ‌ਿਆ ਸੀ। ਇਸ ਤੋਂ ਬਿਨਾਂ ਨਵੇਂ ਪਾਸਪੋਰਟ ਲਈ ਦਿੱਤੀ ਗਈ ਅਰਜੀ ਨੂੰ ਵੀ ਰੱਦ ਕਰ ਦਿੱਤਾ ਗ‌ਿਆ ਸੀ। ਬੀਤੇ ਦਿਨੀਂ ਖ਼ਬਰਾਂ ਆਈਆਂ ਸਨ ਕਿ ਨਿਤਿਆਨੰਦ ਨੇ ਅਪਣਾ ਅਲੱਗ ਦੇਸ਼ ਬਣਾ ਲਿਆ ਹੈ। ਨਿਤਿਆਨੰਦ ਨੇ ਦੱਖਣ ਅਮਰੀਕਾ ਦੇ ਇਕਵਾਡੋਰ ਤੋਂ ਇਕ ਪ੍ਰਾਈਵੇਟ ਟਾਪੂ ਖਰੀਦਣ ਤੋਂ ਬਾਅਦ ਉਸ ਦਾ ਨਾਂਆ ‘ਕੈਲਾਸਾ’ ਰੱਖਿਆ ਹੈ। ਸਿਰਫ ਇਹੀ ਨਹੀਂ ਇਹ ਟਾਪੂ ਤ੍ਰਿਨੀਦਾਦ ਅਤੇ ਟੋਬੈਗੋ ਦੇ ਨੇੜੇ ਸਥਿਤ ਹੈ ਅਤੇ ਨਿਤਿਆਨੰਦ ਵੱਲੋਂ ਇਕ ਪ੍ਰਭੂਸੱਤਾ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਗਿਆ ਹੈ।ਕਿਹਾ ਗਿਆ ਸੀ ਕਿ ਨਿਤਿਆਨੰਦ ਦੇ ਇਸ ਨਵੇਂ ਦੇਸ਼ ਕੈਲਾਸਾ ਦਾ ਇਕ ਅਪਣਾ ਅਲੱਗ ਝੰਡਾ, ਪਾਸਪੋਰਟ ਅਤੇ ਚਿੰਨ੍ਹ ਵੀ ਹੋਵੇਗਾ। ਵੈੱਬਸਾਈਟ ‘ਤੇ ਨਿਤਿਆਨੰਦ ਨੇ ਅਪਣੇ ਦੇਸ਼ ਦੇ ਅਲੱਗ ਵਿਧਾਨ, ਅਲੱਗ ਸੰਵਿਧਾਨ ਅਤੇ ਸਰਕਾਰੀ ਢਾਂਚੇ ਦੀ ਜਾਣਕਾਰੀ ਦਿੱਤੀ ਹੈ। ਸਾਈਟ ਨੇ ਕੈਲਾਸਾ, ‘ਮਹਾਨ ਹਿੰਦੂ ਰਾਸ਼ਟਰ’ ਦੀ ਨਾਗਰਿਕਤਾ ਪ੍ਰਾਪਤ ਕਰਨ ਲਈ ਦਾਨ ਦੀ ਮੰਗ ਕੀਤੀ ਸੀ।

Real Estate