ਕੀ ਇਮਰਾਨ ਖਾਨ ਸਰਕਾਰ ਆਪਣਾ ਕਾਰਜਕਾਲ ਪੂਰਾ ਕਰ ਜਾਵੇਗੀ?

1400

ਦਵਿੰਦਰ ਸਿੰਘ ਸੌਮਲ
ਜਿਸ ਦਿਨ ਦੀ ਪਾਕਿਸਤਾਨ ਤਹਰੀਕ-ਏ-ਇੰਨਸਾਫ(ਪੀਟੀਆਈ) ਦੀ ਸਰਕਾਰ ਬਣੀ ਹੈ ਉਸੇ ਦਿਨ ਤੋ ਵਿਰੋਧੀਆ ਵਲੋ ਇਹ ਕਿਹਾ ਜਾ ਰਿਹਾ ਕੇ ਇਹ ਸਿਰਫ ਪਾਕ ਫੌਜ ਦੀ ਹਿਮਾਇਤ ਕਾਰਣ ਬਣੀ ਹੈ,ਜਦਕਿ ਨਿਰਪੱਖ ਵਿਸ਼ਲੇਸ਼ਕਾ ਦੀ ਰਾਇ ਹੈ ਕੀ ਖਾਨ ਸਾਹਬ ਦੀ ਸਰਕਾਰ ਬਣਨ ਚ ਖੂਫੀਆ ਹੱਥ ਤਾਂ ਜਰੂਰ ਹੈ ਪਰ ਇਹ ਨਹੀ ਕੇ ਇੱਕ ਨਿਰੀ ਕੱਠਪੂਤਲੀ ਨੂੰ ਪਾਕਿਸਤਾਨ ਦੀ ਸੱਤਾ ਤੇ ਕਾਬਜ ਕਰਤਾ ਪੀਟੀਆਈ ਦੀ ਖੁਦ ਦੀ ਵੀ ਮਹਿਨਤ ਸੀ ਇਸਟੇਬਲਸ਼ਟਮੈਂਟ ਨੇ ਥੋੜੀ ਬਹੁਤ ਮੱਦਦ ਜਰੂਰ ਕੀਤੀ ਹੋਉ,ਖਾਨ ਸਾਹਬ ਦੀ ਸਰਕਾਰ ਜਿਵੇ ਵੀ ਬਣੀ ਹੋਵੇ ਪਹਿਲੇ ਦਿਨ ਤੋ ਇੱਕ ਗੱਲ ਜਰੂਰ ਹੈ ਕੇ ਪਾਕਿਸਤਾਨ ਦਾ ਤਕਰੀਬਨ ਸਾਰਾ ਪੱਤਰਕਾਰ ਭਾਈਚਾਰਾ ਬੁੱਧੀਜੀਵੀ ਵਰਗ ਤੇ ਆਵਾਮ ਇਸ ਗੱਲ ਤੇ ਮੁਤਫਿਕ ਹੈ ਕੀ ਇਮਰਾਨ ਖਾਨ ਸਰਕਾਰ ਦਾ ਸਬ ਤੋ ਵੱਡਾ ਵਿਰੋਧੀ ਉਹ ਖੁਦ ਹੀ ਹੰਨ ਜੇਕਰ ਪੀਟੀਆਈ ਲੋਕਾ ਦੀ ਉਮੀਦਾ ਤੇ ਖਰੀ ਉਤਰਦੀ ਹੈ ਭਾਵ ਜਿਹੜੇ ਵਾਅਦੇ ਕਰਕੇ ਆਈ ਹੈ ਜੇਕਰ ਉਸਦੇ 20/25 ਪ੍ਰਤੀਸ਼ਤ ਨਜ਼ਦੀਕ ਵੀ ਪਹੁੰਚਦੀ ਹੈ ਤਾਂ ਵਿਰੋਧੀ ਧਿਰਾ ਉਸਦਾ ਕੁਝ ਨਹੀ ਬਿਗਾੜ ਸਕਣਗੀਆ,ਪਰ ਨਾ ਤਾਂ ਖਾਨ ਸਾਹਬ ਦੀ ਸਰਕਾਰ ਆਵਾਮ ਦੀਆ ਉਮੀਦਾ ਪੂਰੀਆ ਕਰ ਸਕੀ ਹੈ ਹਜੇ ਤੱਕ ਤੇ ਨਾ ਹੀ ਇਸਦੀ ਸ਼ੁਰੂਆਤ ਹੋ ਰਹੀ ਨਜਰ ਆਉਦੀ ਹੈ,ਹਜੇ ਵੀ ਲੋਕ ਚੰਗੇ ਨਵੇ ਕਾਨੂੰਨ ਉਡੀਕ ਰਹੇ ਨੇ ਜਿਹਨਾਂ ਦੇ ਦਾਅਵੇ ਵਾਅਦੇ ਇਮਰਾਨ ਖਾਨ ਸਾਹਬ ਪਿਛਲੇ ਵੀਹ ਸਾਲਾ ਤੋ ਕਰਦੇ ਆ ਰਹੇ ਨੇ,ਉੱਤੋ ਖਾਨ ਸਾਹਬ ਨੇ ਪਿਛਲੇ ਵੀਹ ਵਰਿਆ ਦਰਮਿਆਨ ਬਹੁਤ ਵਾਰ ਇਹ ਕਿਹਾ ਸੀ ਕੇ ਮੈ ਮੈਰਿਟ (ਯੋਗਿਤਾ) ਦੇ ਆਧਾਰ ਤੇ ਮੰਤਰੀ ਮੰਡਲ ਤੇ ਨੌਕਰਸ਼ਾਹੀ ਲਿਆਂਵਗਾ ਜੋ ਕੇ ਬਹੁਤੇ ਪੱਤਰਕਾਰ ਦੇ ਕਹਿਣ ਅਨੁਸਾਰ ਖਾਨ ਸਾਹਬ ਦੀ ਸਰਕਾਰ ਵਿੱਚ ਬਿਲਕੁਲ ਵੀ ਨਜ਼ਰ ਨਹੀ ਆ ਰਿਹਾ,ਜਿਸਦੀ ਇੱਕ ਵੱਡੀ ਉਦਾਹਰਣ ਪੰਜਾਬ ਪੁਲਿਸ ਹੈ ਕਿਉਕਿ ਪੰਜਾਬ ਪਾਕਿਸਤਾਨ ਦਾ ਸਬ ਤੋ ਵੱਡਾ ਸੂਬਾ ਹੈ ਇਸ ਲਈ ਉੱਥੋ ਦੇ ਲੋਕਾ ਦੀ ਸਹੂਲਤ ਲਈ ਇੱਕ ਚੰਗੀ ਪੁਲਿਸ ਪ੍ਰਣਾਲੀ ਦੀ ਜਰੂਰਤ ਹੈ,ਤੇ ਪੀਟੀਆਈ ਸੱਤਾ ਵਿੱਚ ਆਉਣ ਤੋ ਪਹਿਲਾ ਪੰਜਾਬ ਪੁਲਿਸ ਨੂੰ ਖੁਦ ਬਹੁਤ ਜਬਰਦਸਤ ਤਰੀਕੇ ਨਾਲ ਭੰਡਦੀ ਰਹੀ ਹੈ ਉਹਨਾਂ ਦੇ ਕੰਮ ਕਰਨ ਦੇ ਤਰੀਕੀਆ ਤੇ ਖਾਨ ਸਾਹਬ ਦੀ ਪਾਰਟੀ ਨੇ ਬਹੁਤ ਵਾਰ ਸਵਾਲ ਉਠਾਏ ਸੀ ਪਰ ਜਦੋ ਦੀ ਸੱਤਾ ਹੱਥ ਆਈ ਹੈ ਉਸ ਵਕਤ ਦਾ ਪੰਜਾਬ ਪੁਲਿਸ ਨੂੰ ਬਦਲਣ ਲਈ ਕੁਝ ਖਾਸ ਨਹੀ ਕੀਤਾ ਗਿਆ,ਅਫਸਰਾ ਦੀਆ ਬਦਲੀਆ ਤਾਂ ਹਰ ਮਹੀਨੇ ਹੋ ਜਾਂਦੀਆ ਨੇ ਪਰ ਇਸਤੋ ਜਿਆਦਾ ਕੁਝ ਨਹੀ,ਉੱਤੋ ਖਾਨ ਸਾਹਬ ਦੀ ਮੈਰਿਟ ਨੀਤੀ ਦਾ ਇਹ ਹਾਲ ਹੇ ਕੇ ਪੰਜਾਬ ਦਾ ਮੁੱਖਮੰਤਰੀ ਉਸ ਉਸਮਾਨ ਬੁਜਦਾਰ ਨੂੰ ਲਗਾ ਦਿੱਤਾ ਗਿਆ ਜਿਹੜੇ ਚੋਣਾ ਤੋ ਕੁਝ ਮਹੀਨੇ ਪਹਿਲਾ ਪੀਟੀਆਈ ਵਿੱਚ ਸ਼ਾਮਿਲ ਹੋਏ ਸੰਨ,ਤੇ ਜਿਸ ਵਾਰੇ ਸੀਨੀਅਰ ਪਾਕਿਸਤਾਨੀ ਪੱਤਰਕਾਰ ਹਾਮਿਦ ਮੀਰ ਨੇ ਕਿਹਾ ਸੀ ਕੇ ਜਿਸ ਦਿਨ ਪਤਾ ਲੱਗਾ ਸੀ ਕੇ ਬੁਜਦਾਰ ਸਾਹਬ ਅਗਲੇ ਸੀਐਮ ਹੋਣਗੇ ਪੰਜਾਬ ਦੇ ਉਸ ਦਿਨ ਵਿਰੋਧੀ ਪਾਰਟੀਆ ਤਾਂ ਛੱਡੋ ਮੈਨੂੰ ਪੀਟੀਆਈ ਦੇ ਕਈ ਲੋਕਾ ਨੇ ਪੁੱਛਿਆ ਸੀ ਕੇ ਉਸਮਾਨ ਬੁਜਦਾਰ ਕੌਣ ਹੈ?
ਉੱਤੋ ਪੀਟੀਆਈ ਦੀ ਮੀਡੀਆ ਟੀਮ ਦੇ ਕਿਆ ਈ ਕਹਿਣੇ,ਕੁਝ ਕੁ ਮੰਤਰੀ ਸਾਹਿਬਾਨ ਤਾਂ ਏਸੇ ਨੇ ਜਿਹੜੇ ਰਾਤ ਨੂੰ ਜਦੋ ਕਿਸੇ ਟਾਕ ਸ਼ੋ ਵਿੱਚ ਬੇਠਦੇ ਨੇ ਤਾ ਉਹ ਖੁਦ ਤੇ ਹੀ ਗੋਲ ਕਰਕੇ ਆਉਦੇ ਨੇ,ਤਾਜੀ ਘਟਨਾ ਹੋਈ ਹੈ ਜਦੋ ਪੀਟੀਆਈ ਦੇ ਮੰਤਰੀ ਫੈਸਲ ਵਾਵਡਾ ਨੇ ਕਾਸ਼ਿਫ ਅਬਾਸੀ ਦੇ ਸ਼ੋ ਚ ਇੱਕ ਬੂਟ ਕੱਢ ਕੇ ਟੇਬਲ ਤੇ ਰੱਖ ਦਿੱਤਾ ਇਸ ਲਈ ਕੇ ਉਹ ਵਿਰੋਧੀ ਧਿਰਾ ਨੂੰ ਕਹਿਣਾ ਚਾਹੁੰਦੇ ਸੀ ਕੇ ਤੁਸੀ ਫੋਜ ਦੇ ਇਹ ਬੂਟ ਪਾਲਿਸ਼ ਕਰਦੇ ਹੋ ਇਸ ਲਈ ਹੀ ਤੁਸੀ ਫੌਜ ਮੁਖੀ ਦੇ ਕਾਰਜਕਾਲ ਵਿੱਚ ਵਾਧਾ ਕਰਨ ਵਾਲੇ ਕਾਨੂੰਨ ਦੇ ਹੱਕ ਵਿੱਚ ਵੋਟ ਪਾਈ ਪਰ ਫੈਸਲ ਹੁਣਾ ਦੀ ਖੁਦ ਦੀ ਪਾਰਟੀ ਨੇ ਹੀ ਇਹ ਕਾਨੂੰਨ ਬਣਾਉਣਾ ਚਾਹਿਆ ਤੇ ਪਾਕਿਸਤਾਨ ਪਾਰਲੀਮੈਟ ਵਿੱਚ ਪੇਸ਼ ਵੀ ਕੀਤਾ ਹੁਣ ਉਹ ਖੁਦ ਦੀ ਜਮਾਤ ਨੂੰ ਕੀ ਕਹਿੰਦੇ ਹੋਣਗੇ,ਇਹ ਤਾਂ ਉਹ ਖੁਦ ਬਹਿਤਰ ਜਾਣਦੇ ਹੋਣਗੇ,ਮੈ ਜਾਤੀ ਤੋਰ ਤੇ ਬਹੁਤੇ ਪਾਕਿਸਤਾਨੀ ਪੱਤਰਕਾਰਾ ਦੀ ਇਸ ਗੱਲ ਨਾਲ ਸਹਿਮਤ ਹਾਂ ਕੇ ਪੀਟੀਆਈ ਹਜੇ ਵੀ ਵਿਰੋਧੀ ਧਿਰ ਵਾਲੀ ਧੁੰਨ ਵਿੱਚ ਹੀ ਹੈ,
2018 ਦੀਆ ਵੋਟਾ ਦੌਰਾਨ ਖਾਨ ਸਾਹਬ ਨੂੰ ਪਾਕਿਸਤਾਨੀ ਆਵਾਮ ਨੇ ਬਹੁਮੱਤ ਤੋ ਦੂਰ ਰੱਖਿਆ ਸੀ ਜਿਹਨਾਂ ਪਾਰਟੀਆ ਨਾਲ ਰਲ ਮਿਲ ਕੇ ਖਾਨ ਸਾਹਬ ਪਾਕਿਸਤਾਨ ਦੇ ਪ੍ਰਧਾਨਮੰਤਰੀ ਬਣੇ ਨੇ ਉਹਨਾਂ ਜਮਾਤਾ ਨੂੰ ਪਾਕ ਫੌਜ ਦੇ ਬਹੁਤ ਕਰੀਬ ਸਮਝਿਆ ਜਾਂਦਾ ਹੈ,ਖਾਸ ਕਰਕੇ ਕਾਫ ਲੀਗ(ਮੁਸਲਿਮ ਲੀਗ ਕਾਇਦੇ ਏ ਆਜ਼ਮ)ਐਮ ਕਿਊ ਐਮ (ਮੁੱਤਹੈਦਾ ਕੌਮੀ ਮੂਵਮੈਟ) ਇੱਥੇ ਇਹ ਵੀ ਜਿਕਰਯੋਗ ਹੈ ਕੇ ਇਹਨਾਂ ਦੋਵਾ ਜਮਾਤਾ ਨੂੰ ਪੀਟੀਆਈ ਤੇ ਖਾਨ ਸਾਹਬ ਮਾਜ਼ੀ ਵਿੱਚ ਪਾਣੀ ਪੀ-੨ ਕੋਸਦੇ ਰਹੇ ਸੀ,ਹੁਣ ਪਿਛਲੇ ਡੇਢ ਸਾਲ ਤੋ ਨਾ ਤਾਂ ਇਮਰਾਨ ਖਾਨ ਸਰਕਾਰ ਲੋਕਾ ਦੀ ਉਮੀਦ ਮੁਤਾਬਿਕ ਕੰਮ ਕਰ ਸਕੀ ਹੈ ਤੇ ਉੱਤੋ ਮੀਡੀਆ ਟੀਮ ਦੇ ਬਿਨਾ ਮਤਲਵ ਹਰ ਦੂਸਰੇ ਦਿਨ ਖੜੀਆ ਕੀਤੀਆ ਮੁਸ਼ਕਿਲਾ ਅਤੇ ਪਾਕਿਸਤਾਨ ਅੰਦਰ ਵਧੀ ਮਹਿੰਗਾਈ ਨੇ ਪਾਕ ਆਵਾਮ ਅਤੇ ਡੀਪ ਸਟੇਟ ਦੀਆ ਉਮੀਦਾ ਬਹੁਤ ਹੀ ਘਟਾ ਦਿੱਤੀਆ ਨੇ ਕੇ ਇਹ ਸਰਕਾਰ ਹੁਣ ਆਵਾਮ ਦੀ ਜਿੰਦਗੀ ਬੇਹਤਰ ਬਣਾ ਸਕੇਗੀ,ਤੇ ਸੀਨੀਅਰ ਪੱਤਰਕਾਰ ਆਮੀਰ ਮਤੀਨ ਦੀ ਇਹ ਗੱਲ ਬਿਲਕੁਲ ਸਹੀ ਜਾਪ ਰਹੀ ਹੈ ਕੇ ਟਰੇਨਿੰਗ ਔਨ ਦਾ ਜੌਬ ਭਾਵ ਕੰਮ ਕਰਦੇ-੨ ਨਾਲ-੨ ਸਿੱਖਆ ਜਾ ਰਿਹਾ ਹੈ,ਜਿਸ ਦੀ ਤਾਜੀ ਉਦਾਹਰਣ ਵੇਖਣ ਨੂੰ ਮਿਲੀ ਜਦ ਪਾਕ ਫੌਜ ਮੁੱਖੀ ਦੇ ਕਾਰਜਕਾਲ ਵਿੱਚ ਵਾਧੇ ਖਿਲਾਫ ਪਾਕਿਸਤਾਨ ਦੀ ਮਾਣਯੋਗ ਸਰਵ ਉੱਚ ਆਦਾਲਤ ਵਿੱਚ ਇੱਕ ਪਟੀਸ਼ਨ ਪਾਈ ਗਈ ਜਿਸ ਦੇ ਜਵਾਬ ਦੇਣ ਦੌਰਾਨ ਕੇਦਰੀ ਹਕੂਮਤ ਨੇ ਉਹ-੨ ਗਲਤੀਆ ਕੀਤੀਆ ਜਿਸ ਦੀ ਉਮੀਦ ਕਿਸੇ ਛੋਟੀ (ਲਾਅ ਫਰਮ)ਵਕੀਲਾ ਦੀ ਟੀਮ ਤੋ ਵੀ ਨਹੀ ਕੀਤੀ ਜਾਂਦੀ,ਹੁਣ ਜੇਕਰ ਆਪਾ ਇਹ ਗੱਲ ਕਰੀਏ ਕੇ ਕੀ ਕੋਈ ਸਾਜਿਸ਼ ਹੋ ਰਹੀ ਹੈ ਇਮਰਾਨ ਖਾਨ ਦੀ ਸਰਕਾਰ ਦੇ ਖਿਲਾਫ ? ਇਹ ਗੱਲਾ (ਸਾਜਿਸ਼ਾ) ਕਦੇ ਵੀ ਖੁੱਲ ਕੇ ਲੋਕਾ ਸਾਹਮਣੇ ਨਹੀ ਆਉਦੀਆ ਕੁਛ ਹੋਣ ਤੋ ਪਹਿਲਾ ਕਿਆਫੇ ਹੁੰਦੇ ਨੇ ਤੇ ਜਦੋ ਕੁਝ ਹੋ ਜਾਂਦਾ ਫਿਰ ਪੱਤਰਕਾਰ ਦੋ ਜਮਾ ਦੋ ਕਰਦੇ ਨੇ, ਜਦੋ ਖਾਨ ਸਾਹਬ ਦੀ ਸਰਕਾਰ ਤਾਜੀ-੨ ਬਣੀ ਸੀ ਉਸ ਵਕਤ ਤਾਂ ਸਾਰੀ ਦੀ ਸਾਰੀ ਵਿਰੋਧੀ ਧਿਰ ਆਪਣਾ ਆਪਾ ਬਚਾ ਰਹੀ ਸੀ,ਪੀਐਮਐਲਐਨ ਦੇ ਮੁੱਖੀ ਤੇ ਸਾਬਕਾ ਪ੍ਰਧਾਨਮੰਤਰੀ ਨਵਾਜ ਸ਼ਰੀਫ ਤੇ ਉਹਨਾਂ ਦੀ ਬੇਟੀ ਜੇਲ ਚ ਸੰਨ,ਜਲਦੀ ਹੀ ਉਹਨਾਂ ਦੇ ਭਰਾ ਤੇ ਪੰਜਾਬ ਦੇ ਸਾਬਕਾ ਮੁੱਖਮੰਤਰੀ ਸ਼ਹਿਬਾਜ ਸ਼ਰੀਫ ਨੂੰ ਨੈਬ ਪਾਕਿਸਤਾਨ ਨੇ ਹਿਰਾਸਤ ਚ ਲੇ ਲਿਆ,ਪੀਪਲਸ ਪਾਰਟੀ ਪਾਕਿਸਤਾਨ ਦੂਜੀ ਪਾਕਿਸਤਾਨ ਦੀ ਵੱਡੀ ਵਿਰੋਧੀ ਧਿਰ ਉਹਨਾਂ ਦੇ ਸਬ ਤੋ ਵੱਡੇ ਲੀਡਰ ਤੇ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵੀ ਇਕ ਕੇਸ ਦੇ ਸਿਲਸਿਲੇ ਵਿੱਚ ਹਿਰਾਸਤ ਵਿੱਚ ਲੇ ਲਏ ਗਏ ਸੀ,ਹੋਰ ਵੀ ਦੋਵਾ ਪਾਰਟੀਆ ਦੇ ਬਹੁਤੇ ਲੀਡਰ ਕਿਸੇ ਨਾ ਕਿਸੇ ਕੇਸ ਕਾਰਨ ਪਾਕਿਸਤਾਨ ਦੇ ਅਦਾਰਿਆ ਵਲੋ ਹਿਰਾਸਤ ਵਿੱਚ ਲੇ ਲਏ ਗਏ,ਪਰ ਹੁਣ ਸਮਾ ਬਦਲ ਰਿਹਾ,ਨਾਵਾਜ ਸ਼ਰੀਫ ਬਿਮਾਰੀ ਕਾਰਣ ਪਾਕਿਸਤਾਨ ਤੋ ਬਾਹਰ ਜਾ ਚੁੱਕੇ ਨੇ ਸ਼ਾਹਬਾਜ ਸ਼ਰੀਫ ਵੀ ਮੁੱਲਖ ਤੋ ਬਾਹਰ ਨੇ ਬਾਕੀ ਵਿਰੋਧੀ ਧਿਰਾ ਤੇ ਵੀ ਹੱਥ ਹੌਲਾ ਰੱਖਿਆ ਜਾ ਰਿਹਾ,
ਜਦੋ ਮੌਲਾਨਾ ਫਜਲ ਉਰ ਰਹਿਮਾਨ ਆਪਣਾ ਧਰਨਾ ਲੇ ਕੇ ਇਸਲਾਮਾਬਾਦ ਆਏ ਉਸ ਵਕਤ ਹੀ ਇਹ ਗੱਲਾ ਸੁਣੀਆ ਗਈਆ ਸੀ ਕੇ ਮੌਲਾਨਾ ਸਾਹਬ ਬਿਨਾ ਕਿਸੇ ਖਾਸ ਇਸ਼ਾਰੇ ਤੋ ਨਹੀ ਆਏ ਲਗਦੇ ਤੇ ਉਹਨਾਂ ਦੇ ਧਰਨੇ ਤੋ ਬਾਅਦ ਹੀ ਵਿਰੋਧੀ ਧਿਰਾ ਦੀਆ ਮੁਸ਼ਕਿਲਾ ਕੁਝ ਆਸਾਨ ਹੋ ਰਹੀਆ ਨੇ,ਤੇ ਤਾਜਾ ਘਟਨਾਕ੍ਰਮ ਇਹ ਹੋਇਆ ਕੇ ਪਹਿਲਾ ਤਾਂ ਪੀਟੀਆਈ ਦੀ ਹਿਮਾਇਤੀ ਜਮਾਤ ਕਾਫ ਲੀਗ ਨੇ ਆਪਣੇ ਸੁਰ ਬਦਲੇ ਤੇ ਪੀਟੀਆਈ ਉੱਪਰ ਕੁਝ ਦੋਸ਼ ਵੀ ਲਗਾਏ ਤੇ ਹੁਣ ਦੂਸਰੀ ਹਿਮਾਇਤੀ ਜਮਾਤ ਐਮਕਿਉਐਮ ਵੀ ਖਫਾ-੨ ਨਜ਼ਰ ਆ ਰਹੀ ਹੈ ਐਮਕਿਉਐਮ ਦੇ ਪ੍ਰਧਾਨ ਨੇ ਕੇਂਦਰੀ ਸਰਕਾਰ ਵਿੱਚੋ ਆਪਣੀ ਵਜ਼ੀਰੀ ਤੋ ਅਸਤੀਫਾ ਦੇ ਦਿੱਤਾ ਹੈ ਹਾਂਲਾਕਿ ਉਹਨਾਂ ਕਿਹਾ ਕੇ ਅਸੀ ਸਰਕਾਰ ਤੋ ਜੁਦਾ ਨਹੀ ਹੋ ਰਹੇ ਪਰ ਉਹਨਾਂ ਬਹੁਤ ਸਾਰੇ ਇਖਤਲਾਫ ਸਾਹਮਣੇ ਰੱਖ ਦਿੱਤੇ ਨੇ ਜੋ ਉਹਨਾਂ ਨੂੰ ਸਰਕਾਰਾ ਤੋ ਨੇ,ਤੇ ਇਹ ਦੋਵੇ ਜਮਾਤਾ ਨੂੰ ਪਾਕਿਸਤਾਨ ਦੇ ਫੌਜੀ ਹਲਕਿਆ ਦੇ ਕਾਫੀ ਕਰੀਬ ਮੰਨਿਆ ਜਾਂਦਾ ਹੈ ਤੇ ਇਹ ਦੋਵੇ ਜਮਾਤਾ ਸਾਬਕਾ ਪਾਕ ਫੌਜ ਮੁੱਖੀ ਤੇ ਨਵਾਜ ਸ਼ਰੀਫ ਦਾ ਤਖਤਾ ਪੱਲਟ ਕੇ ਰਾਸ਼ਟਰਪਤੀ ਬਣੇ ਜਰਨਲ ਪਰਵੇਜ ਮੁਸ਼ਰਿਫ ਦੇ ਨਾਲ ਸਰਕਾਰ ਵਿੱਚ ਵੀ ਰਹੀਆ ਨੇ,ਤੇ ਜਦੋ ਇਹ ਦੋਵੇ ਸਰਕਾਰ ਵਿੱਚ ਰਹਿੰਦਿਆ ਉਸੇ ਖਿਲਾਫ ਤਨਕੀਦ ਕਰਨ ਬਹੁਤੇ ਲੋਕ ਇਸ ਨੂੰ ਇਸ਼ਾਰੇ ਸਮਝ ਰਹੇ ਨੇ,ਹੁਣ ਇਹਨਾਂ ਇਸ਼ਾਰਿਆ ਨੂੰ ਸਮਝ ਖਾਨ ਸਾਹਬ ਤੇ ਉਹਨਾਂ ਦੀ ਪਾਰਟੀ ਆਪਣੀ ਕਾਰਗਰਦਗੀ ਸੁਧਾਰਦੇ ਨੇ ਉਹ ਕੰਮ ਕਰਨਾ ਸ਼ੁਰੂ ਕਰਦੇ ਨੇ ਜਿਹਨਾਂ ਦੇ ਵਾਅਦੇ ਦਾਅਵੇ ਸੁਣ ਪਾਕਿਸਤਾਨ ਦੀ ਆਵਾਮ ਤੇ ਕੁਝ ਹੋਰ ਤਾਕਤਾ ਨੇ ਉਹਨਾਂ ਨੂੰ ਪਾਕਿਸਤਾਨ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਸੀ,ਇਹ ਭਵਿੱਖ ਦੇ ਗਰਭ ਵਿੱਚ ਹੈ,
ਪਾਕਿਸਤਾਨ ਦੀ ਨੇਸ਼ਨਲ ਐਸੰਬਲੀ ਵਿੱਚ ਪੀਟੀਆਈ ਕੋਲ ਸਿਰਫ 156 ਸੀਟਾ ਨੇ ਜਦਕਿ ਬਹੁਮੱਤ ਲਈ ਜਰੂਰੀ ਨੇ 172 ਸੀਟਾ,ਇਸ ਲਈ ਪੀਟੀਆਈ ਸਰਕਾਰ ਦੀ ਗੱਡੀ ਗੱਠਜੋੜ ਦੇ ਸਹਾਰੇ ਤੇ ਚੱਲ ਰਹੀ ਹੈ ਤੇ ਜਦੋ ਐਮਕਿਉਐਮ 7 ਸੀਟਾ ਵਾਲੀ ਜਾ ਕਾਫ ਲੀਗ 5 ਸੀਟਾ ਵਾਲੀ ਪਾਰਟੀ ਜਦੋ ਦੋਵੇ ਪਾਰਟੀਆ ਗੱਡੀ ਦੇ ਡਰਾਇਵਰ ਨਾਲ ਕਿਸੇ ਗੱਲੋ ਨਰਾਜ਼ਗੀ ਜਤਾਉਦੀਆ ਨੇ ਤਾਂ ਡਰਾਇਵਰ ਕਲੀਨਰ ਮਾਲਿਕ ਸਬ ਨੂੰ ਹੱਥਾ ਪੈਰਾ ਦੀ ਪੈ ਜਾਦੀ ਹੈ,ਇਹਨਾਂ ਦੋਵਾ ਪਾਰਟੀਆ ਦੇ ਨਾਲ-੨ ਹਕੂਮਤ ਦੇ 6 ਹੋਰ ਇੱਤਹਾਦੀ ਵੀ ਨੇ,ਸੀਨੀਅਰ ਪੱਤਰਕਾਰ ਮੁਬਾਸ਼ਿਰ ਲੁਕਮਾਨ ਦੇ ਮੁਤਾਬਿਕ ਨਵਾਜ ਸ਼ਰੀਫ ਦੀ ਪਾਰਟੀ ਨੇ ਵੀ ਨਾਰਾਜ ਲੋਕਾ ਨੂੰ ਮਨਾਉਣਾ ਸ਼ੁਰੂ ਕਰ ਲਿਆ ਹੈ ਜਿਹਨਾਂ ਵਿੱਚੋ ਸਬ ਤੋ ਵੱਡਾ ਨਾਂਮ ਹੈ ਚੌਧਰੀ ਨਿਸਾਰ ਅਲੀ ਖਾਨ ਜੀ ਦਾ ਜੋ ਕੇ ਸਾਬਕਾ ਗ੍ਰਹਿ ਮੰਤਰੀ ਰਹਿ ਚੁੱਕੇ ਨੇ ਅਤੇ ਪਾਕਿਸਤਾਨ ਦੇ ਫੌਜੀ ਹਲਕਿਆ ਚ ਉਹਨਾਂ ਦੀ ਦੋਸਤੀ ਬੜੀ ਮਸ਼ਹੂਰ ਹੈ ਜੇਕਰ ਉਹ ਦੌਬਾਰਾ ਨਵਾਜ ਸ਼ਰੀਫ ਦੀ ਪਾਰਟੀ ਵਿੱਚ ਵਾਪਸ ਆਉਦੇ ਨੇ ਤਾਂ ਵਿਰੋਧੀ ਧਿਰ ਹੋਰ ਵੀ ਮਜਬੂਤ ਹੋਵੇਗੀ,ਪਰ ਮੁੱਕਦੀ ਗੱਲ ਇਹ ਹੈ ਕੇ ਜੇਕਰ ਤਾਂ ਇਮਰਾਨ ਖਾਨ ਦੀ ਸਰਕਾਰ ਮੱਲਖ ਨੂੰ ਵਿਕਾਸ ਦੀ ਪੱਟੜੀ ਤੇ ਚਾੜ ਦਿੰਦੀ ਹੈ ਤੇ ਇਸ ਸਰਕਾਰ ਦੀ ਸਬ ਤੋ ਵੱਡੀ ਚੁਣੌਤੀ ਪਾਕਿਸਤਾਨ ਦੀ ਵਿੱਤੀ ਹਾਲਤ ਇਸ ਨੂੰ ਸੁਧਾਰਣ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਆਉਣ ਵਾਲੇ ਛੇ ਸੱਤ ਮਹੀਨੀਆ ਚ ਇਸ ਪਾਸੇ ਨੂੰ ਤੁਰਦੀ ਵੀ ਨਜ਼ਰ ਆਉਦੀ ਹੈ ਫਿਰ ਤਾਂ ਖਾਨ ਸਾਹਬ ਦੀ ਸਰਕਾਰ ਇਹ ਪੰਜ ਸਾਲ ਪੂਰੇ ਵੀ ਕਰੇਗੀ ਤੇ ਆਉਣ ਵਾਲੀਆ ਚੌਣਾ ਵਿੱਚ ਵੀ ਆਪਣੇ ਮੁਖਾਲਿਫਾ ਨੂੰ ਤਕੜੀ ਟੱਕਰ ਦੇਵੇਗੀ ਜੇਕਰ ਅਜਿਹਾ ਨਹੀ ਹੁੰਦਾ ਫਿਰ ਵਿਰੋਧੀ ਜੋ ਕੇ ਸਿਆਸਤ ਦੇ ਪੁਰਾਣੇ ਖਿਡਾਰੀ ਨੇ ਉਹ ਖਾਨ ਸਾਹਬ ਨੂੰ ਨਾ ਸਿਰਫ ਆਊਟ ਕਰਨਗੇ ਬਲਕਿ ਟੀਮ ਤੋ ਬਾਹਰ ਦਾ ਵੀ ਰਾਸਤਾ ਦਿਖਾ ਸਕਦੇ ਨੇ।
ਭੁੱਲ ਚੁੱਕ ਲਈ ਮਾਜ਼ਰਤ

0044-7931709701

Real Estate