ਅਰਵਿੰਦ ਕੇਜਰੀਵਾਲ ਨੇ ਵਿਖਾਈ 3.4 ਕਰੋੜ ਰੁਪਏ ਦੀ ਜਾਇਦਾਦ

953

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣ ਕਮਿਸ਼ਨ ਨੂੰ 3.4 ਕਰੋੜ ਰੁਪਏ ਦੀ ਜਾਇਦਾਦ ਦਾ ਵੇਰਵਾ ਦਿੱਤਾ ਹੈ । ਸਾਲ 2015 ’ਚ ਇਸ ਜਾਇਦਾਦ ਵਿੱਚ 1.3 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਕੇਜਰੀਵਾਲ ਨੇ ਮੰਗਲਵਾਰ ਨੂੰ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਕਾਗਜ਼ਾਂ ਵਿੱਚ ਜਿਹੜਾ ਹਲਫ਼ੀਆ ਬਿਆਨ ਦਿੱਤਾ ਸੀ। ਉਸ ਮੁਤਾਬਕ 2015 ’ਚ ਉਨ੍ਹਾਂ ਦੀ ਕੁੱਲ ਜਾਇਦਾਦ 2.1 ਕਰੋੜ ਰੁਪਏ ਦੀ ਸੀ। ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਕੋਲ 2015 ’ਚ ਨਕਦੀ ਤੇ ਫ਼ਿਕਸਡ ਡਿਪਾਜ਼ਿਟ 15 ਲੱਖ ਰੁਪਏ ਦੇ ਸਨ, ਜੋ 2020 ਵਿੱਚ ਵਧ ਕੇ 57 ਲੱਖ ਰੁਪਏ ਦੇ ਹੋ ਗਏ ਸਨ। ਪਾਰਟੀ ਦੇ ਇੱਕ ਅਹੁਦੇਦਾਰ ਨੇ ਦੱਸਿਆ ਕਿ ਸਵੈ–ਇੱਛੁਕ ਸੇਵਾ–ਮੁਕਤੀ ਲਾਭ ਦੇ ਤੌਰ ’ਤੇ ਸੁਨੀਤਾ ਕੇਜਰੀਵਾਲ ਨੂੰ 32 ਲੱਖ ਰੁਪਏ ਤੇ ਐੱਫ਼ ਮਿਲੇ, ਬਾਕੀ ਉਨ੍ਹਾਂ ਦਾ ਬੱਚਤ ਧਨ ਹੈ। ਮੁੱਖ ਮੰਤਰੀ ਕੋਲ ਨਕਦੀ ਤੇ ਐੱਫ਼ਡੀ 2015 ’ਚ 2.26 ਲੱਖ ਰੁਪਏ ਦੀ ਸੀ, ਜੋ ਸਾਲ 2020 ਵਿੱਚ ਵਧ ਕੇ 9.65 ਲੱਖ ਰੁਪਏ ਹੋ ਗਈ ਹੈ। ਉਨ੍ਹਾਂ ਦੀ ਪਤਨੀ ਦੀ ਅਚੱਲ ਜਾਇਦਾਦ ਦੇ ਮੁਲਾਂਕਣ ਵਿੱਚ ਕੋਈ ਤਬਦੀਲੀ ਨਹੀਂ ਹੋਈ, ਜਦੋਂ ਕਿ ਕੇਜਰੀਵਾਲ ਦੀ ਅਚੱਲ ਜਾਇਦਾਦ 92 ਲੱਖ ਰੁਪਏ ਤੋਂ ਵਧ ਕੇ 177 ਲੱਖ ਰੁਪਏ ਹੋ ਗਈ ਹੈ। ਸਾਲ 2015 ਦੌਰਾਨ ਕੇਜਰੀਵਾਲ ਦੀ ਜਿੰਨੀ ਅਚੱਲ ਜਾਇਦਾਦ ਸੀ, ਉਸ ਦੀ ਕੀਮਤ ਵਿੱਚ ਵਾਧੇ ਕਾਰਨ ਇਹ ਵਾਧਾ ਹੋਇਆ ਹੈ।
ਕੇਜਰੀਵਾਲ ਨੇ ਮੰਗਲਵਾਰ ਨੁੰ ਵਿਧਾਨ ਸਭਾ ਚੋਣ ਲਈ ਨਾਮਜ਼ਦਗੀ ਕਾਗਜ਼ ਦਾਖ਼ਲ ਕਰ ਦਿੱਤੇ ਹਨ।

Real Estate