ਬਗਦਾਦ ‘ਚ ਅਮਰੀਕੀ ਸਫਾਰਤਖਾਨੇ ਨੇੜੇ ਰਾਕੇਟ ਹਮਲਾ

1825

ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਜਾਰੀ ਹੈ ਇਸੇ ਦੌਰਾਨ ਇਰਾਕ ਦੀ ਰਾਜਧਾਨੀ ਬਗਦਾਦ ‘ਚ ਅਮਰੀਕੀ ਸਫਾਤਰਖਾਨੇ ਦੇ ਬਾਹਰ ਤਿੰਨ ਰਾਕੇਟ ਦਾਗੇ ਗਏ । ਹਮਲਾ ਕਿਸ ਨੇ ਕੀਤਾ, ਇਸ ਗੱਲ ਦੀ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ ਹੈ। ਬਗਦਾਦ ਦੇ ਅਤਿ ਸੁਰੱਖਿਅਤ ਗ੍ਰੀਨ ਜ਼ੋਨ ‘ਚ ਅਮਰੀਕੀ ਸਫਾਰਤਖਾਨੇ ਦੇ ਕੋਲ ਤਿੰਨ ਰਾਕੇਟ ਦਾਗੇ ਗਏ। ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਅਧਿਕਾਰੀ ਦੇ ਅਨੁਸਾਰ ਸੋਮਵਾਰ ਰਾਤ 12 ਵਜੇ ਗ੍ਰੀਨ ਜ਼ੋਨ ‘ਚ ਅਮਰੀਕੀ ਸਫਾਰਤਖਾਨੇ ਦੇ ਨੇੜੇ ਤਿੰਨ ਰਾਕੇਟਾਂ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਖਬਰ ਨਹੀਂ ਹੈ। ਰਾਕੇਟ ਦਾਗਣ ਦੇ ਤੁਰੰਤ ਬਾਅਦ ਪੂਰੇ ਖੇਤਰ ‘ਚ ਰਾਕੇਟ ਨਾਲ ਹਮਲਾ ਹੋਣ ਦਾ ਅਲਾਰਮ ਵੱਜਣ ਲੱਗ ਗਿਆ। ਮੰਗਲਵਾਰ ਨੂੰ ਰਾਕੇਟ ਬਗਦਾਦ ਦੇ ਬਾਹਰ ਜ਼ਫਰਨਿਆਹ ਜ਼ਿਲ੍ਹੇ ਤੋਂ ਲਾਂਚ ਕੀਤੇ ਗਏ ਸਨ।
ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਦੇ ਬਾਅਦ ਤੋਂ ਹੀ ਲਗਾਤਾਰ ਈਰਾਨ ਅਮਰੀਕਾ ਤੋਂ ਬਦਲਾ ਲੈਣ ਦੀ ਤਿਆਰੀ ‘ਚ ਹੈ। ਇਸ ਤੋਂ ਪਹਿਲਾਂ 4 ਜਨਵਰੀ ਨੂੰ ਅਮਰੀਕੀ ਦੂਤਘਰ ‘ਤੇ ਹਮਲਾ ਕੀਤਾ ਗਿਆ ਸੀ। ਇਸ ਤੋਂ ਬਾਅਦ 6 ਜਨਵਰੀ ਨੂੰ ਅਮਰੀਕੀ ਟਿਕਾਣੇ ‘ਤੇ ਰਾਕੇਟ ਦਾਗੇ ਗਏ ਸਨ। 8 ਜਨਵਰੀ ਨੂੰ ਅਲ ਅਸਦ ਅਤੇ ਇਰਬਿਲ ਦੇ ਦੋ ਫੌਜੀ ਟਿਕਾਣਿਆਂ ‘ਤੇ ਦਰਜਨਾਂ ਬੈਲਿਸਟਿਕ ਮਿਜ਼ਾਇਲਾਂ ਦਾਗੀਆਂ ਗਈਆਂ ਸਨ। ਇਸ ਦੇ ਬਾਅਦ 13 ਜਨਵਰੀ ਨੂੰ ਏਅਰਬੇਸ ‘ਤੇ ਹਮਲਾ ਕੀਤਾ ਗਿਆ। ਉੱਥੇ ਹੀ 15 ਜਨਵਰੀ ਨੂੰ ਵੀ ਇਰਾਕੀ ਏਅਰਬੇਸ ‘ਤੇ ਰਾਕੇਟ ਹਮਲਾ ਕੀਤਾ ਗਿਆ ਸੀ।

Real Estate