ਦਿੱਲੀ ਚੋਣਾਂ : ਅਕਾਲੀ ਦਲ ਵਾਲੀਆਂ 4 ਸੀਟਾਂ ਤੇ ਵੀ ਭਾਜਪਾ ਨੇ ਐਲਾਨੇ ਆਪਣੇ ਉਮੀਦਾਵਾਰ

661

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਦੇ ਆਗੂ ਤੇ ਭਾਜਪਾ ਵੱਲੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਬੀਤੀ ਕੱਲ੍ਹ ਜਾਣਕਾਰੀ ਦਿੱਤੀ ਗਈ ਸੀ ਕਿ ਦਿੱਲੀ ‘ਚ ਅਕਾਲੀ ਦਲ ਚੋਣ ਨਹੀਂ ਲੜੇਗਾ। ਉਨ੍ਹਾਂ ਕਿਹਾ ਅਕਾਲੀ ਦਲ ਵੱਲੋਂ ਭਾਜਪਾ ਨਾਲ ਗਠਜੋੜ ਨਹੀਂ ਤੋੜਿਆ ਗਿਆ ਪਰ ਦਿੱਲੀ ਵਿਚ ਚੋਣਾਂ ਨਾ ਲੜਣ ਦਾ ਫੈਸਲਾ ਲਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਫੈਸਲਾ ‘ਨਾਗਰਿਕਤਾ ਸੋਧ ਕਾਨੂੰਨ ‘ਤੇ ਅਕਾਲੀ ਦਲ ਦੇ ਸਟੈਂਡ ਕਰਕੇ ਭਾਜਪਾ ਨਾਲ ਸਹਿਮਤੀ’ ਨਾ ਹੋਣ ਕਾਰਨ ਲਿਆ ਗਿਆ ਹੈ । ਉਨ੍ਹਾਂ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਅਕਾਲੀ ਦਲ ਆਪਣੇ ਸਟੈਂਡ ‘ਤੇ ਕਾਇਮ ਹੈ ਤੇ ਸਿੱਖ ਅਤੇ ਹੋਰ ਭਾਈਚਾਰੇ ਸਮੇਤ ਮੁਸਲਮਾਨ ਭਾਈਚਾਰੇ ਨੂੰ ਵੀ ਕਾਨੂੰਨ ‘ਚ ਸ਼ਾਮਲ’ ਕੀਤਾ ਜਾਵੇ। ਅੱਗੇ ਉਹਨਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਟੁੱਟਣ ਜਾਂ ਨਾ ਟੁੱਟਣ ਦੀ ਕੋਈ ਗੱਲ ਨਹੀਂ ਹੈ।ਇਸ ਤੋਂ ਪਹਿਲਾਂ ਖ਼ਬਰਾਂ ਸਨ ਕਿ ਭਾਜਪਾ ਵੱਲੋਂ ਅਕਾਲੀ ਦਲ ਨੂੰ ਦਿੱਲੀ ਵਿੱਚ ਮਨਮਰਜੀ ਦੀਆਂ ਸੀਟਾਂ ਨਾ ਦਿੱਤੇ ਜਾਣ ਕਰਕੇ ਦਿੱਲੀ ‘ਚ ਗਠਜੋੜ ਟੁੱਟਣ ਜਾ ਰਿਹਾ ਹੈ । ਭਾਜਪਾ ਨੇ 10 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਭਾਜਪਾ ਨੇ ਜਿਹੜੀ ਸੂਚੀ ਜਾਰੀ ਕੀਤੀ ਹੈ, ਉਹਨਾਂ ਵਿਚ ਉਹ ਚਾਰ ਸੀਟਾਂ ਵੀ ਸ਼ਾਮਲ ਹਨ ਜਿਸ ਤੋਂ 2015 ਵਿਚ ਅਕਾਲੀ ਦਲ ਦੇ ਉਮੀਦਵਾਰ ਚੋਣ ਲੜੇ ਸਨ।

Real Estate