ਜਿੰਨਾਂ ਮਰਜ਼ੀ ਵਿਰੋਧ ਕਰੋ CAA ਵਾਪਸ ਨਹੀਂ ਹੋਵੇਗਾ -ਅਮਿਤ ਸ਼ਾਹ

794

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਸਮਰਥਨ ‘ਚ ਇੱਕ ਰੈਲੀ ਨੂੰ ਸੰਬੋਧਿਤ ਕੀਤਾ। ਉੱਤਰ ਪ੍ਰਦੇਸ਼ ਦੇ ਲਖਨਊ ‘ਚ ਹੋਈ ਇਸ ਰੈਲੀ ‘ਚ ਸ਼ਾਹ ਨੇ ਵਿਰੋਧੀ ਧਿਰ ‘ਤੇ ਜੰਮ ਕੇ ਨਿਸ਼ਾਨਾ ਸਾਧਿਆ। ਅਮਿਤ ਸ਼ਾਹ ਨੇ ਕਿਹਾ, “ਜਿੰਨਾ ਵਿਰੋਧ ਕਰਨਾ ਹੈ ਕਰ ਲਓ, ਸੀਏਏ ਵਾਪਸ ਨਹੀਂ ਹੋਵੇਗਾ। ਪਾਕਿਸਤਾਨ, ਬੰਗਲਾਦੇਸ਼ ਅਤੇ ਅਫਗਾਨਿਸਤਾਨ ਤੋਂ ਆਏ ਹਿੰਦੂ, ਸਿੱਖ, ਬੋਧੀ, ਜੈਨ, ਪਾਰਸੀ ਅਤੇ ਈਸਾਈ ਸ਼ਰਨਾਰਥੀਆਂ ਨੂੰ ਨਾਗਰਿਕਤਾ ਦਿਆਂਗੇ। ਇੱਕ ਵਾਰ ਸ਼ਰਨਾਰਥੀਆਂ ਦੇ ਕੈਂਪ ‘ਚ ਜਾ ਕੇ ਵੇਖੋ। ਜਿਨ੍ਹਾਂ ਦੀਆਂ ਹਵੇਲੀਆਂ ਹੁੰਦੀਆਂ ਸਨ, ਅੱਜ ਉਹ ਤੰਬੂਆਂ ‘ਚ ਰਹਿਣ ਲਈ ਮਜਬੂਰ ਹਨ। ਸਿਰਫ ਇਸ ਲਈ ਕਿ ਉਹ ਇੱਕ ਵਿਸ਼ੇਸ਼ ਧਰਮ ਤੋਂ ਆਉਂਦੇ ਹਨ।”ਗ੍ਰਹਿ ਮੰਤਰੀ ਨੇ ਕਿਹਾ, “ਮਮਤਾ ਦੀਦੀ ਪਹਿਲਾਂ ਸ਼ਰਨਾਰਥੀਆਂ ਲਈ ਨਾਗਰਿਕਤਾ ਦੀ ਮੰਗ ਕਰ ਰਹੀ ਸੀ। ਪਰ ਅੱਜ ਜਦੋਂ ਅਸੀਂ ਉਹ ਦੇ ਰਹੇ ਹਾਂ, ਫਿਰ ਇਤਰਾਜ਼ ਕਿਉਂ ਕਰ ਰਹੇ ਹੋ? ਤੁਸੀ ਕਰੋ ਤਾਂ ਵਧੀਆ, ਅਸੀ ਕਰੀਏ ਤਾਂ ਖਰਾਬ।” ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਅਸੀਂ 370 ਹਟਾ ਰਹੇ ਸੀ ਤਾਂ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਵਾਲੇ ਕਹਿੰਦੇ ਸਨ ਕਿ ਤੁਸੀਂ ਇਸ ਨੂੰ ਨਾ ਹਟਾਓ। ਤੁਹਾਡੇ ਢਿੱਡ ‘ਚ ਕਿਉਂ ਪੀੜ ਹੋ ਰਹੀ ਹੈ ?

Real Estate