ਜੇਪੀ ਨੱਡਾ ਭਾਜਪਾ ਦੇ ਨਵੇਂ ਪ੍ਰਧਾਨ

753

ਜਗਤ ਪ੍ਰਕਾਸ਼ ਨੱਡਾ ਭਾਜਪਾ ਦੇ ਨਵੇਂ ਪ੍ਰਧਾਨ ਬਣ ਗਏ ਹਨ। ਭਾਰਤੀ ਜਨਤਾ ਪਾਰਟੀ ‘ਚ ਪ੍ਰਧਾਨ ਦੀ ਚੋਣ ਸਰਸੰਮਤੀ ਨਾਲ ਕੀਤੀ ਜਾਂਦੀ ਹੈ। ਨੱਡਾ ਪਿਛਲੇ ਇੱਕ ਸਾਲ ਤੋਂ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਚੱਲੇ ਆ ਰਹੇ ਸਨ ਪਰ ਅੱਜ ਉਹ ਸੰਪੂਰਨ ਤੌਰ ’ਤੇ ਪ੍ਰਧਾਨ ਬਣ ਗਏ ਹਨ। ਹਿਮਾਚਲ ਯੂਨੀਰਵਸਿਟੀ ’ਚ ਪੜ੍ਹਾਈ ਦੌਰਾਨ ਨੱਡਾ ਸਿਆਸਤ ਵਿੱਚ ਸਰਗਰਮ ਸਨ। ਉਹ ਤਿੰਨ ਵਾਰ ਬੀਜੇਪੀ ਦੀ ਟਿਕਟ ’ਤੇ ਹਿਮਾਚਲ ਵਿਧਾਨ ਸਭਾ ਪੁੱਜੇ। 1993–1998, 1998–2003 ਤੇ ਫਿਰ 2007 ਤੋਂ 2012 ਤੱਕ ਉਹ ਵਿਧਾਇਕ ਰਹੇ। ਨੱਡਾ 1994 ਤੋਂ 1998 ਤੱਕ ਸੂਬਾ ਵਿਧਾਨ ਸਭਾ ’ਚ ਭਾਜਪਾ ਵਿਧਾਇਕ ਪਾਰਟੀ ਦੇ ਆਗੂ ਵੀ ਰਹੇ। ਜੇਪੀ ਨੱਡਾ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨੇੜਲਿਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਦੋਂ 1991 ’ਚ ਜੇਪੀ ਨੱਡਾ ਭਾਜਪਾ ਯੁਵਾ ਮੋਰਚਾ ਦੇ ਮੁਖੀ ਸਨ ਤਾਂ ਉਸ ਸਮੇਂ ਮੋਦੀ ਪਾਰਟੀ ਦੇ ਜਨਰਲ ਸਕੱਤਰ ਹੁੰਦੇ ਸਨ। ਨੱਡਾ ਦਾ ਮੂਲ ਭਾਵੇਂ ਹਿਮਾਚਲ ਪ੍ਰਦੇਸ਼ ਹੈ ਪਰ ਉਨ੍ਹਾਂ ਦਾ ਜਨਮ ਬਿਹਾਰ ’ਚ ਹੋਇਆ ਸੀ।

Real Estate