ਸ਼ਬਾਨਾ ਆਜਮੀ ਦੀ ਕਾਰ ਹਾਦਸਾਗ੍ਰਸਤ ਮਾਮਲੇ ਤੇ ਡਰਾਇਵਰ ‘ਤੇ FIR ਦਰਜ

964

ਮੁੰਬਈ-ਪੁਣੇ ਐਕਸਪ੍ਰੈਸਵੇ ‘ਤੇ ਬੀਤੀ ਕੱਲ੍ਹ ਕਾਰ ਦੁਰਘਟਨਾ ਵਿੱਚ ਪ੍ਰਸਿੱਧ ਅਦਾਕਾਰਾ ਸ਼ਬਾਨਾ ਆਜਮੀ ਗੰਭੀਰ ਜ਼ਖਮੀ ਹੋ ਗਈ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ । ਰਿਪੋਰਟਾਂ ਮੁਤਾਬਿਕ ਹੁਣ ਪ੍ਰਸਿੱਧ ਅਦਾਕਾਰਾ ਦੀ ਸਿਹਤ ਵਿੱਚ ਸੁਧਾਰ ਆ ਰਿਹਾ ਹੈ। ਇਸੇ ਦੌਰਾਨ ਟਰੱਕ ਦੇ ਡਰਾਇਵਰ ਵੱਲੋਂ ਸ਼ਬਾਨਾ ਦੇ ਡਰਾਇਵਰ ਖਿਲਾਫ ਐਫਆਈਆਰ ਦਰਜ ਕਰਵਾਈ ਗਈ ਹੈ। ਸ਼ਬਾਨਾ ਆਜਮੀ ਦੇ 38 ਸਾਲਾ ਡਰਾਇਵਰ ਅਮਲੇਸ਼ ਕਾਮਤ ਦੇ ਖਿਲਾਫ ਟਰੱਕ ਡਰਾਇਵਰ ਰਾਜੇਸ਼ ਪਾਂਡੂਰੰਗ ਸ਼ਿੰਦੇ ਵੱਲੋਂ ਤੇਜ਼ ਰਫਤਾਰ ਅਤੇ ਖ਼ਰਾਬ ਡਰਾਇਵਿੰਗ ਦੇ ਦੋਸ਼ ਲਾਏ ਗਏ ਹਨ। ਪੁਲਿਸ ਨੇ ਆਈਪੀਸੀ ਦੀ ਧਾਰਾ 279 ਅਤੇ 337 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸ਼ਬਾਨਾ ਆਜਮੀ ਦੀ ਕਾਰ ਦੂਸਰੀ ਲੇਨ ਤੋਂ ਅੱਗੇ ਜਾ ਰਹੀ ਸੀ ਤਾਂ ਡਰਾਇਵਰ ਨੇ ਪਹਿਲੀ ਲੇਨ ਦੀ ਬਜਾਏ ਤੀਸਰੀ ਲੇਨ ਤੋਂ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇਸ ਚੱਕਰ ‘ਚ ਕਾਰ ਅੱਗੇ ਜਾ ਰਹੇ ਟਰੱਕ ਦੇ ਪਿਛਲੇ ਹਿੱਸੇ ਨਾਲ ਜਾ ਟਕਰਾਈ ਅਤੇ ਇਹ ਹਾਦਸਾ ਵਾਪਰ ਗਿਆ।

Real Estate