ਵਿਦਿਆਰਥੀਆਂ ਨੂੰ ਸਿਲੇਬਸ ਦੇ ਨਾਲ ਨਾਲ ਹੋਰ ਗਿਆਨ ਵਰਧਕ ਪੁਸਤਕਾਂ ਪੜ੍ਹਣ ਦੀ ਲੋੜ

579

ਬਠਿੰਡਾ/ 18 ਜਨਵਰੀ/ ਬਲਵਿੰਦਰ ਸਿੰਘ ਭੁੱਲਰ

ਭਾਈ ਆਸਾ ਸਿੰਘ ਗਰਲਜ ਕਾਲਜ ਵਿਖੇ ਭਾਈ ਘਨੱਈਆ ਯੂਨਿਟ ਐੱਨ ਐੱਸ ਐੱਸ ਕੈਂਪ ਦੇ ਸੇਵੇਂ ਦਿਨ ਦੇ ਸੈਸਨ ਵਿੱਚ ਪ੍ਰੋ: ਸੁਰਿੰਰਪ੍ਰੀਤ ਘਣੀਆਂ ਵਿਸੇਸ ਤੌਰ ਤੇ ਸਾਮਲ ਹੋਏ। ਐੱਨ ਐੱਸ ਐੱਸ ਪ੍ਰੋਗਰਾਮ ਅਫਸਰ ਮਿਸਿਜ ਪਰਮਜੀਤ ਕੌਰ ਢਿੱਲੋਂ ਤੇ ਡਾ: ਪਲਵਿੰਦਰ ਕੌਰ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸੁਆਗਤ ਕਰਨ ਉਪਰੰਤ ਰੂਬਰੂ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਹੋਏ ਰੂਬਰੂ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ੍ਰੀ ਘਣੀਆਂ ਨੇ ਸਾਹਿਤ ਸਬੰਧੀ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅੱਜ ਦੇ ਵਿਸਵੀਕਰਨ ਦੇ ਦੌਰ ਵਿੱਚ ਇਨਸਾਨਾਂ ਵਿੱਚ ਦੂਰੀ ਅਤੇ ਸੰਵੇਨਹੀਣਤਾ ਵਧ ਰਹੀ ਹੈ ਤਾਂ ਸਾਹਿਤ ਦਾ ਮਹੱਤਵ ਹੋਰ ਵੀ ਵਧ ਜਾਂਦਾ ਹੈ। ਆਪਣੇ ਸਾਹਿਤਕ ਸਫ਼ਰ ਬਾਰੇ ਜਾਣਕਾਰੀ ਦਿੰਦਿਆਂ ਉਹਨਾਂ ਕਿਹਾ ਕਿ ਉਸਨੂੰ ਲਿਖਣ ਦੀ ਪ੍ਰੇਰਨਾ ਉਸਦੇ ਚਾਚਾ ਕੈਪਟਨ ਪ੍ਰੀਤਮ ਸਿੰਘ ਲਹਿਰੀ ਤੋਂ ਮਿਲੀ ਹੈ, ਉਹਨਾਂ ਨੌਵੀਂ ਜਮਾਤ ਤੋਂ ਹੀ ਕਵਿਤਾ ਲਿਖਣੀ ਸੁਰੂ ਕਰ ਦਿੱਤੀ ਸੀ। ਉਹਨਾਂ ਇੱਕ ਅਧਿਆਪਕ ਦੀ ਹੈਸੀਅਤ ਵਿੱਚ ਵ¦ਟੀਅਰਜ ਨੂੰ ਨਸੀਅਤ ਦਿੱਤੀ ਕਿ ਉਹ ਕਿਤਾਬੀ ਕੀੜਾ ਬਣਕੇ ਰੱਟਾ ਲਾ ਕੇ ਅੰਕ ਬਟੋਰਣ ਦੀ ਥਾਂ ਸਿਲੇਬਸ ਦੀਆਂ ਪੁਸਤਕਾਂ ਦੇ ਨਾਲ ਨਾਲ ਹੋਰ ਗਿਆਨ ਵਰਧਕ ਪੁਸਤਕਾਂ ਰਸਾਲੇ ਅਖਰਬਾਰਾਂ ਆਦਿ ਪੜ੍ਹਕੇ ਗਿਆਨਵਾਨ ਅਤੇ ਵਿਵੇਕਸ਼ੀਲ ਬਣਦਿਆਂ ਸਮਕਾਲੀ ਚਣੌਤੀਆਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋਣ। ਉਹਨਾਂ ਆਪਣੀਆਂ ਗ਼ਜਲਾਂ ਸੁਣਾ ਕੇ ਸਰੋਤਿਆਂ ਨੂੰ ਸ਼ਰਸਾਰ ਕੀਤਾ। ਇਸ ਮੌਕੇ ਸ੍ਰੀ ਘਣੀਆ ਨੇ ਵਿਦਿਆਰਥਣਾਂ ਵੱਲੋਂ ਪੱਛੇ ਪ੍ਰਸਨਾਂ ਦੇ ਜਵਾਬ ਵੀ ਦਿੱਤੇ। ਆਰਤੀ ਸਰਮਾ ਨੇ ਯੋਗ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਖੁਸਹਾਲ ਵਿਕਾਸਸ਼ੀਲ ਅਤੇ ਸ਼ਕਤੀਸ਼ਾਲੀ ਰਾਸਟਰ ਅਤੇ ਸਮਾਜ ਦੀ ਸਿਰਜਣਾ ਲਈ ਨੌਜਵਾਨ ਪੀੜ੍ਹੀ ਦਾ ਸਿਹਤ ਪੱਖੋਂ ਤੰਦਰੁਸਤ, ਖੇਡ ਪ੍ਰੇਮੀ, ਨਸ਼ਾ ਮੁਕਤ, ਵਿਗਿਆਨਕ ਸੋਚ ਦਾ ਧਾਰਨੀ ਹੋਣਾ ਜਰੂਰੀ ਹੈ। ਸ੍ਰ: ਕੁਲਵਿੰਦਰ ਸਿੰਘ ਨੇ ਗੁਰਮਤਿ ਸਿਧਾਤਾਂ ਦੀ ਸਿੱਖਿਆ ਦਿੰਦੇ ਹੋਏ ਵਲੰਟੀਅਰਜ ਨੂੰ ਆਪਣੇ ਕਿਰਦਾਰ ਨੂੰ ਉੱਚਾ ਸੁੱਚਾ ਰੱਖਣ ਦੀ ਪ੍ਰੇਰਨਾ ਦਿੱਤੀ। ਐ¤ਨ ਐ¤ਸ ਐ¤ਸ ਪ੍ਰੋਗਰਾਮ ਅਫਸਰ ਪਰਮਜੀਤ ਕੌਰ ਢਿੱਲੋਂ, ਡਾ: ਪਰਵਿੰਦਰ ਕੌਰ ਤੇ ਕਾਲਜ ਸੁਪਰਡੰਟ ਕੁਲਵੰਤ ਸਿੰਘ ਨੇ ਸ੍ਰੀ ਘਣੀਆਂ ਨ੍ਰੂੰ ਸਨਮਾਨ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ।

Real Estate