ਥਾਣੇ ਦੇ ਸਾਹਮਣੇ ਸਿੱਖ ਨੌਜਵਾਨ ਦੀ ਕੁੱਟਮਾਰ ਕਰਕੇ ਦਸਤਾਰ ਲਾਹ ਕੇ ਲੈ ਗਏ

758

ਖੰਨਾ ਦੇ ਸਿਟੀ 2 ਪੁਲੀਸ ਦੇ ਥਾਣੇ ਦੇ ਸਾਹਮਣੇ ਅਰਈਆ ਮੁਹੱਲੇ ਵਿੱਚ 5-6 ਵਿਅਕਤੀਆਂ ਨੇ ਇੱਕ ਅੰਮ੍ਰਿਤਧਾਰੀ ਨੌਜਵਾਨ ਪਵਨਦੀਪ ਸਿੰਘ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ। ਜਦੋਂ ਉਹ ਆਪਣੇ ਬਚਾਅ ਲਈ ਘਰ ਵੱਲ ਭੱਜਿਆ ਤਾਂ ਹਮਲਾਵਰਾਂ ਨੇ ਉਸਨੂੰ ਘਰ ਵਿੱਚੋਂ ਬਾਹਰ ਕੱਢ ਕੇ ਕੁੱਟਿਆ ਅਤੇ ਜਾਂਦੇ ਹੋਏ ਅੰਮ੍ਰਿਤਧਾਰੀ ਪਵਨਦੀਪ ਸਿੰਘ ਦਸਤਾਰ ਵੀ ਉਤਾਰ ਲੈ ਕੇ ਗਏ ਅਤੇ ਸ੍ਰੀ ਸਾਹਿਬ ਵੀ ਉਤਾਰ ਕੇ ਸੁੱਟ ਗਏ।
ਮਾਰਕੁੱਟ ਦੀ ਵੀਡਿਓ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ।
ਪਵਨਦੀਪ ਸਿੰਘ ਨੇ ਦੱਸਿਆ ਕਿ ਸੁੱਕਰਵਾਰ ਦੀ ਰਾਤ ਨੂੰ ਕਰੀਬ 9 ਵਜੇ ਉਹ ਪਸੂਆਂ ਨੂੰ ਚਾਰਾ ਪਾ ਕੇ ਘਰ ਵਾਪਿਸ ਜਾ ਰਿਹਾ ਸੀ । ਤਾਂ ਦੋ ਬਾਈਕ ਤੇ ਸਵਾਰ 6 ਵਿਅਕਤੀ ਉਸ ਨਾਲ ਬਹਿਸ ਕਰਨ ਲੱਗੇ ਅਤੇ ਗਾਲ੍ਹਾਂ ਕੱਢਦੇ ਹੋਏ ਹੱਥਪਾਈ ਕਰਨ ਲੱਗੇ । ਉਹ ਉਹਨਾਂ ਕੋਲੋਂ ਬਚਾਅ ਕਰਦਾ ਘਰ ਨੂੰ ਭੱਜਿਆ ਤਾਂ ਉਸਨੂੰ ਘਰ ਵਿੱਚੋਂ ਬਾਹਰ ਕੱਢ ਕੇ ਕੁੱਟਿਆ ।
ਪੁਲੀਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ।

Real Estate