8 ਸਾਲ ਵਿੱਚ 32 ਦੋਸ਼ੀਆਂ ਦੀ ਰਹਿਮ ਦੀ ਅਪੀਲ ਰੱਦ ਹੋਈ ਸਿਰਫ਼ 3 ਨੂੰ ਫਾਂਸੀ ਦਿੱਤੀ ਗਈ

621

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਨਿਰਭੈਆ ਕਾਂਡ ਦੇ ਚਾਰ ਦੋਸ਼ੀਆਂ ਵਿੱਚੋਂ ਇੱਕ ਮੁਕੇਸ਼ ਕੁਮਾਰ ਦੀ ਰਹਿਮ ਦੀ ਅਪੀਲ ਖਾਰਿਜ ਕਰ ਦਿੱਤੀ। ਸ੍ਰੀ ਕੋਵਿੰਦ ਨੇ ਆਪਣੇ ਕਾਰਜਕਾਲ ਦੌਰਾਨ ਇਹ ਦੂਜੀ ਰਹਿਮ ਦੀ ਅਪੀਲ ਖਾਰਿਜ ਕੀਤੀ ਹੈ। ਇਸ ਤੋਂ ਪਹਿਲਾਂ ਮਈ 2018 ਵਿੱਚ ਇੱਕ ਹੀ ਪਰਿਵਾਰ ਦੇ 6 ਲੋਕਾਂ ਦੀਆਂ ਹੱਤਿਆ ਕਰਨ ਦੇ ਮਾਮਲੇ ‘ਚ ਦੋਸ਼ੀ ਪਾਏ ਗਏ ਜਗਤ ਰਾਏ ਦੀ ਰਹਿਮ ਦੀ ਅਪੀਲ ਖਾਰਿਜ ਕੀਤੀ ਸੀ।
ਜਿਸ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਹੋਈ ਹੋਵੇ ਉਸ ਕੋਲ ਰਾਸ਼ਟਰਪਤੀ ਕੋਲ ਰਹਿਮ ਦੀ ਅਪੀਲ ਆਖ਼ਰੀ ਯਤਨ ਹੁੰਦਾ ਹੈ , ਇਸ ਮਗਰੋਂ ਉਸਨੂੰ ਫਾਂਸੀ ਲਾਉਣਾ ਹੁੰਦਾ ਹੈ।
ਹਾਲਾਂਕਿ , ਰਾਸ਼ਟਰਪਤੀ ਦਫ਼ਤਰ ਦੀ ਵੈੱਬਸਾਈਟ ਮੁਤਾਬਿਕ ਜੁਲਾਈ 2012 ਤੋਂ ਲੈ ਕੇ ਹੁਣ ਤੱਕ 44 ਦੋਸ਼ੀਆਂ ਵਿੱਚੋਂ 32 ਦੋਸ਼ੀਆਂ ਦੀਆਂ ਰਹਿਮ ਦੀਆਂ ਅਪੀਲਾਂ ਖਾਰਿਜ ਹੋ ਚੁੱਕੀ ਹਨ । ਇਹਨਾਂ ਵਿੱਚੋਂ ਸਿਰਫ਼ 3 ਦੋਸ਼ੀਆਂ ਨੂੰ ਹੀ ਫਾਂਸੀ ਦੀ ਸਜ਼ਾ ਦਿੱਤੀ । 7 ਵਿਅਕਤੀਆਂ ਦੀ ਫਾਂਸੀ ਦੀ ਸਜ਼ਾ ਉਮਰ ਕੈਦ ‘ਚ ਤਬਦੀਲ ਕੀਤੀ ਗਈ।
ਮੁੰਬਈ ਹਮਲੇ ਵਿੱਚ ਸ਼ਾਮਿਲ ਅਤਿਵਾਦੀ ਅਜਮਲ ਕਸਾਬ ਨੇ 15 ਨਵੰਬਰ 2012 ਨੂੰ ਰਹਿਮ ਦੀ ਅਪੀਲ ਕੀਤੀ ਸੀ ਪਰ ਤਤਕਾਲੀ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਨੂੰ ਖਾਰਿਜ ਕਰ ਦਿੱਤਾ ਸੀ ।
2008 ਵਿੱਚ ਹੋਏ ਮੁੰਬਈ ਹਮਲੇ ਵਿੱਚ 166 ਲੋਕਾਂ ਦੀ ਮੌਤ ਹੋਈ ਸੀ । ਕਸਾਬ ਨੂੰ 21 ਨਵੰਬਰ 2012 ਨੂੰ ਫਾਂਸੀ ਲਾ ਦਿੱਤਾ ਗਿਆ ਸੀ।
13 ਦਸੰਬਰ 2001 ਨੂੰ 5 ਅਤਿਵਾਦੀਆਂ ਨੇ ਸੰਸਦ ਵਿੱਚ ਦਾਖਿਲ ਹੋ ਕੇ ਗੋਲੀਆਂ ਚਲਾਈਆਂ ਸਨ । ਇਸ ਹਮਲੇ ਵਿੱਚ 9 ਲੋਕਾਂ ਦੀ ਮੌਤ ਹੋਈ ਸੀ ਅਤੇ ਪੰਜੇ ਅਤਿਵਾਦੀ ਵੀ ਮਾਰੇ ਗਏ ਸੀ । ਇਸ ਮਾਮਲੇ ਦਾ ਮਾਸਟਰ ਮਾਈਡ ਅਫ਼ਜਲ ਗੁਰੂ ਨੂੰ ਮੰਨਿਆ ਗਿਆ । ਉਸਨੇ 2011 ਵਿੱਚ ਰਹਿਮ ਦੀ ਅਪੀਲ ਦਾਇਰ ਕੀਤੀ ਸੀ , ਜੋ 3 ਫਰਵਰੀ 2013 ਨੂੰ ਖਾਰਿਜ ਹੋ ਗਈ । ਇਸ ਤੋਂ ਬਾਅਦ 9 ਫਰਵਰੀ 2013 ਨੂੰ ਅਫ਼ਜਲ ਗੁਰੂ ਨੂੰ ਫਾਂਸੀ ਲਗਾ ਦਿੱਤਾ ਗਿਆ ।
12 ਮਾਰਚ 1993 ਵਿੱਚ ਮੁੰਬਈ ‘ਚ 12 ਸੀਰੀਅਲ ਬਲਾਸਟ ਹੋਏ ਸੀ । ਇਸ ਵਿੱਚ 257 ਲੋਕ ਮਾਰੇ ਗਏ। ਇਸਦੀ ਸਾਜਿਸ਼ ਦਾ ਦੋਸ਼ੀ ਯਾਕੂਬ ਮੇਮਨ ਪਾਇਆ ਗਿਆ । ਉਸਨੇ 14 ਮਾਰਚ 2014 ਨੂੰ ਰਹਿਮ ਦੀ ਅਪੀਲ ਭੇਜੀ ਸੀ । ਇਸਨੂੰ 11 ਅਪ੍ਰੈਲ 2014 ਨੂੰ ਖਾਰਿਜ ਕਰ ਦਿੱਤਾ ਗਿਆ।ਫਿਰ ਉਸਨੇ ਫਾਂਸੀ ਤੋਂ ਇੱਕ ਦਿਨ ਪਹਿਲਾਂ ਵੀ ਰਹਿਮ ਦੀ ਅਪੀਲ ਦਾਇਰ ਕੀਤੀ , ਉਹ ਵੀ ਖਾਰਿਜ ਹੋ ਗਈ । ਯਾਕੂਬ ਦੇ ਵਕੀਲ ਫਾਂਸੀ ਰੁਕਵਾਉਣ ਲਈ ਰਾਤ ਨੂੰ ਹੀ ਅਦਾਲਤ ਪਹੁੰਚੇ ਸਨ ਅਤੇ ਰਾਤ 3 ਵਜੇ ਇਸ ਉਪਰ ਸੁਣਵਾਈ ਵੀ ਹੋਈ ਪਰ ਸੁਪਰੀਮ ਕੋਰਟ ਨੇ ਉਸਦੀ ਅਰਜੀ ਖਾਰਿਜ ਕਰ ਦਿੱਤੀ ਸੀ । ਯਾਕੂਬ ਨੂੰ ਉਸਦੇ ਜਨਮ ਦਿਨ ਉਪਰ ਹੀ 30 ਜੁਲਾਈ 2015 ਨੂੰ ਫਾਂਸੀ ਦੇ ਦਿੱਤੀ ਗਈ ।

Real Estate