ਵਕੀਲ ਨੂੰ ਨਿਰਭੈਯਾ ਦੀ ਮਾਂ ਨੇ ਕਿਹਾ “ਅਜਿਹੇ ਲੋਕਾਂ ਕਾਰਨ ਬਲਾਤਕਾਰ ਬੰਦ ਨਹੀਂ ਹੁੰਦੇ”

952

ਭਾਰਤ ਦੀ ਪ੍ਰਸਿੱਧ ਵਕੀਲ ਕਹੀ ਜਾਂਦੀ ਇੰਦਰਾ ਜੈ ਸਿੰਘ ਨੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੇਟੀ ਦੇ ਬਲਾਤਕਾਰੀਆਂ ਦੀ ਫਾਂਸੀ ਦੀ ਸਜ਼ਾ ਮੁਆਫ ਕਰ ਦੇਵੇ। ਇੰਦਰਾ ਜੈ ਸਿੰਘ ਨੇ ਇਸ ਦੇ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਹਵਾਲਾ ਦਿੱਤਾ ਹੈ ਅਤੇ ਕਿਹਾ ਕਿ ਸੋਨੀਆ ਨੇ ਜਿਸ ਤਰ੍ਹਾਂ ਰਾਜੀਵ ਗਾਂਧੀ ਹੱਤਿਆ ਕਾਂਡ ਦੀ ਦੋਸ਼ੀ ਨਲਿਨੀ ਦੀ ਮੌਤ ਦੀ ਸਜ਼ਾ ਮਾਫ ਕਰ ਦਿੱਤੀ ਸੀ, ਉਸੇ ਤਰ੍ਹਾਂ ਦੀ ਉਦਾਹਰਣ ਆਸ਼ਾ ਦੇਵੀ ਨੂੰ ਵੀ ਪੇਸ਼ ਕਰਨੀ ਚਾਹੀਦੀ ਹੈ।
ਇਸ ‘ਤੇ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ, “ਇੰਦਰਾ ਜੈ ਸਿੰਘ ਕੌਣ ਹੁੰਦੀ ਹੈ ਮੈਨੂੰ ਸਲਾਹ ਦੇਣ ਵਾਲੀ? ਸਾਰਾ ਦੇਸ਼ ਚਾਹੁੰਦਾ ਹੈ ਕਿ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ। ਸਿਰਫ ਉਨ੍ਹਾਂ ਵਰਗੇ ਲੋਕਾਂ ਕਾਰਨ ਬਲਾਤਕਾਰ ਪੀੜਤਾਵਾਂ ਨੂੰ ਨਿਆਂ ਨਹੀਂ ਮਿਲਦਾ ਹੈ। ਆਸ਼ਾ ਦੇਵੀ ਨੇ ਕਿਹਾ, “ਭਰੋਸਾ ਨਹੀਂ ਹੋ ਰਿਹਾ ਹੈ ਕਿ ਇੰਦਰਾ ਜੈ ਸਿੰਘ ਨੇ ਅਜਿਹਾ ਸੁਝਾਅ ਦੇਣ ਦੀ ਹਿੰਮਤ ਵੀ ਕਿਵੇਂ ਕੀਤੀ। ਮੈਂ ਸੁਪਰੀਮ ਕੋਰਟ ‘ਚ ਕਈ ਵਾਰ ਉਨ੍ਹਾਂ ਨੂੰ ਮਿਲੀ ਹਾਂ। ਉਨ੍ਹਾਂ ਨੇ ਕਦੇ ਮੇਰੇ ਬਾਰੇ ਨਹੀਂ ਸੋਚਿਆ ਅਤੇ ਅੱਜ ਉਹ ਦੋਸ਼ੀਆਂ ਲਈ ਕਿਵੇਂ ਬੋਲ ਰਹੀ ਹੈ। ਅਜਿਹੇ ਲੋਕਾਂ ਦੀ ਰੋਜ਼ੀ-ਰੋਟੀ ਬਲਾਤਕਾਰੀਆਂ ਦੇ ਸਮਰਥਨ ਕਾਰਨ ਚੱਲਦੀ ਹੈ। ਇਸ ਲਈ ਬਲਾਤਕਾਰ ਦੀਆਂ ਘਟਨਾਵਾਂ ਬੰਦ ਨਹੀਂ ਹੁੰਦੀਆਂ।”ਜ਼ਿਕਰਯੋਗ ਹੈ ਕਿ ਵਕੀਲ ਜੈ ਸਿੰਘ ਨੇ ਟਵੀਟ ਕਰ ਕੇ ਅਪੀਲ ਕੀਤੀ ਹੈ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ ‘ਤੇ ਲਿਖਿਆ, “ਮੈਂ ਆਸ਼ਾ ਦੇਵੀ ਦੇ ਦਰਦ ਤੋਂ ਪੂਰੀ ਤਰ੍ਹਾਂ ਜਾਣੂ ਹਾਂ। ਮੈਂ ਉਸ ਨੂੰ ਅਪੀਲ ਕਰਦੀ ਹਾਂ ਕਿ ਉਹ ਸੋਨੀਆ ਗਾਂਧੀ ਦੀ ਉਦਾਹਰਣ ਨੂੰ ਫਾਲੋ ਕਰੇ, ਜਿਨ੍ਹਾਂ ਨੇ ਨਲਿਨੀ ਨੂੰ ਮਾਫ ਕਰ ਦਿੱਤਾ ਅਤੇ ਕਿਹਾ ਕਿ ਉਹ ਉਸ ਦੇ ਲਈ ਮੌਤ ਦੀ ਸਜ਼ਾ ਨਹੀਂ ਚਾਹੁੰਦੀ। ਅਸੀਂ ਤੁਹਾਡੇ ਨਾਲ ਹਾਂ, ਪਰ ਮੌਤ ਦੀ ਸਜ਼ਾ ਦੇ ਵਿਰੁੱਧ ਹਾਂ।

https://twitter.com/IJaising/status/1218195956551708673

Real Estate