ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਅਸ਼ਵਨੀ ਸ਼ਰਮਾ

672

ਪੰਜਾਬ ਬੀਜੇਪੀ ਦਾ ਪਠਾਨਕੋਟ ਦੇ ਸਾਬਕਾ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਲੰਧਰ ਵਿਖੇ ਇਕ ਸਮਾਗਮ ਦੌਰਾਨ ਅਸ਼ਵਨੀ ਸ਼ਰਮਾਂ ਦੇ ਨਾਮ ਦਾ ਪਾਰਟੀ ਵੱਲੋਂ ਰਸਮੀ ਤੌਰ ਤੇ ਐਲਾਨ ਕੀਤਾ ਗਿਆ।ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ ਵਜੋਂ ਅਸ਼ਵਨੀ ਸ਼ਰਮਾ ਨੂੰ ਨਿਯੁਕਤ ਕੀਤੇ ਜਾਣ ਦੀ ਖਬਰ ਮੰਗਲਵਾਰ 14 ਜਨਵਰੀ ਨੂੰ ਆਈ ਸੀ। ਜਿਸ ਚ ਕਿਹਾ ਗਿਆ ਸੀ ਕਿ ਅਸ਼ਵਨੀ ਸ਼ਰਮਾ ਦਾ ਨਾਂ ਸੂਬਾ ਪ੍ਰਧਾਨ ਵਜੋਂ ਲਗਭਗ ਤੈਅ ਹੋ ਗਿਆ ਹੈ ਤੇ ਛੇਤੀ ਹੀ ਇਸ ਨਿਯੁਕਤੀ ਦਾ ਰਵਾਇਤੀ ਐਲਾਨ ਕੀਤਾ ਜਾ ਸਕਦਾ ਹੈ। ਪੰਜਾਬ ਦੇ ਸੂਬਾਈ ਪ੍ਰਧਾਨ ਵਜੋਂ ਉਹ ਇਹ ਜ਼ਿੰਮੇਵਾਰੀ ਪਹਿਲਾਂ ਵੀ ਨਿਭਾ ਚੁਕੇ ਹਨ। ਉਹ ਪਠਾਨਕੋਟ ਵਿਧਾਨ ਸਭਾ ਸੀਟ ਤੋਂ ਸਾਲ 2012-2017 ਤਕ ਵਿਧਾਇਕ ਸਨ।

Real Estate