ਚੀਨ ‘ਚ ਨਵੀਂ ਕਿਸਮ ਦਾ ਵਾਇਰਸ : ਕਈ ਹਵਾਈ ਅੱਡੇ ਚੇਤਾਵਨੀ ਜਾਰੀ

2508

ਬੀਬੀਸੀ ਅਨੁਸਾਰ ਵਿਗਿਆਨੀਆਂ ਨੇ ਦੱਸਿਆ ਹੈ ਕਿ ਚੀਨ ‘ਚ ਮਿਲੇ ਨਵੇਂ ਵਾਇਰਸ ਨਾਲ ਪ੍ਰਭਾਵਿਤ ਲੋਕਾਂ ਦੀ ਗਿਣਤੀ ਅਧਿਕਾਰਤ ਅੰਕੜਿਆਂ ਨਾਲੋਂ ਕਿਤੇ ਵੱਧ ਹੈ। ਇਸ ਰਹੱਸਮਈ ਵਾਇਰਸ ਨਾਲ ਪ੍ਰਭਾਵਿਤ ਕਰੀਬ 41 ਮਾਮਲੇ ਸਾਹਮਣੇ ਆਏ ਹਨ ਪਰ ਬਰਤਾਨੀਆ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ 1700 ਦੇ ਨੇੜੇ ਹੈ। ਇਸ ਵਾਇਰਸ ਨਾਲ ਦਸੰਬਰ ਵਿੱਚ ਚੀਨ ਦੇ ਵੂਹਾਨ ਸ਼ਹਿਰ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ। ਚੀਨ ਅਤੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਮੁਤਾਬਕ ਇਹ ਕੋਰੋਨਾਵਾਇਰਸ ਹੈ। ਇਸ ਤਰ੍ਹਾਂ ਦੇ 6 ਵਾਈਰਸ ਹੁਣ ਤੱਕ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈਂਦੇ ਹਨ ਪਰ ਇਹ ਸੱਤਵਾਂ ਵਾਇਰਸ ਹੈ।ਇਸ ਵਾਇਰਸ ਦੇ ਅਸਰ ਤੋਂ ਬਚਣ ਲਈ ਸਿੰਗਾਪੁਰ ਅਤੇ ਹਾਂਗਕਾਂਗ ਵੂਹਾਨ ਤੋਂ ਵਾਲੇ ਯਾਤਰੀਆਂ ਦੀ ਸਕ੍ਰੀਨਿੰਗ ਕਰ ਰਹੇ ਹਨ ਅਤੇ ਇਸੇ ਤਰ੍ਹਾਂ ਦੀ ਸੈਨ ਫਰਾਂਸਿਸਕੋ, ਲਾਸ ਐਂਜਲਸ ਅਤੇ ਨਿਊਯਾਰਕ ਹਵਾਈ ਅੱਡਿਆਂ ‘ਤੇ ਵੀ ਬਚਣ ਦਾ ਉਪਾਅ ਦਾ ਐਲਾਨ ਕੀਤਾ ਗਿਆ ਹੈ।ਇਸ ਤਰ੍ਹਾਂ ਦੇ ਵਾਇਰਸ ਨਾਲ ਪਹਿਲਾਂ ਹਲਕਾ ਜੁਕਾਮ ਹੁੰਦਾ ਹੈ ਫਿਰ ਸਾਹ ਲੈਣ ਵਿੱਚ ਪਰੇਸ਼ਾਨੀ ਆਉਣੀ ਸ਼ੁਰੂ ਹੁੰਦੀ ਹੈ। ਕੋਰੋਨਾਵਾਇਰਸ ਨੇ ਸਾਲ 2002 ਵਿੱਚ 8,098 ਪੀੜਤ ਲੋਕਾਂ ਵਿੱਚੋਂ 774 ਲੋਕਾਂ ਦੀ ਜਾਨ ਲੈ ਲਈ ਸੀ।

Real Estate