ਯੂ-ਟਿਊਬ ਤੋਂ ਸਿੱਖ ਕੇ ਅਮੀਰ ਹੁੰਦੇ-ਹੁੰਦੇ ਪਹੁੰਚੇ ਜੇਲ੍ਹ !

607

ਜਲੰਧਰ ਦੇ ਥਾਣਾ ਭੋਗਪੁਰ ਪੁਲਿਸ ਪਾਰਟੀ ਨੇ ਟੀ-ਪੁਆਇੰਟ ਜੀਟੀ ਰੋਡ ਭੋਗਪੁਰ ‘ਚ ਨਾਕਾਬੰਦੀ ਦੌਰਾਨ ਨਕਲੀ ਕਰੰਸੀ ਬਰਾਮਦ ਕੀਤੀ । ਪੁਲਿਸ ਨੇ ਦੋ ਮੋਟਰਸਾਈਕਲ ਸਵਾਰ ਲੋਕਾਂ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਨ੍ਹਾਂ ਕੋਲੋਂ 66,200 ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ। ਜਿਨ੍ਹਾਂ ਦੀ ਪਹਿਚਾਣ ਅਸ਼ਵਨੀ ਕੁਮਾਰ ਅਤੇ ਗੌਰਵ ਵਜੋਂ ਹੋਈ ਹੈ। ਪੁਲਿਸ ਅਨੁਸਾਰ ਦੋਵਾਂ ਨੌਜਵਾਨਾਂ ਨੇ ਯੂ-ਟਿਊਬ ਤੋਂ ਜਾਅਲੀ ਨੋਟ ਤਿਆਰ ਕਰਨੇ ਸਿੱਖੇ ਸਨ ਅਤੇ ਉਹ ਪਿਛਲੇ ਇੱਕ ਸਾਲ ਤੋਂ ਜਾਅਲੀ ਨੋਟ ਬਣਾ ਰਹੇ ਹਨ। ਪੁਲਿਸ ਪੁੱਛਗਿੱਛ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਉਨ੍ਹਾਂ ‘ਤੇ ਪਹਿਲਾਂ ਵੀ ਇੱਕ ਮਾਮਲਾ ਦਰਜ ਹੈ।

Real Estate