ਭਾਰਤ ਦੇ ਸਾਰੇ ਕੇਂਦਰੀ ਮੰਤਰੀ 18 ਤੋਂ 25 ਜਨਵਰੀ ਤੱਕ ਜੰਮੂ–ਕਸ਼ਮੀਰ ਦੇ ਦੌਰੇ ਤੇ

810

ਜੰਮੂ-ਕਸ਼ਮੀਰ ਵਿੱਚੋਂ ਧਾਰਾ–370 ਖ਼ਤਮ ਕੀਤੇ ਜਾਣ ਦੇ ਪੰਜ ਮਹੀਨਿਆਂ ਬਾਅਦ 18 ਤੋਂ 25 ਜਨਵਰੀ ਦੌਰਾਨ ਤਿੰਨ ਦਰਜਨ ਕੇਂਦਰੀ ਮੰਤਰੀ ਜੰਮੂ–ਕਸ਼ਮੀਰ ਦਾ ਦੌਰਾ ਕਰਨਗੇ। ਇਸ ਦੌਰਾਨ ਕੇਂਦਰੀ ਮੰਤਰੀ ਉੱਥੋਂ ਦੇ ਲੋਕਾਂ ਨਾਲ ਮੁਲਾਕਾਤ ਕਰ ਕੇ ਹਾਂ–ਪੱਖੀ ਪ੍ਰਭਾਵਾਂ ਤੇ ਸਰਕਾਰ ਦੇ ਵਿਕਾਸ ਪ੍ਰੋਗਰਾਮਾਂ ਬਾਰੇ ਗੱਲਬਾਤ ਕਰ ਕੇ ਜਾਣਕਾਰੀ ਦੇਣਗੇ। ਮੰਤਰੀਆਂ ਦੇ ਯਾਤਰਾ ਪ੍ਰੋਗਰਾਮਾਂ ਨੂੰ 17 ਜਨਵਰੀ ਨੂੰ ਕੇਂਦਰੀ ਮੰਤਰੀ–ਮੰਡਲ ਦੀ ਮੀਟਿੰਗ ਵਿੱਚ ਅੰਤਿਮ ਰੂਪ ਦਿੱਤੇ ਜਾਣ ਦੀ ਸੰਭਾਵਨਾ ਹੈ। ਖ਼ਬਰਾਂ ਅਨੁਸਾਰ ਇਹ ਮੰਤਰੀ ਜ਼ਿਲ੍ਹਾ ਤੇ ਤਹਿਸੀਲਾਂ ਦੇ ਨਾਲ ਹੋਰ ਵੀ ਮੁੱਖ ਸਥਾਨਾਂ ਦਾ ਦੌਰਾ ਕਰਨਗੇ। ਗ੍ਰਹਿ ਰਾਜ ਮੰਤਰੀ ਜੀ। ਕਿਸ਼ਨ ਰੈੱਡੀ ਨੇ ਮੰਤਰੀਆਂ ਦੇ ਇਸ ਦੌਰੇ ਬਾਰੇ ਜੰਮੂ ਕਸ਼ਮੀਰ ਦੇ ਮੁੱਖ ਸਕੱਤਰ ਬੀਵੀਆਰ ਸੁਬਰਾਮਨੀਅਮ ਨੂੰ ਇੱਕ ਚਿੱਠੀ ਵੀ ਲਿਖੀ ਹੈ। ਉਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਚਾਹੁੰਦੇ ਹਨ ਕਿ ਕੇਂਦਰੀ ਮੰਤਰੀ ਮੰਡਲ ਦੇ ਸਾਰੇ ਮੈਂਬਰ ਨਵੇਂ ਕੇਂਦਰ ਸ਼ਾਸਤ ਪ੍ਰਦੇਸ਼ ਦਾ ਦੌਰਾ ਕਰਨ ਤੇ ਉੱਥੋਂ ਦੇ ਹਾਲਾਤ ਦੀ ਜਾਣਕਾਰੀ ਲੈਣ ਦੇ ਨਾਲ–ਨਾਲ ਲੋਕਾਂ ਨੂੰ ਧਾਰਾ 370 ਹਟਾਉਣ ਤੋਂ ਬਾਅਦ ਦੇ ਹਾਂ–ਪੱਖੀ ਨਤੀਜਿਆਂ ਤੇ ਵਿਕਾਸ ਵਿੱਚ ਆਈ ਤੇਜ਼ੀ ਬਾਰੇ ਜਾਣਕਾਰੀ ਦੇਣ। ਇਸ ਦੌਰਾਨ 51 ਯਾਤਰਾਵਾਂ ਜੰਮੂ ਦੀਆਂ ਤੇ ਅੱਠ ਯਾਤਰਾਵਾਂ ਸ੍ਰੀਨਗਰ ਦੀਆਂ ਹੋਣਗੀਆਂ। ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ 19 ਜਨਵਰੀ ਨੂੰ ਰਿਸਾਈ ਜ਼ਿਲ੍ਹੇ ਦੇ ਪੰਥਾਲ ਤੇ ਕਟੜਾ ਦਾ ਦੌਰਾ ਕਰਨਗੇ, ਜਦ ਕਿ ਰੇਲ ਮੰਤਰੀ ਪੀਯੂਸ਼ ਗੋਇਲ ਸ੍ਰੀਨਗਰ ਜਾਣਗੇ। ਗ੍ਰਹਿ ਰਾਜ ਮੰਤਰੀ ਜੀ। ਕਿਸ਼ਨ ਰੈੱਡੀ 22 ਜਨਵਰੀ ਨੂੰ ਗੰਦਰਬਲ ਤੇ 23 ਜਨਵਰੀ ਨੂੰ ਮਨੀਗਾਮ ਜਾਣਗੇ। ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ 24 ਜਨਵਰੀ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਜਾਣਗੇ। ਹੋਰ ਮੰਤਰੀਆਂ ’ਚ ਵੀ।ਕੇ। ਸਿੰਘ 20 ਜਨਵਰੀ ਨੂੰ ਊਧਮਪੁਰ ਜ਼ਿਲ੍ਹੇ ਦੇ ਟੀਕਰੀ ’ਚ, ਕਿਰਨ ਰਿਜਿਜੂ 21 ਜਨਵਰੀ ਨੂੰ ਜੰਮੂ ਦੇ ਸੁਚੇਤਗੜ੍ਹ ਜਾਣਗੇ। ਕੇਂਦਰੀ ਮੰਤਰੀ ਆਰ।ਕੇ। ਸਿੰਘ ਡੋਡਾ ਦੇ ਖੇਲਾਨੀ ਤੇ ਸ੍ਰੀਪਾਦ ਯਸ਼ੋ ਨਾਇਕ ਸ੍ਰੀਨਗਰ ’ਚ ਹੋਣਗੇ। ਅਨੁਰਾਗ ਠਾਕੁਰ, ਗਿਰੀਰਾਜ ਸਿੰਘ, ਪ੍ਰਹਿਲਾਦ ਜੋਸ਼ੀ, ਰਮੇਸ਼ ਪੋਖਰੀਆਲ ਨਿਸ਼ੰਕ, ਜਿਤੇਂਦਰ ਸਿੰਘ ਵੀ ਜੰਮੂ ਤੇ ਕਸ਼ਮੀਰ ਦੇ ਵੱਖੋ–ਵੱਖਰੇ ਹਿੱਸਿਆਂ ਦਾ ਦੌਰਾ ਕਰਨਗੇ।

Real Estate