ਪੁਤਿਨ ਦੇ ਫੈਸਲੇ ਤੇ ਰੂਸ ਦੇ ਪ੍ਰਧਾਨ ਮੰਤਰੀ ਤੇ ਕੈਬਨਿਟ ਵੱਲੋਂ ਅਸਤੀਫ਼ੇ

2440

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਕਈ ਸੰਵਿਧਾਨਕ ਸੁਧਾਰਾਂ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਰੂਸ ਚ ਸਰਕਾਰ ਨੇ ਬੁੱਧਵਾਰ ਨੂੰ ਅਸਤੀਫਾ ਦੇ ਦਿੱਤਾ ਸੀ। ਜਿਸ ਤੋਂ ਬਾਅਦ ਪੁਤਿਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਟੈਕਸ ਸੇਵਾ ਦੇ ਮੁਖੀ ਮਿਖਾਇਲ ਮਿਸ਼ੁਸਤੀਨ ਦੇ ਨਾਮ ਦੀ ਤਜਵੀਜ਼ ਨਵੇਂ ਪ੍ਰਧਾਨ ਮੰਤਰੀ ਲਈ ਰੱਖੀ। 53 ਸਾਲਾ ਮਿਸ਼ੁਸਟੀਨ ਦੀ ਨਿਯੁਕਤੀ ਦਾ ਪ੍ਰਸਤਾਵ ਦਮਿੱਤਰੀ ਮੇਦਵੇਦੇਵ ਦੇ ਅਸਤੀਫੇ ਤੋਂ ਬਾਅਦ ਆਇਆ ਹੈ। ਮਿਸ਼ੁਸਟੀਨ ਨੂੰ ਇੱਕ ਹਫ਼ਤੇ ਦੇ ਅੰਦਰ-ਅੰਦਰ ਰੂਸ ਦੀ ਸੰਸਦ ਵਿੱਚ ਨਿਯੁਕਤੀ ਨੂੰ ਮਨਜ਼ੂਰ ਕਰਾਉਣਾ ਹੋਵੇਗਾ। ਰੂਸ ਦੇ ਰਾਸ਼ਟਰਪਤੀ ਨਾਲ ਇੱਕ ਟੈਲੀਵਿਜ਼ਨ ਮੁਲਾਕਾਤ ਵਿੱਚ ਪ੍ਰਧਾਨ ਮੰਤਰੀ ਦਮਿਤਰੀ ਮੇਡਮਮੇਦੇਵ ਨੇ ਕਿਹਾ ਸੀ ਕਿ ਇਨ੍ਹਾਂ ਤਜਵੀਜ਼ਾਂ ਨਾਲ ਦੇਸ਼ ਵਿੱਚ ਸੱਤਾ ਸੰਘਰਸ਼ ਚ ਮਹੱਤਵਪੂਰਣ ਤਬਦੀਲੀਆਂ ਆਉਣਗੀਆਂ ਤੇ ਇਸ ਲਈ ‘ਸਰਕਾਰ ਆਪਣੇ ਮੌਜੂਦਾ ਰੂਪ ਤੋਂ ਅਸਤੀਫਾ ਦੇ ਦਿੰਦੀ ਹੈ। ਉਨ੍ਹਾਂ ਨੇ ਕਿਹਾ, “ਇਹ ਬਦਲਾਅ ਜਦੋਂ ਲਾਗੂ ਹੋ ਜਾਣਗੇ ਤਾਂ ਸਿਰਫ਼ ਸੰਵਿਧਾਨ ਦੀਆਂ ਸਾਰੀਆਂ ਧਾਰਾਵਾਂ ਬਦਲ ਜਾਣਗੀਆਂ ਸਗੋਂ ਸੱਤਾ ਸੰਤੁਲਨ ਤੇ ਤਾਕਤ ਵਿੱਚ ਵੀ ਬਦਲਾਅ ਆਵੇਗਾ। ਕਾਰਜਕਾਰੀ ਦੀ ਤਾਕਤ, ਵਿਧਾਨਮੰਡਲ ਦੀ ਤਾਕਤ, ਨਿਆਂਪਾਲਿਕਾ ਦੀ ਤਾਕਤ, ਸਾਰਿਆਂ ਵਿੱਚ ਬਦਲਾਅ ਆਵੇਗਾ। ਇਸ ਲਈ ਮੌਜੂਦਾ ਸਰਕਾਰ ਨੇ ਅਸਤੀਫ਼ਾ ਦਿੱਤਾ ਹੈ।”
ਰਾਸ਼ਟਰਪਤੀ ਵਜੋਂ ਪੂਤਿਨ ਦਾ ਚੌਥਾ ਕਾਰਜਕਾਲ 2024 ਵਿੱਚ ਪੂਰਾ ਹੋ ਰਿਹਾ ਹੈ। ਮੌਜੂਦਾ ਸੰਵਿਧਾਨ ਮੁਤਾਬਕ ਉਹ ਦੋਬਾਰਾ ਰਾਸ਼ਟਰਤੀ ਨਹੀਂ ਬਣ ਸਕਦੇ। ਮੰਨਿਆ ਜਾ ਰਿਹਾ ਹੈ ਕਿ ਤਜਵੀਜ਼ ਕੀਤੇ ਕੀਤੇ ਬਦਲਾਵਾਂ ਸਦਕਾ ਉਹ ਲੰਬਾ ਸਮਾਂ ਰਾਸ਼ਟਰਪਤੀ ਬਣੇ ਰਹਿ ਸਕਣਗੇ।

Real Estate