ਦਿੱਲੀ ਸਰਕਾਰ ਤੇ ਉੱਪ ਰਾਜਪਾਲ ਨੇ ਨਕਾਰੀ ਨਿਰਭੈਯਾ ਮਾਮਲੇ ਦੇ ਦੋਸ਼ੀ ਦੀ ਰਹਿਮ ਅਪੀਲ: ਕਾਨੂੰਨੀ ਦਾਅ-ਪੇਚ ‘ਚ ਉਲਝੇਗੀ ਫਾਂਸੀ ?

952

ਨਿਰਭੈਯਾ ਸਮੂਹਿਕ ਜਬਰ ਜਨਾਹ ਮਾਮਲਾ ‘ਚ ਦਿੱਲੀ ਸਰਕਾਰ ਤੇ ਦਿੱਲੀ ਦੇ ਉੱਪ ਰਾਜਪਾਲ ਅਨਿਲ ਬੈਜਲ ਨੇ ਦੋਸ਼ੀ ਮੁਕੇਸ਼ ਦੀ ਰਹਿਮ ਦੀ ਅਪੀਲ ਨੂੰ ਨਕਾਰ ਦਿੱਤਾ ਹੈ। ਹੁਣ ਦਿੱਲੀ ਦੇ ਉਪ ਰਾਜਪਾਲ ਨੇ ਦੋਸ਼ੀ ਮੁਕੇਸ਼ ਦੀ ਪਟੀਸ਼ਨ ਕੇਂਦਰੀ ਗ੍ਰਹਿ ਮੰਤਰਾਲੇ ਕੋਲ ਭੇਜ ਦਿੱਤੀ ਹੈ ਤੇ ਉੱਥੋਂ ਰਾਸ਼ਟਰਪਤੀ ਦੇ ਕੋਲ ਭੇਜੀ ਜਾਵੇਗੀ। ਦਿੱਲੀ ਹਾਈਕੋਰਟ ਨੇ ਬੁੱਧਵਾਰ ਨੂੰ ਦੋਸ਼ੀ ਮੁਕੇਸ਼ ਦੀ ਅਪੀਲ ਖਾਰਜ ਕਰ ਦਿੱਤੀ ਸੀ। ਮੁਕੇਸ਼ ਨੇ ਹਾਈਕੋਰਟ ‘ਚ ਪਟੀਸ਼ਨ ਦਾਖਲ ਕਰਕੇ ਹੇਠਲੀ ਅਦਾਲਤ ਦੇ ਮੌਤ ਦੇ ਵਾਰੰਟ ਨੂੰ ਖਾਰਜ ਕਰਨ ਦੀ ਮੰਗ ਕੀਤੀ ਸੀ।ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਵੀ ਦੋਸ਼ੀ ਮੁਕੇਸ਼ ਦੀਰਹਿਮ ਪਟੀਸ਼ਨ ਰੱਦ ਕਰ ਦਿੱਤੀ ਸੀ। ਹਾਈਕੋਰਟ ਨੇ ਇਸ ਕੇਸ ਵਿੱਚ ਦੋਸ਼ੀ ਮੁਕੇਸ਼ ਨੂੰ ਹੇਠਲੀ ਅਦਾਲਤ ਵਿੱਚ ਇਹ ਦੱਸਣ ਲਈ ਕਿਹਾ ਹੈ ਕਿ ਉਸ ਦੀ ਰਹਿਮ ਦੀ ਅਪੀਲ ਅਜੇ ਰਾਸ਼ਟਰਪਤੀ ਕੋਲ ਪੈਂਡਿੰਗ ਹੈ। ਅਦਾਲਤ ‘ਚ ਦੋਸ਼ੀ ਮੁਕੇਸ਼ ਦੇ ਵਕੀਲ ਨੇ ਕਿਹਾ ਕਿ ਉਹ ਹੁਣ ਮੌਤ ਦੀ ਵਾਰੰਟ ਵਿਰੁੱਧ ਹੇਠਲੀ ਅਦਾਲਤ ‘ਚ ਜਾਣਗੇ। ਅਦਾਲਤ ਨੇ ਇਸ ਤੋਂ ਬਾਅਦ ਪਟੀਸ਼ਨ ਨੂੰ ਵਾਪਸ ਲੈਂਦਿਆਂ ਰੱਦ ਕਰ ਦਿੱਤਾ। ਚਾਰ ਦੋਸ਼ੀਆਂ ਵਿਨੈ ਸ਼ਰਮਾ (26), ਮੁਕੇਸ਼ ਸਿੰਘ (32), ਅਕਸ਼ੈ ਕੁਮਾਰ ਸਿੰਘ (31) ਅਤੇ ਪਵਨ ਗੁਪਤਾ (25) ਨੂੰ 22 ਜਨਵਰੀ ਨੂੰ ਸਵੇਰੇ 7 ਵਜੇ ਤਿਹਾੜ ਜੇਲ ‘ਚ ਫਾਂਸੀ ਦਿੱਤੇ ਜਾਣ ਦੀ ਤਰੀਕ ਤਹਿ ਕੀਤੀ ਸੀ ਤੇ ਦਿੱਲੀ ਦੀ ਅਦਾਲਤ ਨੇ ਚਾਰਾਂ ਦੋਸ਼ੀਆਂ ਵਿਰੁੱਧ ਬੀਤੀ 7 ਜਨਵਰੀ ਨੂੰ ਡੈਥ ਵਾਰੰਟ ਜਾਰੀ ਕੀਤਾ ਸੀ , ਪਰ ਹੁਣ ਲਗਦਾ ਹੈ ਇਹਨਾਂ ਦੀ ਫਾਂਸੀ ਕਾਨੂੰਨੀ ਦਾਅ-ਪੇਚ ਵਿੱਚ ਉਲਝ ਜਾਵੇਗੀ ਤੇ ਨਿਧਾਰਤ ਸਮੇਂ ਤੇ ਫਾਂਸੀ ਨਹੀਂ ਹੋ ਸਕੇਗੀ ।

Real Estate