ਆਪ MLA ਦਾ ਸਿਸੋਦੀਆ ਤੇ ਟਿਕਟ ਬਦਲੇ 10 ਕਰੋੜ ਮੰਗਣ ਦਾ ਦੋਸ਼

803

ਆਮ ਆਦਮੀ ਪਾਰਟੀ ਦੇ ਵਿਧਾਇਕ ਐਨਡੀ ਸ਼ਰਮਾ ਨੇ ਟਿਕਟ ਨਾ ਮਿਲਣ ਮਗਰੋਂ ਦੋਸ਼ ਲਾਇਆ ਹੈ ਕਿ “ਮਨੀਸ਼ ਸਿਸੋਦੀਆ ਨੇ ਮੈਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਬੁਲਾਇਆ ਤੇ ਕਿਹਾ ਕਿ ਰਾਮ ਸਿੰਘ (ਜਿਸ ਨੂੰ ਬਦਰਪੁਰ ਤੋਂ ਟਿਕਟ ਦਿੱਤੀ ਜਾ ਸਕਦੀ ਹੈ) ਆਪਣੇ ਹਲਕੇ ਤੋਂ 20-21 ਕਰੋੜ ਰੁਪਏ ਦੇ ਕੇ ਆਪਣੇ ਚੋਣ ਖੇਤਰ ਦੀ ਟਿਕਟ ਚਾਹੁੰਦੇ ਹਨ।” ਉਸ ਦਾ ਕਹਿਣਾ ਹੈ ਕਿ ਸਿਸੋਦੀਆ ਨੇ ਮੇਰੇ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ। ਮੈਂ ਇਨਕਾਰ ਕਰਨ ਤੋਂ ਬਾਅਦ ਚਲਾ ਗਿਆ। ਮੈਂ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੁਣ ਸੁਤੰਤਰ ਚੋਣ ਲੜਾਂਗਾ। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਾਰੀਆਂ 70 ਸੀਟਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ। ਇਸ ਵਿਚ 46 ਵਿਧਾਇਕਾਂ ਨੂੰ ਟਿਕਟ ਦਿੱਤੀ ਗਈ ਹੈ, ਜਦੋਂਕਿ 15 ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ, ਜਦੋਂਕਿ 8 ਔਰਤਾਂ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਹੈ।

Real Estate