‘ਹੈਰੀਟੇਜ਼ ਸਟ੍ਰੀਟ’ ਤੇ ਲੱਗੇ ਭੰਗੜੇ-ਗਿੱਧੇ ਵਾਲੇ ਬੁੱਤਾਂ ਦੀ ਭੰਨਤੋੜ ਕਰਨ ਵਾਲੇ 8 ਗ੍ਰਿਫਤਾਰ

787

ਅੰਮ੍ਰਿਤਸਰ ‘ਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਰਸਤੇ ਹੈਰੀਟੇਜ ਸਟ੍ਰੀਟ ਦੇ ਬਾਹਰ ਲੱਗੇ ਗਿੱਧੇ-ਭੰਗੜੇ ਵਾਲੇ ਬੁੱਤਾਂ ਨੂੰ ਹਟਾਉਣ ਲਈ ਸਿੱਖ ਜੱਥੇਬੰਦੀਆਂ ਨੇ ਮੋਰਚਾ ਖੋਲਿ੍ਹਆਂ ਹੋਇਆ ਹੈ। ਮੰਗਲਵਾਰ ਦੇਰ ਰਾਤ ਲਗਭਗ 1।30 ਵਜੇ ਇਨ੍ਹਾਂ ਬੁੱਤਾਂ ਦੀ ਭੰਨਤੋੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਹਾਲਾਂਕਿ ਮੌਕੇ ‘ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਭੰਨਤੋੜ ਕਰਨ ਵਾਲੇ ਸਿੱਖ ਜੱਥੇਬੰਦੀਆਂ ਦੇ 8 ਨੌਜਵਾਨਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ। ਜੱਥਾ ਹਿੰਮਤ-ਏ-ਖਾਲਸਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਵਲੋਂ ਗੁਰੂ ਘਰ ਨੂੰ ਜਾਂਦੇ ਰਾਹ ‘ਤੇ ਲੱਗੇ ਇਨ੍ਹਾਂ ਬੁੱਤਾਂ ਵਿਰੋਧ ਕੀਤਾ ਜਾ ਰਿਹਾ ਹੈ। ਮੰਗਲਵਾਰ ਰਾਤ ਹੈਰੀਟਜ ਸਟ੍ਰੀਟ ਨੇੜੇ ਸਿੱਖ ਜੱਥੇਬੰਦੀਆਂ ਦੇ ਮੈਂਬਰ ਇਕੱਤਰ ਹੋਏ ਅਤੇ ਇਨ੍ਹਾਂ ਬੁੱਤਾਂ ਨੂੰ ਹਟਾਉਣ ਦੀ ਮੰਗ ਕਰਦਿਆਂ ਪਹਿਲਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਉਸ ਤੋਂ ਬਾਅਦ ਇਨ੍ਹਾਂ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।
ਪੰਜਾਬ ਦੀ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਹੈਰੀਟੇਜ਼ ਸਟ੍ਰੀਟ ‘ਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਗਿੱਧੇ-ਭੰਗੜੇ ਦੇ ਬੁੱਤ ਲਗਾਏ ਗਏ ਸਨ । ਸਿੱਖਾਂ ਦੇ ਮੁੱਖ ਧਾਰਮਿਕ ਵੱਲ ਜਾਂਦੇ ਇਸ ਰਸਤੇ ‘ਤੇ ਲੱਗੇ ਇਹਨਾਂ ਬੁੱਤਾਂ ਤੇ ਇਤਰਾਜ਼ ਕਰਦਿਆਂ ਕੁਝ ਸਿੱਖ ਜਥੰਬੇਦੀਆਂ ਵਲੋਂ ਇਨ੍ਹਾਂ ਬੁੱਤਾਂ ਨੂੰ ਹਟਾਏ ਜਾਣ ਲਈ ਆਵਾਜ਼ ਬੁਲੰਦ ਕੀਤੀ ਹੋਈ ਹੈ।

Real Estate