ਉਨਾਓ ਜਬਰ ਜਨਾਹ : ਉਮਰ ਕੈਦ ਦੇ ਫੈਸਲੇ ਨੂੰ ਚੁਣੌਤੀ ਦੇਣ ਹਾਈ ਕੋਰਟ ਗਿਆ ਸੇਂਗਰ

619

ਉਨਾਓ ਜਬਰ ਜਨਾਹ ਮਾਮਲੇ ‘ਚ ਉਮਰ ਕੈਦ ਦੀ ਸਜ਼ਾ ਸੁਣ ਚੁੱਕੇ ਭਾਜਪਾ ਦੇ ਸਾਬਕਾ ਵਿਧਾਇਕ ਕੁਲਦੀਪ ਸੇਂਗਰ ਨੇ ਤੀਸ ਹਜ਼ਾਰੀ ਅਦਾਲਤ ਦੇ ਫ਼ੈਸਲੇ ਨੂੰ ਦਿੱਲੀ ਹਾਈਕੋਰਟ ‘ਚ ਚੁਣੌਤੀ ਦਿੱਤੀ ਹੈ। ਬੀਤੀ 20 ਦਸੰਬਰ ਨੂੰ ਤੀਸ ਹਜ਼ਾਰੀ ਅਦਾਲਤ ਨੇ ਕੁਲਦੀਪ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਦੇ ਨਾਲ-ਨਾਲ 25 ਲੱਖ ਰੁਪਏ ਦਾ ਜੁਰਮਾਨਾ ਵੀ ਲਾਇਆ ਸੀ।
ਬੀਤੇ ਦਿਨੀ ਇਸੇ ਮਾਮਲੇ ‘ਚ ਹੀ ਪੀੜਤ ਲੜਕੀ ਦੇ ਪਿਤਾ ਦਾ ਇਲਾਜ ਕਰਨ ਵਾਲੇ ਡਾ ਪ੍ਰਸ਼ਾਂਤ ਉਪਾਧਿਆਇ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ ਸੀ। ਪੀੜਤ ਕੁੜੀ ਦੇ ਪਿਤਾ ਨੂੰ ਕੁੱਟਮਾਰ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਸੀ ਤਾਂ ਉਸ ਸਮੇਂ ਡਾ ਪ੍ਰਸ਼ਾਂਤ ਉਪਾਧਿਆਇ ਹੀ ਐਮਰਜੈਂਸੀ ’ਚ ਸਨ ਤੇ ਉਨ੍ਹਾਂ ਨੇ ਹੀ ਪੀੜਤ ਕੁੜੀ ਦੇ ਪਿਤਾ ਨੂੰ ਜੇਲ੍ਹ ਭੇਜ ਦਿੱਤਾ ਸੀ। ਇਸ ਮਾਮਲੇ ’ਤੇ ਵਿਵਾਦ ਪੈਦਾ ਹੋਣ ਤੋਂ ਬਾਅਦ ਜਦੋਂ ਇਸ ਦੀ ਸੀਬੀਆਈ ਜਾਂਚ ਸ਼ੁਰੂ ਹੋਈ ਸੀ, ਤਾਂ ਡਾ ਪ੍ਰਸ਼ਾਂਤ ਉਪਾਧਿਆਇ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਲੰਮੇ ਸਮੇਂ ਬਾਅਦ ਉਨ੍ਹਾਂ ਦੀ ਬਹਾਲੀ ਹੋਈ ਸੀ। ਇਸ ਵੇਲੇ ਡਾ ਪ੍ਰਸ਼ਾਂਤ ਫ਼ਤਿਹਪੁਰ ਵਿਖੇ ਤਾਇਨਾਤ ਸਨ।

Real Estate