ਦਿੱਲੀ ਦੇ ਚਾਰ ਸੀਨੀਅਰ ਕਾਂਗਰਸੀ ਆਗੂ ਆਪ ਨਾਲ ਰਲੇ

951

ਕਾਂਗਰਸ ਨੂੰ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ ਕਿਉ ਕਿ ਦਿੱਲੀ ਦੇ ਚਾਰ ਸੀਨੀਅਰ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਕਾਂਗਰਸ ਦੇ ਸੀਨੀਅਰ ਆਗੂ ਵਿਨੈ ਮਿਸ਼ਰਾ, ਜੈ ਭਗਵਾਨ, ਦੀਪੂ ਚੌਧਰੀ ਸਣੇ ਸਾਬਕਾ ਵਿਧਾਇਕ ਰਾਮ ਸਿੰਘ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ। ਇਸ ਦੀ ਜਾਣਕਾਰੀ ਦਿੱਲੀ ਸੀਐਮ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕਰ ਕਿਹਾ ਹੈ ਕਿ ਰਾਮ ਸਿੰਘ ਢਿੱਲੋਂ ਦਿੱਲੀ ਸਰਕਾਰ ਦੇ ਕੰਮਕਾਜ ਨੂੰ ਵੇਖਦੇ ਹੋਏ ਆਮ ਆਦਮੀ ਪਾਰਟੀ ‘ਚ ਸਾਮਲ ਹੋਏ ਹਨ। ਬਵਾਨਾ ਵਿਧਾਨ ਸਭਾ ਸੀਟ ਦੇ ਰੋਹਿਣੀ ਵਾਰਡ ਦੇ ਪਾਰਸ਼ਦ ਜੈ ਭਗਵਾਨ ਉਪਕਾਰ ਵੀ ਆਪ ‘ਚ ਸ਼ਾਮਲ ਹੋ ਗਏ ਹਨ।
ਹਰਿਨਗਰ ਵਾਰਡ ਤੋਂ ਕਾਂਗਰਸ ਦੀ ਸਾਬਕਾ ਸੰਸਦ ਰਾਜਕੁਮਾਰੀ ਢਿੱਲੋਂ ਨੇ ਵੀ ਅੱਜ ਆਮ ਆਦਮੀ ਪਾਰਟੀ ਦਾ ਰੁਖ ਕਰ ਲਿਆ। ਲੰਮੇਂ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਦੀਪੂ ਚੌਧਰੀ ਨੇ ਵੀ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲੈ ਲਈ ਹੈ।

Real Estate