ਸੰਨੀ ਦਿਓਲ ਗੁਆਚ ਗਿਆ !

850

ਲੋਕ ਸਭਾ ਚੋਣ ਹਲਕਾ ਗੁਰਦਾਸਪੁਰ ‘ਚ ਗੁਰਦਾਸਪੁਰ ਐੱਮਪੀ ਸੰਨੀ ਦਿਓਲ ਦੀ ਗੁੰਗਸ਼ੁਦਗੀ ਦੇ ਪੋਸਟਰ ਲਾਏ ਗਏ ਹਨ। ਲੋਕਾਂ ਦਾ ਕਹਿਣਾ ਹੈ ਕਿ ਜਦੋਂ ਵੋਟਾਂ ਪਈਆਂ ਹਨ ਚੋਣ ਜਿੱਤਣ ਤੋਂ ਬਾਅਦ ਸੰਨੀ ਦਿਓਲ ਆਪਣੇ ਹਲਕੇ ‘ਚ ਦਿਖਾਈ ਨਹੀਂ ਦਿੱਤੇ ਤੇ ਉਹ ਆਪਣੀ ਮੁਸ਼ਕਿਲਾਂ ਕਿਸ ਨੂੰ ਦੱਸਣ, ਜਦੋਂ ਕਿ ਸਾਡਾ ਚੁਣਿਆ ਹੋਇਆ ਲੀਡਰ ਆਪਣੇ ਹਲਕੇ ‘ਚ ਹੀ ਮੌਜੂਦ ਨਹੀਂ। ਗੁਰਦਾਪੁਰ ਚੋਣ ਹਲਕੇ ਤੋਂ ਬੀਜੇਪੀ ਵੱਲੋਂ ਚੋਣ ਲੜ ਰਹੇ ਸੰਨੀ ਦਿਓਲ ਨੇ 77 ਹਜ਼ਾਰ 9 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ ਅਤੇ ਕਾਂਗਰਸ ਦੇ ਸੁਨੀਲ ਜਾਖੜ ਨੂੰ ਹਰਾਇਆ ਸੀ। ਸੰਨੀ ਨੂੰ 5,51,177 ਵੋਟਾਂ ਪਈਆਂ ਜਦਕਿ ਸੁਨੀਲ ਜਾਖੜ ਨੂੰ 4,74,168 ਵੋਟਾਂ ਪਈਆਂ ਸਨ। ਜਿੱਤ ਦਰਜ ਕਰਨ ਤੋਂ ਬਾਅਦ ਸੰਨੀ ਦਿਓਲ ਥੋੜੇ ਦਿਨ ਹੀ ਆਪਣੇ ਹਲਕੇ ‘ਚ ਰੁਕੇ ਅਤੇ ਜਿੱਤਣ ਮਗਰੋਂ ਲੋਕਾਂ ਦਾ ਰੋਡ ਸ਼ੋਅ ਕਰਕੇ ਧੰਨਵਾਦ ਕੀਤਾ ਤੇ ਫਿਰ ਮੁੰਬਈ ਚਲੇ ਗਏ। ਜਿੱਤ ਦੇ ਇੱਕ ਮਹੀਨ ਬਾਅਦ 16 ਜੂਨ, 2019 ਨੂੰ ਸੰਨੀ ਦਿਓਲ ਨੇ ਗੁਰਦਾਸਪੁਰ ਹਲਕੇ ਦੇ ਕੰਮਕਾਰ, ਮੀਟਿੰਗਾਂ ਤੇ ਇਲਾਕੇ ਦੀ ਸੇਵਾ ਲਈ ਬਕਾਇਦਾ ਲਿਖਤੀ ਰੂਪ ‘ਚ ਪੀਏ ਨਿਯੁਕਤ ਕੀਤਾ। ਜਿਸ ਤੋਂ ਬਾਅਦ ਉਹ ਮੁੜ ਆਪਣੇ ਹਲਕੇ ‘ਚ ਦਿਖਾਈ ਨਹੀਂ ਦਿੱਤੇ।

Real Estate