ਪਿੰਡ ਠੱਟਾ ਤੇ ਮੈਰੀਪੁਰ ਦੇ ਪ੍ਰਵਾਸੀ ਭਾਰਤੀ ਬਰਤਾਨੀਆ ਸਰਕਾਰ ਤੋਂ ਮੰਗਵਾਉਣਗੇ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੀ ਮਾਫੀ

692

ਕਪੂਰਥਲਾ /ਸੁਲਤਾਨਪੁਰ ਲੋਧੀ , 12 ਜਨਵਰੀ (ਕੌੜਾ)-ਜਲ੍ਹਿਆਂ ਵਾਲੇ ਬਾਗ ਦੇ ਖੂਨੀ ਸਾਕੇ ਸਬੰਧੀ ਸੰਸਦ ਮੈਂਬਰ ਵਰਿੰਦਰ ਸ਼ਰਮਾ ਵਲੋਂ ਬਰਤਾਨੀਆ ਸਰਕਾਰ ਨੂੰ ਮੁਆਫ਼ੀ ਮੰਗਣ ਤੇ ਯੂ।ਕੇ। ਦੇ ਸਕੂਲਾਂ ਕਾਲਜਾਂ ਦੇ ਇਤਿਹਾਸ ਵਿਚ ਇਸ ਘਟਨਾਕ੍ਰਮ ਨੂੰ ਅੰਕਿਤ ਕਰਵਾਉਣ ਤੇ ਲੰਡਨ ‘ਚ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਵਿੱਢੀ ਮੁਹਿੰਮ ਦਾ ਸਮਰਥਨ ਕਰਦਿਆਂ ਪ੍ਰੋ। ਮੋਹਨ ਸਿੰਘ ਫਾਊਂਡੇਸ਼ਨ ਕੈਨੇਡਾ ਦੇ ਪ੍ਰਧਾਨ ਸਾਹਿਬ ਸਿੰਘ ਥਿੰਦ ਅਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਯੂ।ਕੇ। ਦੇ ਚੇਅਰਮੈਨ ਹਰਨੇਕ ਸਿੰਘ ਨੇਕਾ ਮੈਰੀਪੁਰ ਦੀ ਅਗਵਾਈ ਵਿਚ ਬਰਤਾਨੀਆ ਦੀ ਸੰਸਦ ਵਿਚ ਇਕ ਮੰਗ ਪੱਤਰ ਸੰਸਦ ਮੈਂਬਰ ਵਰਿੰਦਰ ਸ਼ਰਮਾ ਨੂੰ ਸੌਂਪਿਆ ਗਿਆ । ਇਹ ਮੰਗ ਪੱਤਰ ਦਿੰਦਿਆਂ ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਜੇ ਕੈਨੇਡਾ ਸਰਕਾਰ ਕਾਮਾਗਾਟਾਮਾਰੂ ਦੀ ਗਲਤੀ ਨੂੰ ਸਵੀਕਾਰ ਕਰਦਿਆਂ ਸੰਸਦ ‘ਚ ਮੁਆਫ਼ੀ ਮੰਗ ਸਕਦੀ ਹੈ ਤਾਂ ਬਰਤਾਨੀਆ ਸਰਕਾਰ ਜਲਿ੍ਹਆਂ ਵਾਲੇ ਬਾਗ ਦੀ ਘਟਨਾ ਸਬੰਧੀ ਮੁਆਫ਼ੀ ਕਿਉਂ ਨਹੀਂ ਮੰਗ ਸਕਦੀ ।ਉਨ੍ਹਾਂ ਸੰਸਦ ਮੈਂਬਰ ਸ਼ਰਮਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਅੰਮਿ੍ਤਸਰ ਵਿਚ ਉਨ੍ਹਾਂ ਪੀੜਤ ਪਰਿਵਾਰਾਂ ਦੇ ਬਜ਼ੁਰਗਾਂ ਨੂੰ ਮਿਲ ਕੇ ਆਏ ਹਨ ਜਿਨ੍ਹਾਂ ਵਲੋਂ ਬੀਤੇ 35 ਵਰਿ੍ਹਆਂ ਤੋਂ ਵੱਧ ਸਮੇਂ ਤੋਂ ਇਸ ਮੁਹਿੰਮ ਨੂੰ ਚਲਾਇਆ ਜਾ ਰਿਹਾ ਹੈ । ਸੰਸਦ ਮੈਂਬਰ ਵਰਿੰਦਰ ਸ਼ਰਮਾ ਨੇ ਕਿਹਾ ਕਿ ਉਹ ਇਸ ਮੁਹਿੰਮ ਵਿਚ ਸਰਕਾਰ ਨੂੰ ਮੁਆਫ਼ੀ ਮੰਗਣ ਅਤੇ ਯੂ।ਕੇ। ਦੇ ਸਕੂਲਾਂ ਕਾਲਜਾਂ ਦੇ ਇਤਿਹਾਸਕ ਪੁਸਤਕਾਂ ਵਿਚ ਇਸ ਘਟਨਾਕ੍ਰਮ ਨੂੰ ਅੰਕਿਤ ਕਰਨ ਅਤੇ ਲੰਡਨ ਵਿਚ ਉਨ੍ਹਾਂ ਸ਼ਹੀਦਾਂ ਦੀ ਯਾਦਗਾਰ ਬਣਾਉਣ ਲਈ ਯਤਨ ਜਾਰੀ ਰੱਖਣਗੇ । ਉਨ੍ਹਾਂ ਇਸ ਮੁਹਿੰਮ ਦਾ ਸਮਰਥਨ ਕਰਨ ‘ਤੇ ਪ੍ਰੋ। ਮੋਹਨ ਸਿੰਘ ਫਾਊਾਡੇਸ਼ਨ ਕੈਨੇਡਾ ਤੇ ਇੰਗਲੈਂਡ ਕਬੱਡੀ ਫੈੱਡਰੇਸ਼ਨ ਯੂ।ਕੇ। ਦਾ ਧੰਨਵਾਦ ਕੀਤਾ । ਇਸ ਮੌਕੇ ਸਰਬਜੀਤ ਸਿੰਘ, ਸਰਬਜੀਤ ਕੌਰ, ਅਨਿਲ ਸਿੰਘ, ਅਵਤਾਰ ਸਿੰਘ ਆਦਿ ਹਾਜ਼ਰ ਸਨ ।

Real Estate