ਇਸ ਗੀਤ ਦਾ ਗੀਤਕਾਰ ਐ "ਮਨਸੂਰ ਹੁਸੈਨ ਝੱਲਾ"
ਇਸ ਗੀਤ ਦਾ ਗੀਤਕਾਰ ਐ "ਮਨਸੂਰ ਹੁਸੈਨ ਝੱਲਾ" ਜੋ ਗਰੀਬੀ ਗੁੰਮਨਾਮੀ ਤੇ ਭੁੱਖਮਾਰੀ ਕਾਰਨ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕਿਆ ਹੈ
Posted by Punjabi News Online (www.punjabinewsonline.com on Monday, January 13, 2020
ਅਸ਼ੋਕ ਬਾਂਸਲ
ਗੀਤਕਾਰ “ਮਨਸੂਰ ਹੁਸੈਨ ਝੱਲਾ” ਜੋ ਗਰੀਬੀ ਗੁੰਮਨਾਮੀ ਤੇ ਭੁੱਖਮਾਰੀ ਕਾਰਨ ਇਸ ਜਹਾਨ ਤੋਂ ਰੁਖ਼ਸਤ ਹੋ ਚੁੱਕਿਆ ਹੈ । ਝੱਲੇ ਦੇ ਅਨੇਕਾਂ ਈ ਹਿੱਟ ਗੀਤ ਪੰਜਾਬੀ ਫਿਲਮਾਂ ‘ਚ ਗੈਰ ਫਿਲਮੀ ਗੀਤ ਰੇਸ਼ਮਾਂ ਨੂਰ ਜਹਾਂ ਆਲਮ ਲੁਹਾਰ ਸਮੇਤ ਕਹੇ ਜਾਂਦੇ ਚੋਟੀ ਦੇ ਕਲਾਕਾਰਾਂ ਦੀਆਂ ਆਵਾਜ਼ਾਂ ਵਿੱਚ ਰਿਕਾਰਡ ਹੋਏ, ਰੇਸ਼ਮਾਂ ਦੀ ਆਵਾਜ਼ ਵਿੱਚ ਤਾਂ ਮੁੱਢਲੇ ਲੱਗਭੱਗ ਸਾਰੇ ਹੀ ਗੀਤ “ਝੱਲੇ” ਦੇ ਹੀ ਲਿਖੇ ਹੋਏ ਹਨ । ਆਹ ਜਿਹੜਾ ਗੀਤ ਮੈ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਹ ਸਾਈਂ ਅਖਤਰ ਦੀ ਆਵਾਜ਼ ਐ, ਇਸ ਤੋਂ ਦੱਸ ਵਰ੍ਹੇ ਬਾਅਦ ਇਹ ਗੀਤ ਆਲਮ ਲੁਹਾਰ ਨੇ ਵੀ ਰਿਕਾਰਡ ਕਰਵਾਇਆ, ਪਰ ਅਫਸੋਸ ਉਸਨੇ ਗੀਤ ਵਿੱਚੋਂ ਝੱਲੇ ਦਾ ਨਾਮ ਕੱਢ ਕੇ ਆਪਣਾ ਨਾਮ ਪਾ ਕੇ ਗਾ ਦਿੱਤਾ ।
ਛੱਡ ਯਾਰ “ਆਲਮ”
ਤੇਰਾ ਦੁਨੀਆਂ ਤੇ ਕੰਮ ਕੀ
ਦੂਸਰਾ ਉਸਨੇ ਰੋਗ ਦੀ ਥਾਂ ਦੁੱਖੜਾ ਕਰ ਦਿੱਤਾ, ਤੇ ਗੀਤ ਮਕਬੂਲ ਵੀ ਬਹੁਤ ਹੋ ਗਿਆ
ਤ੍ਰਾਸਦੀ ਇਹ ਐ ਕਿ ਮੈਂ ਪਾਕਿਸਤਾਨ ਦੇ ਪੰਜਾਬੀ ਸਾਹਿਤਕਾਰਾਂ ਤੋਂ ਝੱਲੇ ਬਾਰੇ ਪੁੱਛ ਪੁੱਛ ਹੰਭ ਗਿਆ ਉਹਦਾ ਕੁੱਝ ਨਹੀਂ ਪਤਾ, ਨਾ ਹੀ ਕਿਸੇ ਨੇ ਉਹਦੇ ਬਾਰੇ ਕੁੱਝ ਲਿਖਿਆ ਤੇ ਨਾ ਹੀ ਛਾਪਿਆ, ਲਾਹੌਰ ਦੀ ਯੂਨੀਵਰਸਿਟੀ ਵੀ ਇਸ ਮਾਮਲੇ ‘ਚ ਚੁੱਪ ਹੈ ਤੇ ‘ਗੁੱਗਲ’ ਜੀ ਮਹਾਰਾਜ ਵੀ ਖਾਮੋਸ਼ ।
ਪਹਿਲਾ ਸੁਆਲ ਕਿ ਜਿਨ੍ਹਾਂ ਲੋਕਾਂ ਦੇ ਗੀਤਾਂ ਨੇ ਲੋਕਾਂ ਦਾ ਮਨੋਰੰਜਨ ਕੀਤਾ, ਗਾਇਕਾਂ ਨੂੰ ਨਾਮ ਤੇ ਨਾਮਾਂ ਬਖਸ਼ਿਆ ਉਹਨਾਂ ਗਾਇਕਾਂ ਨੇ ਵੀ ਉਹਨਾ ਨਾਲ ਇਨਸਾਫ ਨਹੀਂ ਕੀਤਾ ਤੇ ਹੁਣ ਅਗਲਾ ਸੁਆਲ
ਇੰਗਲੈਂਡ, ਕੈਨੇਡਾ, ਆਸਟ੍ਰੇਲੀਆ, ਅਮਰੀਕਾ ਦੀਆਂ ਧਰਤੀਆਂ ਤੇ ਜਾ ਕੇ ਵਿਸ਼ਵ ਪੰਜਾਬੀ ਕਾਨਫਰੰਸਾਂ ਕਰਨ ਵਾਲੇ ਸਾਹਿਤਕਾਰਾਂ ਨੇ ਇਸ ਪਾਸੇ ਕੀ ਕਦਮ ਪੁੱਟੇ, ਸਾਹਿਤਕਾਰੀ ਤੇ ਲੇਖਣੀ ਦੇ ਸਿਰ ਤੇ ਉੱਚੇ ਉੱਚੇ ਸਰਕਾਰੀ ਆਹੁਦੇ ਪ੍ਰਾਪਤ ਕਰਨ ਵਾਲੇ ਸਾਹਿਤਕਾਰ ਤਾਂ ਗੀਤਕਾਰਾਂ ਨੂੰ ਸਾਹਿਤਕਾਰ ਹੀ ਨਹੀਂ ਮੰਨਦੇ ।
ਐਧਰ ਆਪਣੇ ਆਪ ਨੂੰ ਪੰਜਾਬੀ ਦੇ ਅਲੰਬਰਦਾਰ ਕਹਾਉਣ ਵਾਲੇ ਲੇਖਕਾਂ ਨੇ ਤਾਂ ਕਦੇ
ਤਿੰਨ ਪੀੜ੍ਹੀਆਂ ਤੋਂ ਲਗਾਤਾਰ ਪੰਜਾਬੀਆਂ ਦੇ ਹਰਮਨ ਪਿਆਰੇ ਗੀਤ
ਕਾਲੀ ਤੇਰੀ ਗੁੱਤ ਤੇ ਪਰਾਂਦਾ ਤੇਰਾ ਲਾਲ ਨੀ
ਦੇ ਗੀਤਕਾਰ ਹਰਚਰਨ ਸਿੰਘ ਪ੍ਰਵਾਨਾ ਬਾਰੇ ਵੀ ਇਕ ਅੱਖਰ ਨਹੀਂ ਲਿਖਿਆ ਐਦਾਂ ਦੇ ਅਨੇਕਾਂ ਹੀ ਨਾਮ ਨੇ ਜਿਹਨਾਂ ਦੇ ਗੀਤ ਅਮਰ ਹਨ ਪਰ ਗੀਤਕਾਰਾਂ ਦੇ ਨਾਮ ਗੁਆਚ ਗਏ , ਸਾਗਰ ਸਦੀਕੀ ਵਰਗੇ ਸ਼ਾਇਰ ਅੰਮ੍ਰਿਤਸਰ ਚ ਲਕੜ ਦੇ ਕੰਘੇ ਬਣਾ ਕੇ ਵੇਚਦੇ ਰਹੇ, ਤੇ ਬੇਘਰੇ ਰਹਿ ਕੇ ਸੜਕ ਕਿਨਾਰੇ ਦਮ ਤੋੜ ਗਏ ਜਿਹਨਾਂ ਦੇ ਗੀਤ ਗੁਲਾਮ ਅਲੀ ਵਰਗੇ ਗਾਇਕ ਹਜ਼ਾਰਾਂ ਲੋਕਾਂ ਦੀਆਂ ਮਹਿਫ਼ਿਲਾਂ ‘ਚ ਗਾਉਂਦੇ ਹਨ
ਕਦੋਂ ਜਾਗਣਗੇ ਪੰਜਾਬੀ —ਇਕ ਸੁਆਲ ?
9815130226