ਵਿਸ਼ਵ ਦੇ ਪਹਿਲੇ 10 ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ

3168

ਬੀਬੀਸੀ (ਬ੍ਰਿਟਿਸ਼ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੇ ‘ਹਿਸਟਰੀ’ ਮੈਗਜ਼ੀਨ ਨੇ ਵਿਸ਼ਵ ਇਤਿਹਾਸ ਦੇ ਮਹਾਨ ਆਗੂਆਂ ’ਚ ਸ਼ੇਰੇ–ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂਅ ਵੀ ਪਹਿਲੀਆਂ 10 ਸ਼ਖ਼ਸੀਅਤਾਂ ’ਚ ਸ਼ਾਮਲ ਕੀਤਾ ਹੈ। ਇਸ ਖੋਜ ਦਾ ਅਧਾਰ ਸ਼ਾਸਕਾਂ ਦੀ ਕਾਰਜ-ਸ਼ੈਲੀ, ਜੰਗੀ-ਮੁਹਾਰਤ, ਲੋਕ-ਨੀਤੀਆਂ, ਫ਼ੌਜੀ ਆਧੁਨਿਕੀਕਰਨ, ਆਰਥਿਕ ਅਤੇ ਵਪਾਰਕ ਨੀਤੀਆਂ ਨੂੰ ਬਣਾਇਆ ਗਿਆ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਸਦਾ ਆਪਸ ਵਿੱਚ ਝਗੜਦੇ ਰਹਿਣ ਵਾਲੇ ਰਜਵਾੜਿਆਂ ਨੂੰ ਜਿੱਤ ਕੇ ਇੱਕ ਸ਼ਾਨਦਾਰ ਤੇ ਪੂਰਨ ਸੈਕੂਲਰ ਰਾਜ ਕਾਇਮ ਕੀਤਾ। ਕਿਸੇ ਨੂੰ ਧਰਮ ਬਦਲਨ ਲਈ ਨਹੀਂ ਕਿਹਾ, ਨਾ ਕਿਸੇ ਨੂੰ ਮੌਤ ਦੀ ਸਜ਼ਾ ਦਿੱਤੀ। ਮਹਾਰਾਜੇ ਦੀਆਂ ਪ੍ਰਾਪਤੀਆਂ ਇਸ ਤੋਂ ਕਿਤੇ ਜ਼ਿਆਦਾ ਹਨ।

Real Estate