ਮੋਦੀ ਪਹਿਲਾਂ ਆਪਣਾ ਤੇ ਆਪਣੇ ਪਿਓ ਦਾ ਜਨਮ ਸਰਟੀਫਿਕੇਟ ਵਿਖਾਉਣ !

864

ਨਾਗਰਿਕਤਾ ਸੋਧ ਐਕਟ 10 ਜਨਵਰੀ ਤੋਂ ਲਾਗੂ ਹੋ ਗਿਆ ਹੈ। ਹਿੰਦੀ ਫਿ਼ਲਮਕਾਰ ਅਨੁਰਾਗ ਕਸ਼ਯਪ ਨੇ ਇਕ ਵਾਰ ਫਿਰ ਤੋਂ ਇਸ ਦੇ ਵਿਰੋਧ ‘ਚ ਆਵਾਜ਼ ਬੁਲੰਦ ਕੀਤੀ ਹੈ। ਫਿਲਮ ਨਿਰਮਾਤਾ ਨੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਿੱਧਾ ਸਵਾਲ ਕੀਤਾ ਹੈ। ਹਿੰਦੀ ਵਿਚ ਕੀਤੇ ਟਵੀਟ ਵਿਚ ਕਸ਼ਯਪ ਨੇ ਪ੍ਰਧਾਨ ਮੰਤਰੀ ਮੋਦੀ ਦੇ ਪੜੇ ਲਿਖੇ ਹੋਣ ਦਾ ਸਬੂਤ ਮੰਗਿਆ ਹੈ ਤੇ ਉਹ ‘ਸਾਰੀ ਪੋਲੀਟਿਕਲ ਸਾਇੰਸ’ ਦੀ ਡਿਗਰੀ ਦਾ ਸਬੂਤ ਵੇਖਣਾ ਚਾਹੁੰਦੇ ਹਨ। ਇਥੇ ਹੀ ਬੱਸ ਨਹੀਂ ਕਸ਼ਯਪ ਨੇ ਇਹ ਵੀ ਆਖਿਆ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਆਪਣਾ ਜਨਮ ਸਰਟੀਫਿਕੇਟ, ਆਪਣੇ ਪਿਤਾ ਦਾ ਜਨਮ ਸਰਟੀਫਿਕੇਟ ਤੇ ਆਪਣੇ ਸਾਰੇ ਪਰਿਵਾਰ ਦਾ ਜਨਮ ਸਰਟੀਫਿਕੇਟ ਸਾਰੇ ਦੇਸ਼ ਨੂੰ ਵਿਖਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਹ ਦਸਤਾਵੇਜ਼ ਵਿਖਾਉਣ ਉਪਰੰਤ ਹੀ ਉਹ ਨਾਗਰਿਕਾਂ ਤੋਂ ਦਸਤਾਵੇਜ਼ ਮੰਗ ਸਕਦੇ ਹਨ।

Real Estate