ਨਨਕਾਣਾ ਸਾਹਿਬ ਪਥਰਾਅ ਮਾਮਲੇ ‘ਚ ਪਾਕਿਸਤਾਨ ਜਾਣ ਵਾਲੇ SGPC ਦੇ ਵਫ਼ਦ ਨੂੰ ਵੀਜ਼ਾ ਤੋਂ ਨਾਂਹ

ਨਨਕਾਣਾ ਸਾਹਿਬ ਵਿਖੇ ਵਾਪਰੀ ਪਥਰਾਅ ਦੀ ਘਟਨਾ ਦੀ ਦਾ ਮੌਕਾ ਵੇਖਣ ਲਈ ਜਾਣ ਵਾਲੇ ਸ਼੍ਰੋਮਣੀ ਕਮੇਟੀ ਦੇ ਵਫ਼ਦ ਨੂੰ ਪਾਕਿਸਤਾਨ ਨੇ ਵੀਜ਼ਾ ਦੇਣ ਤੋਂ “ਮਨ੍ਹਾਂ ਕਰ ਦਿੱਤਾ ਹੈ”। ਇਸ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ ਕਹਿਣਾ ਹੈ ਕਿ ਉਹ ਪਾਕਿਸਤਾਨ ਦੇ ਸਫ਼ਾਰਤਖ਼ਾਨੇ ਨਾਲ ਇਸ ਬਾਰੇ ਸੰਪਰਕ ਕਰ ਕੇ ਇਸ ਵਿਸ਼ੇ ਵਿੱਚ ਮੁੜ ਵਿਚਾਰ ਕਰਨ ਲਈ ਕਹਿਣਗੇ। ਜਨਵਰੀ ਮਹੀਨੇ ਦੇ ਸ਼ੁਰੂ ਵਿਚ ਗੁਰਦੁਆਰਾ ਜਨਮ ਅਸਥਾਨ ਦੇ ਬਾਹਰ ਮੁਜ਼ਾਹਰੇ ਦੌਰਾਨ ਪੱਥਰਬਾਜ਼ੀ ਹੋਈ। ਭੀੜ ਨੇ ਗੁਰਦੁਆਰੇ ਅੱਗੇ ਇਕੱਠੇ ਹੋ ਸਥਾਨਕ ਪ੍ਰਸਾਸ਼ਨ ਤੇ ਸਿੱਖਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਕਿਹਾ ਕਿ ਕਮੇਟੀ ਪਾਕਿਸਤਾਨ ਵਫ਼ਦ ਭੇਜਣਾ ਚਾਹੁੰਦੀ ਹੈ ਤਾਂ ਕਿ ਉੱਥੇ ਵਸਦੇ ਸਿੱਖਾਂ ਨੂੰ ਹੌਸਲਾ ਦਿੱਤਾ ਜਾ ਸਕੇ।

Real Estate