ਈਰਾਨ ਦੀ ਇੱਕ ਗਲਤੀ ਤੇ 176 ਮੋਤਾਂ !

2811

ਯੂਕਰੇਨ ਦਾ ਯਾਤਰੀ ਜਹਾਜ਼ ਬੁੱਧਵਾਰ ਨੂੰ ਉਡਾਣ ਭਰਨ ਤੋਂ ਕੁਝ ਦੇਰ ਬਾਅਦ ਹੀ ਈਰਾਨ ‘ਚ ਹਾਦਸਾਗ੍ਰਸਤ ਹੋ ਗਿਆ ਸੀ ਤੇ 176 ਲੋਕ ਮਾਰੇ ਗਏ ਸਨ। ਈਰਾਨ ਦੇ ਟੀਵੀ ਚੈਨਲਾਂ ਮੁਤਾਬਕ ਈਰਾਨੀ ਫ਼ੌਜ ਨੇ ਕਿਹਾ ਹੈ ਕਿ ਉਸ ਨੇ “ਗੈਰ-ਇਰਾਦਤਨ” ਹੀ ਯੂਕਰੇਨ ਦੇ ਯਾਤਰੀ ਜਹਾਜ਼ ਨੂੰ ਡੇਗ ਦਿੱਤਾ। ਸ਼ਨੀਰਵਾਰ ਸਵੇਰੇ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਘਟਨਾ “ਮਨੁੱਖੀ ਭੁੱਲ” ਕਾਰਨ ਵਾਪਰੀ। ਈਰਾਨ ਦੇ ਰਾਸ਼ਟਰਪਤੀ ਹਸਨ ਰੌਹਾਨੀ ਨੇ ਕਿਹਾ ਕਿ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ ਕਿ ”ਮਿਜ਼ਾਈਲ ਮਨੁੱਖੀ ਗ਼ਲਤੀ” ਕਾਰਨ ਦਾਗੀ ਗਈ। ਈਰਾਨ ਪਹਿਲਾਂ ਜਹਾਜ਼ ਡੇਗਣ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਸੀ। ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੇ ਅਮਰੀਕੀ ਹਮਲੇ ਵਿੱਚ ਮਾਰੇ ਜਾਣ ਮਗਰੋਂ ਈਰਾਨ ਨੇ ਇਰਾਕ ਵਿੱਚ ਅਮਰੀਕੀ ਫੌਜੀ ਟਿਕਾਣਿਆਂ ‘ਤੇ ਹਮਲੇ ਕੀਤੇ ਅਤੇ ਇਸ ਮਗਰੋਂ ਇਹ ਜਹਾਜ਼ ਵੀ ਡੇਗ ਦਿੱਤਾ। ਯੂਕਰੇਨ ਦੇ ਰਾਸ਼ਟਰਪਤੀ ਵਾਲਦੀਮਿਰ ਜ਼ੇਲੇਨਸਕੀ ਦਾ ਕਹਿਣਾ ਹੈ ਕਿ ਹਾਦਸਾਗ੍ਰਸਤ ਜਹਾਜ਼ ਦੇ ਬਲੈਕ ਬਾਕਸ ਫਲਾਈਟ ਰਿਕਾਰਡਰ ਨੂੰ ਡੀਕੋਡ ਕਰਨ ਵਿਚ ਫਰਾਂਸ ਮਦਦ ਕਰੇਗਾ।
ਯੂਕਰੇਨ ਅਤੇ ਕੈਨੇਡਾ ਦੋਹਾਂ ਦੇਸਾਂ ਨੇ ਹੀ ਜਹਾਜ਼ ਨੂੰ ਡੇਗਣ ਲਈ ਜਵਾਬਦੇਹੀ ਅਤੇ ਪਰਿਵਾਰਾਂ ਲਈ ਨਿਆਂ ਦੀ ਮੰਗ ਕੀਤੀ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਵਾਦਿਮ ਪ੍ਰੀਸਟਿਆਕੋ ਮੁਤਾਬਕ ਕੁੱਲ ਮਿਲਾ ਕੇ 82 ਈਰਾਨੀ, 63 ਕਨੇਡੀਅਨ ਮੁਸਾਫ਼ਰ ਸਵਾਰ ਸਨ। ਕੁੱਲ ਸੱਤ ਦੇਸਾਂ ਦੇ ਨਾਗਰਿਕ ਜਹਾਜ਼ ‘ਤੇ ਸਵਾਰ ਸਨ ਜਿਸ ਵਿਚ 11 ਯੂਕਰੇਨ, 10 ਸਵੀਡਨ, 4 ਅਫ਼ਗਾਨਿਸਤਾਨ, 3 ਯੂਕੇ ਤੇ 3 ਜਰਮਨੀ ਦੇ ਨਾਗਰਿਕ ਸਨ। ਇਨ੍ਹਾਂ ਵਿਚੋਂ ਨੌ ਕਰੂ ਮੈਂਬਰ ਯੂਕਰੇਨ ਦੇ ਸਨ, ਚਾਰ ਅਫ਼ਗਾਨਿਸਤਾਨ, ਚਾਰ ਯੂਕੇ ਤੇ ਤਿੰਨ ਜਰਮਨੀ ਦੇ ਸਨ।

Real Estate