ਸਰੀ ਗੁਰੂ ਘਰਾਂ ਤੋਂ ਬਾਅਦ ਕੈਨੇਡਾ ਵੱਸਦੇ ਪੰਜਾਬੀਆਂ ਨੇ ਵਿਦਿਆਰਥੀਆਂ ਲਈ ਆਪਣੇ ਦੁਆਰ ਖੋਲੇ

1252

ਜਸਵਿੰਦਰ ਸਿੰਘ ਸਿੱਧੂ ਨਾਮੀ ਸ਼ਖਸ਼ ਨੇ ਕੀਤੀ ਪਹਿਲ

ਕੈਨੇਡਾ ਸਰੀ ਵੈਨਕੂਵਰ-10 ਜਨਵਰੀ –ਕੈਨੇਡਾ ਦੀ ਧਰਤੀ ਤੇ ਪੰਜਾਬ ਚੋ ਲੱਖਾਂ ਵਿਦਿਆਰਥੀ ਪੜਣ ਲਈ ਆ ਰਹੇ ਹਨ ਪਿਛਲੇ ਸਮੇਂ ਚ ਇੱਹ ਖਬਰਾਂ ਸੁਨਣ ਚ ਆਉਂਦੀਆਂ ਸਨ,ਕਿ ਕੈਨੇਡਾ ਦੇ ਵਸਨੀਕ ਇਹਨਾ ਵਿਦਿਆਰਥੀਆਂ ਨੂੰ ਨਹੀਂ ਅਪਣਾ ਰਹੇ ਕੁੱਝ ਕੂ ਗਲਤ ਵਿਦਿਆਰਥੀਆਂ ਦਾ ਅਸਰ ਸਾਰੇ ਵਿਦਿਆਰਥੀਆਂ ਤੇ ਪੈਦਾ ਸੀ ਕੈਨੇਡਾ ਸਰੀ ਦੇ ਗੁਰੂ ਘਰ ਵਿਦਿਆਰਥੀਆਂ ਦੇ ਹੱਕ ਚ ਨਿੱਤਰੇ ਸਨ ਜਿਨ੍ਹਾਂ ਗੁਰੂ ਘਰ ਤੋ ਲੰਗਰ ਲਿਜਾਣ ਅਤੇ ਬਿਸਤਰੇ ਅਤੇ ਰਾਸ਼ਨ ਦੇਣ ਦੀ ਸ਼ੁਰੂਆਤ ਕੀਤੀ ਸੀ।ਹੁਣ ਕੈਨੇਡਾ ਨਿਵਾਸੀ ਵੀ ਖੁੱਲਕੇ ਵਿਦਿਆਰਥੀਆਂ ਦੇ ਹੱਕ ਚ ਨਿੱਤਰ ਆਏ ਹਨ।ਸਰੀ ਤੋ ਕੈਨੇਡਾ ਨਿਵਾਸੀ ਜਸਵਿੰਦਰ ਸਿੰਘ ਸਿੱਧੂ ਨਾਮੀ ਸ਼ਖਸ਼ ਨੇ ਪਹਿਲ ਕੀਤੀ ਉਹਨਾ ਆਪਣੀ ਫੇਸਬੁੱਕ ਤੇ ਪੋਸਟ ਸ਼ੇਅਰ ਕੀਤੀ ਜਿਸ ਚ ਉਹਨਾ ਨੇ ਵਿਦਿਆਰਥਣਾਂ ਦੇ ਮਾਪਿਆਂ ਨੂੰ ਭਾਵਪੂਰਕ ਅਪੀਲ ਕੀਤੀ ਜੋ ਇਸ ਤਰਾਂ ਹੈ ਪੰਜਾਬ ਤੋ ਕੈਨੇਡਾ ਸਰੀ ਪੜਣ ਆ ਰਹੀਆਂ ਵਿਦਿਆਰਥਣਾਂ ਦੇ ਮਾਪੇ ਚਿੰਤਾ ਨਾ ਕਰਨ ਜੇ ਤੁਹਾਡਾ ਕੋਈ ਰਿਸ਼ਤੇਦਾਰ ਜਾਂ ਜਾਣ ਪਹਿਚਾਨ ਵਾਲਾ ਨਹੀ ਜਦੋਂ ਤੱਕ ਪ੍ਰਬੰਧ ਨਹੀਂ ਹੋ ਜਾਂਦਾ ਤੁਸੀ ਆਪਣੀ ਬੇਟੀ ਨੂੰ ਬੇਝਿਜਕ ਸਾਡੇ ਘਰ ਭੇਜ ਸਕਦੇ ਉਨੇ ਦਿਨ ਖਾਣ ਪੀਣ ਰਹਿਣ ਦਾ ਖਰਚਾ ਸਾਡਾ-ਜਸਵਿੰਦਰ ਸਿੰਘ ਸਿੱਧੂ ਫੋਨ ਨੰਬਰ 6047220578 ਜਸਵਿੰਦਰ ਸਿੰਘ ਸਿੱਧੂ ਜੋ ਮੋਗਾ ਜਿਲ੍ਹੇ ਦੇ ਪਿੰਡ ਕੋਟ ਈਸੇ ਖਾਂ ਨਾਲ ਸਬੰਧਤ ਹਨ।ਜਿਨਾਂ ਦਾ ਪਿਛੋਕੜ ਅਧਿਆਪਕ ਨਾਲ ਸਬੰਧਤ ਹੈ ਦੇ ਇਸ ਕਦਮ ਦੀ ਲੋਕਾਂ ਵੱਲੋਂ ਪ੍ਸ਼ੰਸ਼ਾ ਕੀਤੀ ਜਾ ਰਹੀ ਹੈ ਅਤੇ ਵੱਧ ਤੋਂ ਵੱਧ ਸ਼ੇਅਰ ਕੀਤਾ ਜਾ ਰਿਹਾ ਹੈ। ਸਿੱਧੂ ਦੀ ਪੋਸਟ ਤੇ ਮਾਪਿਆਂ ਦਾ ਪ੍ਰਤੀਕਰਮ ਆ ਰਿਹਾ ਹੈ ਜੇ ਕਨੇਡਾ ਨਿਵਾਸੀ ਜਸਵਿੰਦਰ ਸਿੰਘ ਸਿੱਧੂ ਦੀ ਤਰਾਂ ਅੱਗੇ ਆਉਣ ਤਾਂ ਉਹਨਾਂ ਦੇ ਬੱਚਿਆਂ ਦਾ ਭਵਿੱਖ ਵਿਦੇਸ਼ਾਂ ਦੀ ਧਰਤੀ ਤੇ ਸੁਰੱਖਿਆ ਰਹੇਗਾ।

Real Estate