ਮੌੜ ਮੰਡੀ ਬੰਬ ਧਮਾਕੇ ਮਾਮਲੇ ‘ਚ ਦੋਸ਼ੀਆਂ ਦੇ ਪੋਸਟਰ ਜਾਰੀ

ਵਿਧਾਨ ਸਭਾ 2017 ਦੀਆਂ ਚੋਣਾਂ ਦੌਰਾਨ ਪੰਜਾਬ ਦੇ ਮੌੜ ਮੰਡੀ ‘ਚ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਦੀ ਚੋਣ ਰੈਲੀ ‘ਚ ਹੋਏ ਕਾਰ ਬੰਬ ਧਮਾਕਾ ਹੋਇਆ ਸੀ ਜਿਸ ਦੌਰਾਨ 4 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਮੌੜ ਮੰਡੀ ‘ਚ 2017 ‘ਚ ਹੋਏ ਬੰਬ ਧਮਾਕੇ ‘ਚ ਤਿੰਨ ਦੋਸ਼ੀਆਂ ਦੇ ਪੁਲਸ ਵਲੋਂ ਪੋਸਟਰ ਜਾਰੀ ਕਰ ਦਿੱਤੇ ਗਏ ਹਨ, ਜਿਨ੍ਹਾਂ ‘ਚੋਂ ਇਕ ਦਾ ਨਾਂ ਗੁਰਤੇਜ ਸਿੰਘ ਵਾਸੀ ਡੱਬਵਾਲੀ ਸਿਰਸਾ ਦਾ ਦੱਸਿਆ ਗਿਆ ਹੈ ਅਤੇ ਦੂਜੇ ਦੋਸ਼ੀ ਦਾ ਨਾਂ ਅਮਰੀਕ ਸਿੰਘ ਜੋ ਪੰਜਾਬ ਦੇ ਸੰਗਰੂਰ ਜ਼ਿਲੇ ਦਾ ਰਹਿਣ ਵਾਲਾ ਹੈ। ਤੀਜ਼ੇ ਦੋਸ਼ੀ ਦਾ ਨਾਂ ਅਵਤਾਰ ਸਿੰਘ ਜੋ ਜ਼ਿਲਾ ਕੁਰਕਸ਼ੇਤਰ ਦਾ ਰਹਿਣ ਵਾਲਾ ਹੈ।ਦੱਸਣਯੋਗ ਹੈ ਕਿ 31 ਜਨਵਰੀ 2017 ਨੂੰ ਕਾਂਗਰਸੀ ਆਗੂ ਹਰਮਿੰਦਰ ਜੱਸੀ ਦੀ ਮੌੜ ਮੰਡੀ ‘ਚ ਰੈਲੀ ਦੌਰਾਨ ਹੋਏ ਧਮਾਕੇ ‘ਚ 5 ਬੱਚਿਆਂ ਸਮੇਤ 6 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦਕਿ 23 ਲੋਕ ਜ਼ਖਮੀ ਹੋਏ ਸਨ। ਇਸ ਧਮਾਕੇ ਦੀ ਜਾਂਚ ਲਈ ਐੱਸ.ਆਈ.ਟੀ. ਗਠਿਤ ਕੀਤੀ ਗਈ ਸੀ, ਜਿਸ ਦੀ ਜਾਂਚ ਅਜੇ ਤੱਕ ਵੀ ਕਿਸੇ ਤਣ ਪਤੱਣ ਨਹੀਂ ਲੱਗ ਸਕੀ ਹੈ।
ਬਠਿੰਡਾ ਦੇ ਐੱਸਐੱਸਪੀ ਡਾ ਨਾਨਕ ਸਿੰਘ ਨੇ ਕਿਹਾ ਕਿ ਮੌੜ ਬੰਬ ਧਮਾਕੇ ਵਿਚ ਨਾਮਜ਼ਦ ਮੁਲਜ਼ਮਾਂ ਦੇ ਅੱਜ ਮੁੜ ਇਸ਼ਤਿਹਾਰ ਜਾਰੀ ਕੀਤੇ ਗਏ ਹਨ ਤਾਂ ਜੋ ਉਨ੍ਹਾਂ ਦੀ ਪੈੜ ਨੱਪੀ ਜਾ ਸਕੇ। ਉਨ੍ਹਾਂ ਦੱਸਿਆ ਕਿ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਫੜਨ ਲਈ ਹਾਲੇ ਕੋਈ ਇਨਾਮੀ ਰਾਸ਼ੀ ਨਹੀਂ ਰੱਖੀ ਗਈ ਹੈ। ਸਿਟ ਪੂਰੀ ਸੰਜੀਦਗੀ ਨਾਲ ਜਾਂਚ ਵਿਚ ਜੁਟੀ ਹੋਈ ਹੈ।

Real Estate