ਬੱਸ ਤੇ ਟਰੱਕ ’ਚ ਟੱਕਰ ‘ਚ 20 ਮੌਤਾਂ 21 ਫੱਟੜ

1123

ਸ਼ੁੱਕਰਵਾਰ ਰਾਤੀਂ 9:30 ਵਜੇ ਉੱਤਰ ਪ੍ਰਦੇਸ਼ ਦੇ ਕਨੌਜ ’ਚ ਇੱਕ ਭਿਆਨਕ ਸੜਕ ਹਾਦਸੇ ਵਿੱਚ 20 ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਜਣੇ ਜ਼ਖ਼ਮੀ ਹੋ ਗਏ। ਹਾਦਸਾ ਦੋ–ਮੰਜ਼ਿਲਾ ਬੱਸ ਤੇ ਇੱਕ ਟਰੱਕ ਵਿਚਾਲੇ ਟੱਕਰ ਕਾਰਨ ਵਾਪਰਿਆ। ਟੱਕਰ ਤੋਂ ਬਾਅਦ ਬੱਸ ਵਿੱਚ ਅੱਗ ਲੱਗ ਗਈ। ਬੱਸ ਕਨੌਜ ਦੇ ਗੁਰੂਸਹਾਇਗੰਜ ਤੋਂ ਰਾਜਸਥਾਨ ਦੀ ਰਾਜਧਾਨੀ ਜੈਪੁਰ ਜਾ ਰਹੀ ਸੀ। ਚਸ਼ਮਦੀਦ ਗਵਾਹਾਂ ਮੁਤਾਬਕ ਹਾਦਸੇ ਤੋਂ ਬਾਅਦ ਭਿਆਨਕ ਟੱਕਰ ਤੋਂ ਬਾਅਦ ਟਰੱਕ ’ਚ ਵੀ ਅੱਗ ਲੱਗ ਗਈ। ਅੱਗ ਲੱਗਣ ਕਾਰਨ ਬੱਸ ਦੇ ਜ਼ਿਆਦਾਤਰ ਯਾਤਰੀ ਅੰਦਰੋਂ ਬਾਹਰ ਆਉਣ ਤੋਂ ਅਸਮਰੱਥ ਹੋ ਗਏ ਸਨ।ਬੱਸ ਵਿੱਚ ਲਗਭਗ 43 ਯਾਤਰੂ ਸਵਾਰ ਸਨ। ਹਾਦਸੇ ’ਚ 21 ਜਣੇ ਫੱਟੜ ਹੋ ਗਏ ਹਨ; ਜੋ ਇਸ ਸਮੇਂ ਹਸਪਤਾਲ ’ਚ ਜ਼ੇਰੇ ਇਲਾਜ ਹਨ। ਅੱਗ ਉੱਤੇ ਕਾਬੂ ਪਾ ਲਿਆ ਗਿਆ ਹੈ। ਬੱਸ ਅੰਦਰੋਂ ਸਿਰਫ਼ 10 ਤੋਂ 12 ਜਣੇ ਹੀ ਬਾਹਰ ਆ ਸਕੇ ਸਨ; ਬਾਕੀ ਅੰਦਰ ਹੀ ਫਸ ਗਏ ਸਨ।
ਉੱਤਰ ਪ੍ਰਦੇਸ਼ ਸਰਕਾਰ ਨੇ ਇਸ ਘਟਨਾ ਉੱਤੇ ਦੁੱਖ ਪ੍ਰਗਟਾਇਆ ਤੇ ਜ਼ਖ਼ਮੀਆਂ ਦੀ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ। ਉਨ੍ਹਾਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਦੋ–ਦੋ ਲੱਖ ਰੁਪਏ ਤੇ ਹਰੇਕ ਜ਼ਖ਼ਮੀ ਨੂੰ 50–50 ਹਜ਼ਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ।

Real Estate