ਪੰਜਾਬ ਪੁਲਿਸ ਵੱਲੋਂ ਸੈਨਾ ਨਾਇਕ ਅਤੇ 2 ਨਸ਼ਾ ਤਸਕਰ ਗ੍ਰਿਫ਼ਤਾਰ

852

ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਚੀਨ ‘ਚ ਬਣੇ 2 ਅਤਿ ਆਧੁਨਿਕ ਡਰੋਨ ਬਰਾਮਦ ਕਰਨ ਦੇ ਨਾਲ-ਨਾਲ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਸੈਨਾ ਨਾਇਕ ਅਤੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਰਚ ਆਪਰੇਸ਼ਨਾਂ ‘ਚ ਡਰੋਨ ਬੈਟਰੀਆਂ, ਲੋੜ ਮੁਤਾਬਕ ਬਣਾਏ ਗਏ ਡਰੋਨ ਕੰਟੇਨਰਸ, 2 ਵਾਕੀ ਟਾਕੀ ਸੈੱਟ, 6.22 ਲੱਖ ਰੁਪਏ ਨਗਦ, ਇਨਸਾਸ ਰਾਈਫਲ ਦੇ ਮੈਗਜ਼ੀਨ ਵੀ ਬਰਾਮਦ ਕੀਤੇ ਗਏ ਹਨ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸਰਹੱਦ ਦੇ ਦੋਵੇਂ ਪਾਸੇ 2-3 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਦੇ ਸਮਰੱਥ ਡਰੋਨਜ਼ ਨਸ਼ਿਆਂ ਦੀ ਖੇਪ ਲਿਆਉਣ ਲਈ ਭਾਰਤ ਵਾਲੇ ਪਾਸੇ ਤੋਂ ਪਕਿਸਤਾਨ ਵੱਲ ਭੇਜੇ ਜਾ ਰਹੇ ਸਨ। ਇਨ੍ਹਾਂ ਵੱਲੋਂ ਸਪੱਸ਼ਟ ਤੌਰ ‘ਤੇ ਪਹਿਲਾਂ ਹੀ 4-5 ਉਡਾਣਾਂ ਭਰੀਆਂ ਗਈਆਂ ਸਨ। ਇਸ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਦਿਨਕਰ ਗੁਪਤਾ ਨੇ ਕਿਹਾ ਕਿ ਉਕਤ ਕਾਰਵਾਈ ਇਹ ਵਿਖਾਉਣ ਲਈ ਪਹਿਲਾ ਪ੍ਰਮਾਣ ਸੀ ਕਿ ਨਸ਼ਾ ਤਸਕਰੀ ਲਈ ਡਰੋਨ ਵਰਤੇ ਜਾ ਰਹੇ ਹਨ, ਭਾਵੇਂ ਕਿ ਕੋਈ ਨਸ਼ਾ ਬਰਾਮਦ ਨਹੀਂ ਹੋਇਆ ਸੀ। ਡੀਜੀਪੀ ਦੇ ਅਨੁਸਾਰ ਮਾਡਿਊਲ ਮੈਂਬਰਾਂ ਨੇ ਖੁਲਾਸਾ ਕੀਤਾ ਸੀ ਕਿ ਉਹ ਪਿਛਲੇ ਕੁਝ ਮਹੀਨਿਆਂ ਤੋਂ ਡਰੋਨਾਂ ਰਾਹੀਂ ਸਰਹੱਦ ਪਾਰੋਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸ ਦੇ ਨਾਲ ਹੀ ਪਾਕਿਸਤਾਨ ਅਧਾਰਿਤ ਕੁਝ ਨਸ਼ਾ ਤਸਕਰਾਂ ਦਾ ਵੀ ਪਤਾ ਲੱਗਿਆ ਹੈ ਜੋ ਸਰਹੱਦ ਪਾਰੋਂ ਨਸ਼ੇ ਅਤੇ ਹਥਿਆਰ ਭੇਜ ਰਹੇ ਸਨ।ਡੀ।ਜੀ।ਪੀ। ਅਨੁਸਾਰ ਗ੍ਰਿਫ਼ਤਾਰ ਕੀਤੇ ਤਿੰਨ ਵਿਅਕਤੀਆਂ ਦੀ ਪਹਿਚਾਣ ਧਰਮਿੰਦਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਪਿੰਡ ਧਨੋਆ ਖੁਰਦ, ਅੰਮ੍ਰਿਤਸਰ, ਰਾਹੁਲ ਚੌਹਾਨ ਪੁੱਤਰ ਸ਼ੀਸ਼ ਪਾਲ ਚੌਹਾਨ ਵਾਸੀ 37 ਈ ਪੂਜਾ ਵਿਹਾਰ ਅੰਬਾਲਾ ਕੈਂਟ ਹਰਿਆਣਾ ਅਤੇ ਬਲਕਾਰ ਸਿੰਘ ਵਾਸੀ ਪਿੰਡ ਕਾਲਸ ਪੁਲਿਸ ਥਾਣਾ ਸਰਏ ਅਮਾਨਤ ਖਾਨ ਅੰਮ੍ਰਿਤਸਰ (ਦਿਹਾਤੀ) ਵਜੋਂ ਹੋਈ ਹੈ। ਧਰਮਿੰਦਰ ਨੂੰ ਭਾਰਤ-ਪਾਕਿ ਸਰਹੱਦ ਤੋਂ 3 ਕਿਲੋਮੀਟਰ ਦੂਰ ਪਿੰਡ ਹਰਦੋ ਰਤਨ ਨਾਂ ਦੀ ਇਕ ਜਗ੍ਹਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਹਥਿਆਰਬੰਦ ਸੈਨਾਵਾਂ ਦਾ ਨਾਇਕ ਰਾਹੁਲ ਚੌਹਾਨ ਕਥਿਤ ਤੌਰ ‘ਤੇ ਡਰੋਨ ਖਰੀਦਣ ਅਤੇ ਸਪਲਾਈ ਕਰਨ ਅਤੇ ਸਰਹੱਦ ਪਾਰ ਦੇ ਤਸਕਰਾਂ ਨੂੰ ਸਿਖਲਾਈ ਦੇਣ ‘ਚ ਸ਼ਾਮਲ ਸੀ। ਡੀ।ਜੀ।ਪੀ। ਨੇ ਦੱ੍ਯਸਿਆ ਕਿ ਨਸ਼ਾ-ਅੱਤਵਾਦ ਦੇ 2 ਮੈਂਬਰ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਨੂੰ ਫੜਨ ਲਈ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਦੱਸਿਆ ਕਿ ਅੱਤਵਾਦੀ ਸੰਗਠਨਾਂ, ਕੱਟੜਪੰਥੀਆਂ, ਨਸ਼ਾ ਤਸਕਰਾਂ ਅਤੇ ਹੋਰ ਰਾਸ਼ਟਰ ਵਿਰੋਧੀ ਤੱਤਾਂ ਨਾਲ ਮੁਲਜ਼ਮਾਂ ਦੇ ਸਬੰਧਾਂ ਬਾਰੇ ਵੇਰਵਿਆਂ ਦਾ ਪਤਾ ਲਗਾਉਣ ਲਈ ਪੜਤਾਲ ਕੀਤੀ ਜਾ ਰਹੀ ਹੈ। ਮੁੱਢਲੀ ਜਾਂਚ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਕਿ ਰਾਹੁਲ ਚੌਹਾਨ ਭਾਰਤ ਅਤੇ ਪਾਕਿਸਤਾਨ ਵਿਚਲੇ ਆਪਣੇ ਸਾਥੀਆਂ ਸਮੇਤ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰ ਚੁੱਕਣ ਲਈ ਸਰਹੱਦ ਪਾਰੋਂ ਡਰੋਨ ਚਲਾਉਣ ਵਿੱਚ ਸਿੱਧੇ ਤੌਰ ‘ਤੇ ਸ਼ਾਮਲ ਸੀ। ਡੀਜੀਪੀ ਨੇ ਕਿਹਾ ਕਿ ਉਹ ਅਤੇ ਉਸਦੇ ਸਾਥੀ ਇਨਕ੍ਰਿਪਟਡ ਓਟੀਟੀ ਪਲੇਟਫਾਰਮਾਂ ਰਾਹੀਂ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ। ਡੀਜੀਪੀ ਨੇ ਦੱਸਿਆ ਕਿ ਰਾਹੁਲ ਨੇ ਖੁਲਾਸਾ ਕੀਤਾ ਕਿ ਉਸ ਨੇ 2019 ਦੇ ਦੂਜੇ ਅੱਧ ਦੌਰਾਨ ਓ।ਐਲ।ਐਕਸ। ਤੋਂ ਕਾਲੇ ਰੰਗ ਦਾ ਅੰਸ਼ਕ ਤੌਰ ‘ਤੇ ਖਰਾਬ ਹੋਇਆ ਡ੍ਰੋਨ-ਐਸਪਾਇਰ 02 ਮਾਡਲ 1।50 ਲੱਖ ਰੁਪਏ ਵਿੱਚ ਖਰੀਦਿਆ ਸੀ। ਡਰੋਨ ਦੀ ਮੁਰੰਮਤ ਕਰਨ ਤੋਂ ਬਾਅਦ ਉਸਨੇ ਇਸ ਨੂੰ ਲਗਭਗ 2.75 ਲੱਖ ਰੁਪਏ ਵਿੱਚ ਓ।ਐਲ।ਐਕਸ ‘ਤੇ ਵੇਚ ਦਿੱਤਾ। ਇਸ ਵਿੱਕਰੀ ਆਮਦਨ ਤੋਂ ਰਾਹੁਲ ਨੇ ਪੁਨੇ ਤੋਂ ਇਕ ਨਵਾਂ ਡਰੋਨ ਡੀਜੇਆਈ ਇੰਸਪਾਇਰ 02 ਮਾਡਲ ਤਕਰੀਬਨ 3।20 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਅੰਮ੍ਰਿਤਸਰ ਦੇ ਇਕ ਅਪਰਾਧੀ ਨੂੰ 5.70 ਲੱਖ ਰੁਪਏ ਵਿਚ ਵੇਚ ਦਿੱਤਾ। ਉਸਨੇ ਇਕ ਹੋਰ ਡਰੋਨ ਡੀਜੇਆਈ ਮੈਟ੍ਰਿਸ 600 ਨੂੰ ਲਗਭਗ 5.35 ਲੱਖ ਰੁਪਏ ਵਿਚ ਖਰੀਦਿਆ ਅਤੇ ਇਸ ਨੂੰ ਕਰਨਾਲ ਵਿੱਚ ਛੁਪਾ ਕੇ ਰੱਖਿਆ ਜਿਥੋਂ ਇਸ ਨੂੰ ਬਰਾਮਦ ਕੀਤਾ ਗਿਆ।

Real Estate