ਕੈਨੇਡਾ ਦੇ ਉਨਟਾਰੀਓ ਦੇ ਠੰਡਰ ਵੇਅ ਤੇ ਹਾਈਵੇ 11/17 ਵੇਸਟ ਹਾਈਵੇ 102 ਦੇ ਲਾਗੇ ਲੰਘੇ ਵੀਰਵਾਰ ਹੋਏ ਭਿਆਨਕ ਟਰੱਕ ਹਾਦਸੇ ਵਿੱਚ ਚਾਰ ਜਣਿਆਂ ਦੀ ਮੌਤ ਦੀ ਦੁੱਖਦਾਈ ਖ਼ਬਰ ਹੈ ਜਿਨ੍ਹਾਂ ਵਿੱਚ ਦੋ ਪੰਜਾਬ ਨਾਲ ਸਬੰਧਤ ਅੰਤਰਰਾਸ਼ਟਰੀ ਵਿਦਿਆਰਥੀ ਕਰਮਬੀਰ ਸਿੰਘ ਕਾਹਲੋ ਤੇ ਗੁਰਪ੍ਰੀਤ ਸਿੰਘ ਜੋਹਲ ਹਨ । ਦੋਵੇਂ ਨੋਜਵਾਨ ਅਮ੍ਰਿੰਤਸਰ ਜ਼ਿਲ੍ਹੇ ਦੇ ਨਾਲ ਸਬੰਧਤ ਸਨ ਇੱਕ ਨੋਜਵਾਨ ਅਜਨਾਲਾ ਦੇ ਕਰੀਬ ਪਿੰਡ ਗ੍ਰੰਥ ਗੜ੍ ਤੇ ਦੂਜਾ ਵਡਾਲਾ ਜੌਹਲ ਦਾ ਸੀ । ਹਾਦਸਾ ਬੇਹੱਦ ਭਿਆਨਕ ਸੀ ਜਿਸ ਕਰਕੇ ਚਾਰੇ ਜਣਿਆਂ ਨੂੰ ਬਚਾਇਆ ਨਹੀਂ ਜਾ ਸਕਿਆ। ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਦੋ ਟਰੱਕਾ ਦੀ ਆਪਸ ਵਿੱਚ ਟੱਕਰ ਹੋ ਗਈ । ਦੱਸਣਯੋਗ ਹੈ ਕਿ ਕੈਨੇਡਾ ਦੇ ਖਰਾਬ ਬਰਫੀਲੇ ਮੌਸਮ ਦੋਰਾਨ ਵੱਡੀ ਗਿਣਤੀ ਵਿੱਚ ਹਾਦਸੇ ਵਾਪਰਦੇ ਹਨ ਜਿਨ੍ਹਾਂ ਕਰਕੇ ਵੱਡੀ ਗਿਣਤੀ ਵਿੱਚ ਮਨੁੱਖੀ ਜ਼ਿੰਦਗੀਆਂ ਦਾ ਘਾਟਾ ਪੈਂਦਾ ਹੈ।
Real Estate