ਨਿਰਭਿਆ ਦੀ ਮਾਂ ਨੇ ਜੇਲ੍ਹ ਜਾ ਕੇ ਚਾਰੋਂ ਦੋਸ਼ੀਆ ਦੀ ਫਾਂਸੀ ਵੇਖਣ ਲਈ ਤਿਹਾੜ ਪ੍ਰਸ਼ਾਸਨ ਨੂੰ ਲਿਖੀ ਚਿੱਠੀ

1220

ਨਿਰਭਿਆ ਦੀ ਮਾਂ ਨੇ ਜੇਲ੍ਹ ਵਿੱਚ ਜਾ ਕੇ ਚਾਰੋਂ ਦੋਸ਼ੀਆ ਨੂੰ ਫਾਂਸੀ ਲਮਕਿਆ ਵੇਖਣ ਲਈ ਤਿਹਾੜ ਪ੍ਰਸ਼ਾਸਨ ਨੂੰ ਲਿਖੀ ਚਿੱਠੀ ਦਿੱਲੀ ਦੇ ਨਿਰਭਿਆ ਕਾਂਡ ਵਾਲੇ ਦੋਸ਼ੀਆ ਦੀ ਫ਼ਾਂਸੀ ਦੇ ਵਰੰਟ ਜਾਰੀ ਹੋ ਚੁੱਕੇ ਹਨ । ਇਸ ਵਿਚਾਲੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਨੇ ਕੋਰਟ ਅਤੇ ਤਿਹਾੜ ਜੇਲ੍ਹ ਪ੍ਰਸ਼ਾਸਨ ਨੂੰ ਇਕ ਪੱਤਰ ਲਿਖਿਆ ਹੈ ਜਿਸ ਵਿਚ ਉਨ੍ਹਾਂ ਨੇ ਆਪਣੀ ਇੱਛਾ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਉਹ ਚਾਰਾਂ ਦੋਸ਼ੀਆਂ ਨੂੰ ਫਾਂਸੀ ‘ਤੇ ਲਟਕਦੇ ਹੋਏ ਜੇਲ੍ਹ ਵਿੱਚ ਅਪਾ ਜਾ ਕੇ ਵੇਖਣਾ ਚਾਹੁੰਦੀ ਹੈ। ਨਿਰਭਿਆ ਦੀ ਮਾਂ ਨੇ ਕਿਹਾ ਹੈ ਕਿ ਉਹ ਆਪਣੀ ਬੱਚੀ ਨਾਲ ਹੋਈ ਇਸ ਵਾਰਦਾਤ ਤੋਂ ਪਹਿਲਾਂ ਇਕ ਸਧਾਰਨ ਔਰਤ ਸੀ। ਉਸ ਨੇ ਘਰ ਅਤੇ ਬੱਚਿਆਂ ਦੀ ਬੱਚਿਆਂ ਦੀ ਜ਼ਿੰਮਵਾਰੀ ਤੋਂ ਇਲਾਵਾ ਕੁੱਝ ਵੀ ਨਹੀਂ ਦੇਖਿਆ ਸੀ ਪਰ ਬੇਟੀ ਨਾਲ ਜੋ ਹੋਇਆ ਉਸ ਤੋਂ ਬਾਅਦ ਉਸ ਨੇ ਦੋਸ਼ੀਆਂ ਨੂੰ ਅੰਜ਼ਾਮ ਤੱਕ ਪਹੁੰਚਾਉਣ ਦੀ ਜ਼ਿੰਮਵਾਰੀ ਲਈ ਹੈ। ਨਿਰਭਿਆ ਦੀ ਮਾਂ ਨੇ ਆਪਣਾ ਦਰਦ ਬਿਆਨ ਕਰਦਿਆ ਕਿਹਾ ਕਿ ਇਸ ਘਟਨਾ ਤੋਂ ਬਾਅਦ ਉਸ ਨੇ ਕਦੇ ਆਪਣਾ ਘਰ ਨਹੀਂ ਵੇਖਿਆ, ਦਿਨ ਰਾਤ ਕੋਰਟ ਅਤੇ ਕਾਗਜ਼ੀ ਕਾਰਵਾਈ ਵਿਚ ਲਗਾ ਦਿੱਤੇ। ਉਨ੍ਹਾਂ ਦੱਸਿਆ ਕਿ ਮੈ ਅਤੇ ਮੇਰਾ ਰੱਬ ਜਾਣਦਾ ਹੈ ਕਿ ਮੈ ਅੱਜ ਤੱਕ ਚੈਨ ਨਾਲ ਨਹੀਂ ਸੋ ਸਕੀ ਹਾਂ ਅਤੇ ਨਾਂ ਹੀ ਹੁਣ ਸੋਵਾਂਗੀ ਕਿਉਂਕਿ ਅਜੇ ਮੈ ਦੋਸ਼ੀਆ ਨੂੰ ਫਾਂਸੀ ‘ਤੇ ਲਟਕਦੇ ਹੋਏ ਵੇਖਣਾ ਚਾਹੁੰਦੀ ਹਾ।
ਦੋਸ਼ੀਆਂ ਨੂੰ 22 ਜਨਵਰੀ ਸਵੇਰੇ 7 ਵਜੇ ਫ਼ਾਂਸੀ ਦੇਣ ਦਾ ਸਮਾਂ ਤੈਅ ਕੀਤਾ ਹੈ ਜਿਸ ਦੇ ਵਿਰੁੱਧ ਚਾਰ ਦੋਸ਼ੀਆਂ ਵਿਚੋਂ ਤਾਂ ਇਕ ਦੋਸ਼ੀ ਵਿਨੈ ਕੁਮਾਰ ਸ਼ਰਮਾਂ ਨੇ ਬੀਤੇ ਦਿਨ ਸੁਪਰੀਮ ਕੋਰਟ ਵਿਚ ਉਪਚਾਰ ਪਟੀਸ਼ਨ ਦਾਖਲ ਕੀਤੀ ਹੈ।

Real Estate