ਅਮਰੀਕਾ-ਕੈਨੇਡਾ ਦਾ ਦਾਅਵਾ ਈਰਾਨ ਨੇ ਜਹਾਜ਼ ਮਿਸਾਇਲ ਨਾਲ ਡੇਗਿਆ ! ਅਮਰੀਕੀ ਅਖ਼ਬਾਰ ਨੇ ਜਾਰੀ ਕੀਤੀ ਵੀਡੀਓ

2040

ਅਮਰੀਕੀ ਖੁਫੀਆ ਏਜੰਸੀਆਂ ਦੇ ਮੁਤਾਬਕ ਇਰਾਨ ਵਿੱਚ ਹੋਇਆ ਹਵਾਈ ਹਾਦਸਾ ਕਿਸੇ ਤਕਨੀਕੀ ਨੁਕਸਾਂ ਕਰਕੇ ਨਹੀਂ ਬਲਕਿ ਮਿਜ਼ਾਇਲ ਵੱਜਣ ਜਾ ਬੰਬ ਧਮਾਕੇ ਕਰਕੇ ਹੋਇਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਇਹ ਸੰਕੇਤ ਦਿੱਤਾ ਸੀ ਕਿ ਹਾਦਸਾ ਤਕਨੀਕੀ ਕਾਰਨਾਂ ਕਰ ਕੇ ਨਹੀਂ ਹੋਇਆ ਬਲਕਿ ਕਿਸੇ ਨੇ ਦੂਜੇ ਪਾਸਿਓਂ ਗਲਤੀ ਕੀਤੀ ਹੋ ਸਕਦੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਹਾ ਹੈ ਕਿ ਇਹ ਹਾਦਸਾ ਕਿਸੇ ਤਕਨੀਕੀ ਕਾਰਨਾਂ ਕਰਕੇ ਨਹੀਂ ਹੋਇਆ ਹੈ। ਇਸ ਗੱਲ ਦੀ ਸੰਭਾਵਨਾ ਹੈ ਕਿ ਇਹ ਹਾਦਸਾ ਮਿਜ਼ਾਇਲ ਵੱਜਣ ਕਰਕੇ ਵਾਪਰਿਆ ਹੈ। ਟਰੂਡੋ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਇਰਾਨ ਨੇ ਹੀ ਯੂਕਰੇਨ ਦੇ ਜਹਾਜ਼ ਨੂੰ ਫੁੰਡਿਆ ਹੈ ਜਿਸ ਵਿਚ 176 ਮੁਸਾਫਰ ਮਾਰੇ ਗਏ ਹਨ ਤੇ ਇਸਦੇ ਕੈਨੇਡਾ ਕੋਲ ਕਈ ਪਾਸਿਓਂ ਪੁਖ਼ਤਾ ਸਬੂਤ ਮਿਲੇ ਹਨ। ਇਸ ਦਾਅਵੇ ਤੋਂ ਤੁਰੰਤ ਬਾਅਦ ਇਰਾਨ ਨੇ ਕੈਨੇਡਾ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਵਿਚ ਸਬੂਤ ਉਸ ਨਾਲ ਸਾਂਝੇ ਮਰੇ। ਇਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅੱਬਾਸ ਮੌਸਾਵੀ ਨੇ ਹਿਕਾ ਕਿ ਇਰਾਨ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਹੋਰ ਕਿਸੇ ਦੇਸ਼ਾਂ ਦੀਆਂ ਸਰਕਾਰਾਂ ਨੂੰ ਆਖਿਆ ਹੈ ਕਿ ਉਹ ਇਸ ਹਾਦਸੇ ਸਬੰਧੀ ਉਹਨਾਂ ਕੋਲ ਉਪਲਬਧ ਜਾਣਕਾਰੀ ਸਾਂਝੀ ਕਰਨ। ਉਹਨਾਂ ਕਿਹਾ ਕਿ ਇਰਾਨ ਨੇ ਯੂਕਰੇਨ ਦੇ ਮਾਹਿਰਾਂ ਤੇ ਬੋਇੰਗ ਕੰਪਨੀ ਦੇ ਪ੍ਰਤੀਨਿਧਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਹਾਦਸੇ ਦੀ ਜਾਂਚ ਵਿਚ ਸ਼ਾਮਲ ਹੋਣ।
ਅਮਰੀਕੀ ਮੀਡੀਆ ਵਿਚ ਇਕ ਵੀਡੀਓ ਸਾਹਮਣੇ ਆਈ ਹੈ ਜਿਸ ਵਿਚ ਇਹ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਦੇ ਜਹਾਜ਼ ਨੂੰ ਇਰਾਨ ਦੀ ਮਿਜ਼ਾਈਲ ਨੇ ਫੁੰਡਿਆ ਹੈ। ਉਦੋਂ ਜਹਾਜ਼ ਤਹਿਰਾਨ ਹਵਾਈ ਅੱਡੇ ਨੇੜੇ ਪਰਾਂਦ ਦੇ ਉਪਰ ਉਡ ਰਿਹਾ ਸੀ। ਵੀਡੀਓ ਦਾ ਨਿਊਯਾਰਕ ਟਾਈਮਜ਼ ਵੱਲੋਂ ਰਿਲੀਜ਼ ਕੀਤੀ ਗਈ ਹੈ ਤੇ ਅਖਬਾਰ ਨੇ ਕਿਹਾ ਹੈ ਕਿ ਇਸਨੇ ਵੀਡੀਓ ਦੀ ਪੜਤਾਲ ਕੀਤੀ ਹੈ। 19 ਸੈਕਿੰਡ ਦੀ ਵੀਡੀਓ ਵਿਚ ਛੋਟਾ ਜਿਹਾ ਧਮਾਕਾ ਹੁੰਦਾ ਵੀ ਦਿਸਦਾ ਹੈ ਜਿਸ ਵਿਚ ਦਿਸ ਰਿਹਾ ਹੈ ਕਿ ਇਕ ਮਿਜ਼ਾਈਲ ਜਹਾਜ਼ ਦੇ ਵਿਚ ਵਜਦੀ ਹੈ। ਅਖਬਾਰ ਦਾ ਦਾਅਵਾ ਹੈ ਕਿ ਮਿਜ਼ਾਈਲ ਵੱਜਣ ਤੋਂ ਬਾਅਦ ਵੀ ਜਹਾਜ਼ ਕੁਝ ਮਿੰਟ ਤੱਕ ਉਡਦਾ ਰਿਹਾ ਤੇ ਵਾਪਸ ਹਵਾਈ ਅੱਡੇ ਵੱਲ ਮੁੜਿਆ। ਜਹਾਜ਼ ਜਦੋਂ ਮੁੜਿਆ ਤਾਂ ਉਸਨੂੰ ਅੱਗ ਲੱਗ ਚੁੱਕੀ ਸੀ ਤੇ ਛੇਤੀ ਹੀ ਧਮਾਕਾ ਹੋ ਗਿਆ ਤੇ ਹਾਦਸੇ ਵਿਚ ਸਾਰੇ 176 ਮੁਸਾਫਰ ਮਾਰੇ ਗਏ।
ਵੀਡੀਓ ਵੇਖਣ ਲਈ ਲਿੰਕ ਤੇ ਕਲਿੱਕ ਕਰੋ :-

https://nyti.ms/37RCdcO

Real Estate