ਦੁਬਈ ਦਾ ਟੂਰਿਸਟ ਵੀਜ਼ਾ ਹੋਵੇਗਾ 5 ਸਾਲ ਦਾ

2062

ਯੂਏਈ ਸਰਕਾਰ ਨੇ ਦੁਨੀਆ ਪਰ ਦੇ ਸੈਲਾਨੀਆਂ ਦੇ ਲਈ ਪੰਜ ਸਾਲ ਤੱਕ ਦੇ ਲਈ ਟੂਰਿਸਟ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ। ਪ੍ਰਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ, ਯੂਏਈ ਦੇ ਉਪ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਤੇ ਦੁਬਈ ਦੇ ਸ਼ਾਸਕ ਨੇ ਐਨਾਨ ਕੀਤਾ ਕਿ ਯੂਏਈ ਵਿਚ ਟੂਰਿਸਟ ਵੀਜ਼ਾ ਹੁਣ ਪੰਜ ਸਾਲ ਦੇ ਲਈ ਜਾਰੀ ਕੀਤਾ ਜਾਵੇਗਾ। ਇਸ ਫ਼ੈਸਲੇ ਤੋਂ ਬਾਅਦ ਸ਼ੇਖ ਮੁਹੰਮਦ ਨੇ ਅਪਣੇ ਟਵਿਟਰ ਹੈਂਡਲ ‘ਤੇ ਫ਼ੈਸਲੇ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਕਿ ਅੱਜ ਤੋਂ ਅਸੀਂ ਦੇਸ਼ ਵਿਚ ਸੈਲਾਨੀ ਵੀਜ਼ਾ ਦੇਣ ਦੇ ਨਿਯਮਾਂ ਨੂੰ ਬਦਲ ਦਿੱਤਾ ਹੈ। ਹੁਣ ਦੁਨੀਆ ਭਰ ਦੇ ਦੇਸ਼ਾਂ ਤੋਂ ਇੱਥੇ ਆਏ ਸੈਲਾਨੀਆਂ ਨੂੰ ਪੰਜ ਸਾਲ ਦਾ ਵੀਜ਼ਾ ਮਿਲ ਸਕਦਾ ਹੈ। ਇਸ ਫੈਸਲੇ ਨੂੰ ਲੈ ਕੇ ਕਿਹਾ ਜਾ ਰਿਹਾ ਕਿ ਇਸ ਨਾਲ ਯੂਏਈ ਦੇ ਸੈਰ ਸਪਾਟਾ ਉਦਯੋਗ ਨੂੰ ਬੜਾਵਾ ਮਿਲੇਗਾ ਅਤੇ ਯੂਏਈ ਕੌਮਾਂਤਰੀ ਪੱਧਰ ‘ਤੇ ਇੱਕ ਲੋਕਪ੍ਰਿਯ ਸੈਰ ਸਪਾਟੇ ਵਾਲੀ ਥਾਂ ਬਣ ਜਾਵੇਗਾ। ਦੱਸ ਦਈਏ ਕਿ ਇਹ ਫ਼ੈਸਲਾ ਕੈਬਨਿਟ ਮੀਟਿੰਗ ਵਿਚ ਬੀਤੇ ਸਾਲਾਂ ਦੀ ਸਫਲਤਾ ਨੂੰ ਦੇਖ ਕੇ ਲਿਆ ਗਿਆ। ਸ਼ੇਖ ਮੁਹੰਮਦ ਵਲੋਂ ਕਿਹਾ ਗਿਆ ਕਿ ਸੈਲਾਨੀ ਵੀਜ਼ਾ ਸਾਰੇ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਹੋਵੇਗਾ।ਹਾਲਾਂਕਿ ਇਸ ਵੀਜ਼ੇ ਦੀਆਂ ਸ਼ਰਤਾਂ ਬਾਰੇ ਸਪੱਸ਼ਟ ਨਹੀਂ ਹੈ ।

Real Estate